Breaking NewsD5 specialIndiaNewsTop News

West Bengal ਦੀ CM ਮਮਤਾ ਬੈਨਰਜੀ ਇੱਕ ਵਾਰ ਫਿਰ ਚੁਣੀ ਗਈ TMC ਦੀ ਪ੍ਰਧਾਨ

ਕੋਲਕਾਤਾ :  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਨੂੰ ਇਕ ਵਾਰ ਫਿਰ ਬਿਨਾਂ ਕਿਸੇ ਵਿਰੋਧ ਦੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਚੁਣੀ ਗਈ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ 5 ਸਾਲ ਦੇ ਵਕਫ਼ੇ ਤੋਂ ਬਾਅਦ ਆਪਣੀਆਂ ਸੰਗਠਨਾਤਮਕ ਚੋਣਾਂ ਕਰਵਾਈਆਂ ਸਨ। ਪਾਰਟੀ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਮੁਤਾਬਕ ਬੈਨਰਜੀ ਨੂੰ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਹੋਇਆ ਐਲਾਨ ਕਰ ਦਿੱਤਾ ਗਿਆ , ਕਿਉਂਕਿ ਕਿਸੇ ਹੋਰ ਨੇਤਾ ਨੇ ਆਪਣੀ ਉਮੀਦਵਾਰੀ ਪੇਸ਼ ਨਹੀਂ ਕੀਤੀ ਸੀ।

BIG News : Bajwa ‘ਤੇ ਪੁਲਿਸ ਦਾ ਐਕਸ਼ਨ, ਮਾਮਲਾ ਹੋਇਆ ਦਰਜ, ਚੋਣਾਂ ਤੋਂ ਪਹਿਲਾਂ ਪਿਆ ਪੰਗਾ | D5 Channel Punjabi

ਸੰਗਠਨਾਤਮਕ ਚੋਣਾਂ ਦੇ ਚੋਣ ਅਧਿਕਾਰੀ ਚੈਟਰਜੀ ਨੇ ਕਿਹਾ, ‘‘ਮਮਤਾ ਬੈਨਰਜੀ ਦੇ ਪੱਖ ਵਿਚ 48 ਪ੍ਰਸਤਾਵਕਾਂ ਅਤੇ ਸਮਰਥਕਾਂ ਨੇ ਨਾਮਜ਼ਦਗੀ ਦਾਖ਼ਲ ਕੀਤੀ। ਹਾਲਾਂਕਿ ਪ੍ਰਧਾਨ ਅਹੁਦੇ ਲਈ ਹੋਰ ਕਿਸੇ ਨੇ ਨਾਮਜ਼ਦਗੀ ਨਹੀਂ ਭਰੀ ਸੀ। ਮਮਤਾ ਬੈਨਰਜੀ ਨੂੰ ਫਿਰ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣ ਲਿਆ ਗਿਆ ਹੈ। ’’ ਮਮਤਾ ਬੈਨਰਜੀ ਨੇ 1998 ’ਚ ਕਾਂਗਰਸ ਤੋਂ ਵੱਖ ਹੋਣ ਮਗਰੋਂ ਪਾਰਟੀ ਦੀ ਸਥਾਪਨਾ ਕੀਤੀ ਸੀ ਅਤੇ ਉਦੋਂ ਤੋਂ ਉਹ ਇਸ ਦੀ ਅਗਵਾਈ ਕਰ ਰਹੀ ਹੈ। ਸਾਲ 2001 ਅਤੇ 2006 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋ ਅਸਫ਼ਲ ਕੋਸ਼ਿਸ਼ਾਂ ਮਗਰੋਂ ਪਾਰਟੀ 2011 ਵਾਮ ਮੋਰਚੇ ਨੂੰ ਮਾਤ ਦੇ ਕੇ ਸੱਤਾ ਵਿਚ ਆਈ । ਪਾਰਟੀ , ਸੂਬਾ ਵਿਧਾਨ ਸਭਾ ਦੀਆਂ 294 ਸੀਟਾਂ ’ਚੋਂ 213 ਸੀਟਾਂ ਹਾਸਲ ਕਰਨ ਮਗਰੋਂ ਪਿਛਲੇ ਸਾਲ ਮਈ ’ਚ ਲਗਾਤਾਰ ਤੀਜੀ ਵਾਰ ਸੱਤਾ ’ਚ ਆਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button