ਜਦੋਂ ਕੋਹਲੀ ਨੇ ਹਵਾ ‘ਚ ਉੱਡ ਕੇ ਕੀਤਾ ਕੈਚ, ਵੀਡੀਓ ਵਾਇਰਲ

ਵਿਰਾਟ ਕੋਹਲੀ ਨੂੰ ਇਵੇਂ ਹੀ ਦੁਨੀਆ ਦਾ ਸਭ ਤੋਂ ਵਧੀਆਂ ਕ੍ਰਿਕਟਰ ਨਹੀਂ ਕਿਹਾ ਜਾਂਦਾ। ਬੱਲੇਬਾਜੀ ਵਿੱਚ ਰੋਜ ਨਵੇਂ ਰਿਕਾਰਡ ਤੋੜਨ ਵਾਲੇ ਵਿਰਾਟ ਕਪਤਾਨ ਦੇ ਤੌਰ ‘ਤੇ ਵੀ ਨਿਤ ਨਵੇਂ ਕਮਾਲ ਕਰਦੇ ਹਨ। ਆਸਟ੍ਰੇਲੀਆ ਖਿਲਾਫ ਚੱਲ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ਉਨ੍ਹਾਂ ਨੇ ਆਪਣੀ ਚੁਸਤੀ ਨਾਲ ਇੱਕ ਵਾਰ ਫਿਰ ਸਾਰਿਆ ਦਾ ਦਿਲ ਜਿੱਤ ਲਿਆ। ਮੈਚ ਦਾ 55ਵਾਂ ਓਵਰ ਜਾਰੀ ਸੀ ਅਤੇ ਭਾਰਤੀ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਆਸਟ੍ਰੇਲੀਆ ਵੱਲੋਂ ਬੱਲੇਬਾਜ਼ੀ ਕਰਨ ਆਏ ਪੀਟਰ ਹੈਂਡਜ਼ਕੌਂਬ ਨੂੰ ਸ਼ੌਰਟ ਗੇਂਦ ਸੁੱਟੀ। ਬੱਲੇਬਾਜ਼ ਨੇ ਇਸ ਨੂੰ ਕੱਟ ਸ਼ੌਟ ਮਾਰਦਿਆਂ ਸਲਿੱਪ ਦੇ ਉੱਪਰੋਂ ਲੰਘਾਉਣ ਦੀ ਕੋਸ਼ਿਸ਼ ਕੀਤੀ। ਪਰ ਸਲਿੱਪ ‘ਤੇ ਖੜ੍ਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਖੱਬੇ ਹੱਥ ਅਜਿਹੀ ਛਾਲ ਮਾਰੀ ਕਿ ਹਵਾ ਵਿੱਚ ਉੱਡਦੀ ਗੇਂਦ ਜਿਵੇਂ ਉਸ ਦੇ ਹੱਥ ਨਾਲ ਹੀ ਚਿਪਕ ਗਈ ਹੋਵੇ।
Read Also ind vs wi : ਕੋਹਲੀ ਕੋਲ ਹੈ ‘ਵਿਰਾਟ’ ਰਿਕਾਰਡ ਬਣਾਉਣ ਦਾ ਮੌਕਾ
ਕੋਹਲੀ ਦੇ ਇਸ ਕਰਿਸ਼ਮੇ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਇਸ ਵੀਡੀਓ ਨੂੰ ਆਸਟ੍ਰੇਲੀਆਈ ਚੈਨਲ ਨੇ ਟਵੀਟ ਕੀਤਾ। ਫਿਰ ਇਹ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ। ਅੱਜ ਦੀ ਖੇਡ ਖ਼ਤਮ ਹੋਣ ਤਕ ਮਹਿਮਾਨ ਟੀਮ ਦੇ ਕਪਤਾਨ ਟਿਮ ਪੇਨ (16) ਅਤੇ ਪੈਟ ਕਮਿੰਸ (11) ਕ੍ਰੀਜ਼ ‘ਤੇ ਡਟੇ ਹੋਏ ਸਨ। ਭਾਰਤੀ ਗੇਂਦਬਾਜ਼ਾਂ ਨੇ ਹਨੁਮਾ ਵਿਹਾਰੀ ਨੇ ਆਪਣੀ ਫਿਰਕੀ ਗੇਂਦਬਾਜ਼ੀ ਦੇ ਸਹਾਰੇ ਦੋ ਵਿਕਟਾਂ ਹਾਸਲ ਕੀਤੀਆਂ। ਇਸ਼ਾਂਤ ਸ਼ਰਮਾ ਨੇ ਵੀ ਆਸਟ੍ਰੇਲੀਆ ਦੇ ਦੋ ਖਿਡਾਰੀ ਪੈਵੇਲੀਅਨ ਪਹੁੰਚਾਏ, ਜਦਕਿ ਜਸਪ੍ਰੀਤ ਬੁਮਰਾਹ ਤੇ ਉਮੇਸ਼ ਯਾਦਵ ਨੇ 1-1 ਵਿਕਟ ਹਾਸਲ ਕੀਤੀ। ਭਾਰਤ ਪਹਿਲਾ ਮੈਚ ਜਿੱਤ ਕੇ ਲੜੀ ਵਿੱਚ ਅੱਗੇ ਚੱਲ ਰਿਹਾ ਹੈ।
A stunning grab from Virat Kohli shortly after the tea break!#AUSvIND | @bet365_aus pic.twitter.com/ZgV3i3ENiY
— cricket.com.au (@cricketcomau) December 14, 2018
ਆਸਟ੍ਰੇਲੀਆ ਨਾਲ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋ ਗਈ ਹੈ ਅਤੇ ਮਹਿਮਾਨ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ ‘ਤੇ 277 ਦੌੜਾਂ ਬਣਾ ਲਈਆਂ ਹਨ। ਅੱਜ ਦੇ ਮੈਚ ਦੌਰਾਨ ਪਹਿਲਾਂ ਆਸਟ੍ਰੇਲੀਆਈ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਖੇਡ ਖ਼ਤਮ ਹੋਣ ਤਕ ਭਾਰਤ ਨੇ ਮੈਚ ਵਿੱਚ ਵਾਪਸੀ ਕਰ ਲਈ। ਅੱਜ ਦਾ ਦਿਨ ਕਪਤਾਨ ਕੋਹਲੀ ਦੀ ਸ਼ਾਨਦਾਰ ਫੀਲਡਿੰਗ ਕਰਕੇ ਵੀ ਜਾਣਿਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.