WHO ਦੀ ਚੇਤਾਵਨੀ : ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ Chocolate
ਬ੍ਰਸੇਲਜ਼ : ਚਾਕਲੇਟ ਖਾਣ ਵਾਲਿਆਂ ਲਈ ਇੱਕ ਬੁਰੀ ਖ਼ਬਰ ਹੈ। ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਬੈਲਜ਼ੀਅਮ ‘ਚ ਬਨਣ ਵਾਲੀ ਇੱਕ ਵਿਸ਼ੇਸ਼ ਪ੍ਰਕਾਰ ਦੀ ਚਾਕਲੇਟ ਬੇਹੱਦ ਖਤਰਨਾਕ ਹੈ ਅਤੇ ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰ ਸਕੀ ਹੈ।ਸੰਗਠਨ ਨੇ ਬਕਾਇਦਾ ਚਿਤਾਵਨੀ ਜਾਰੀ ਕਰਦੇ ਹੋਏ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਦੀ ਪੁਸ਼ਟੀ ਵੀ ਕੀਤੀ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦਰਅਸਲ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਬੈਲਜੀਅਮ ’ਚ ਬਣਨ ਵਾਲੀ ਇਕ ਚਾਕਲੇਟ ’ਚ ਸੈਲਮੋਨੇਲਾ ਨਾਂ ਦਾ ਪਾਇਆ ਜਾਣ ਵਾਲਾ ਜ਼ਹਿਰੀਲਾ ਪਦਾਰਥ ਕਾਫੀ ਖ਼ਤਰਨਾਕ ਹੈ। ਇਸ ਨਾਲ ਕਰੀਬ 150 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਮੁੱਖ ਤੌਰ ’ਤੇ 11 ਯੂਰਪੀ ਦੇਸ਼ਾਂ ’ਚ ਹੋਏ ਹਨ।
ਸਾਬਕਾ ਮੁੱਖ ਮੰਤਰੀ ਦੱਬੀ ਬੈਠੇ ਨੇ ਜ਼ਮੀਨਾਂ! ਵੱਡੀ ਰਿਪੋਰਟ ਹੋਈ ਜਨਤਕ, ਹੁਣ ਆਹ ਲੀਡਰ ਫਸ ਗਏ ਕਸੂਤੇ!
ਬੈਕਟੀਰੀਅਲ ਇਨਫੈਕਸ਼ਨ ਦਾ ਖ਼ਤਰਾ
ਸੈਲਮੋਨੇਲਾ ਟਾਈਫਿਮਿਊਰੀਅਮ ਇਕ ਗੈਸਟ੍ਰੋਐਂਟੇਰਾਈਟਿਸ ਪੈਦਾ ਕਰਨਾ ਵਾਲਾ ਰੋਗਜਨਕ ਬੈਕਟੀਰੀਆ ਹੈ। ਡਬਲਯੂ. ਐੱਚ. ਓ. ਨੇ ਦੱਸਿਆ ਕਿ ਇਹ ਚਾਕਲੇਟ ਕਿਵੇਂ ਨੁਕਸਾਨ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲ ਹੀ ’ਚ ਮਾਰਚ ’ਚ ਬ੍ਰਿਟੇਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਕ ਬੈਕਟੀਰੀਅਲ ਇਨਫੈਕਸ਼ਨ ਦੇ ਤੇਜ਼ੀ ਨਾਲ ਫੈਲਣ ਬਾਰੇ ਦੱਸਿਆ। ਇਸ ਤੋਂ ਬਾਅਦ ਜਦੋਂ ਉੱਥੇ ਜਾਂਚ ਸ਼ੁਰੂ ਹੋਈ ਤਾਂ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਇਸੇ ਸੈਲਮੋਨੇਲਾ ਬੈਕਟੀਰੀਆ ਨਾਲ ਹੋਣ ਵਾਲੀ ਫੂਡ ਪੁਆਈਜਨਿੰਗ ਦੇ ਇਹ ਮਾਮਲੇ ਸਾਹਮਣੇ ਆਏ ਹਨ ਅਤੇ ਫਿਰ ਇਹੀ ਸੈਲਮੋਨੇਲਾ ਬੈਕਟੀਰੀਆ ਬੈਲਜੀਅਮ ਚਾਕਲੇਟ ’ਚ ਪਾਏ ਗਏ, ਜਿਸ ਕਾਰਨ ਇਹ ਫੈਲ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.