PunjabTop News

Vigilance Bureau Punjab : ਵੱਡਾ ਪ੍ਰਾਪਰਟੀ ਕਾਰੋਬਾਰੀ ਵਿਜੀਲੈਂਸ ਦੀ ਰਡਾਰ ‘ਤੇ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਰਿਸ਼ਵਤ ਲਈ 50 ਲੱਖ ਰੁਪਏ ਦੀ ਰਾਸ਼ੀ ਤੇ ਗੱਡੀ ਮੁਹਈਆ ਕਰਵਾਉਣ ਦਾ ਦੋਸ਼

ਚੰਡੀਗੜ੍ਹ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਏਆਈਜੀ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਤਵ ਦੇਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਹੁਣ ਸੁਤਰਾਂ ਹਵਾਲੇ ਤੋਂ ਪਤਾ ਚੱਲ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਨੇ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ, ਮੁਹਾਲੀ) ਦੇ ਪ੍ਰਾਪਰਟੀ ਕਾਰੋਬਾਰੀਆਂ ’ਤੇ ਸ਼ਿਕੰਜਾ ਕੱਸਿਆ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਕਿ ਉਨ੍ਹਾਂ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਰਿਸ਼ਵਤ ਲਈ 50 ਲੱਖ ਰੁਪਏ ਦੀ ਰਾਸ਼ੀ ਤੇ ਗੱਡੀ ਮੁਹਈਆ ਕਰਵਾਈ ਹੈ।

Simranjit Mann ਦਾ ਐਲਾਨ, Lakhanpur Border ‘ਤੇ ਖੜ੍ਹ ਲਿਆ ਫ਼ੈਸਲਾ, ਜੰਮੂ-ਕਸ਼ਮੀਰ ਪ੍ਰਸ਼ਾਸਨ ਲਈ ਮੁਸੀਬਤ

ਵਿਜੀਲੈਂਸ ਨੇ ਮਾਰਬੇਲਾ ਗ੍ਰੈਂਡ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਦਿਆਂ ਮੰਗਲਵਾਰ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਹੈ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਮਾਰਬੇਲਾ ਗ੍ਰੈਂਡ ਕੰਪਨੀ ’ਚ ਅਰੋੜਾ ਦੇ ਪਰਿਵਾਰਕ ਜੀਆਂ ਦੀ ਹਿੱਸੇਦਾਰੀ ਦੀ ਗੱਲ ਵੀ ਸਾਹਮਣੇ ਆਈ ਹੈ। ਵਿਜੀਲੈਂਸ ਕੰਪਨੀ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕਰ ਸਕਦੀ ਹੈ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਵਿਭਾਗ ਦੀ ਟੀਮ ਨੇ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਕੋਠੀ ’ਤੇ ਇਕ ਵਾਰ ਮੁਵ ਛਾਪੇਮਾਰੀ ਕੀਤੀ ਹੈ।

NIA Raid : ਗੈਂਗਸਟਰਾਂ ‘ਤੇ ਹੁਣ ਤੱਕ ਦੀ ਵੱਡੀ ਕਾਰਵਾਈ, ਏਜੰਸੀਆਂ ਦਾ ਐਕਸ਼ਨ, ਗੈਂਗਸਟਰਾਂ ਦਾ ਸਫਾਇਆ !

ਉਨ੍ਹਾਂ ਦੇ ਘਰ ਦੇ ਲਾਕਰ ਆਦਿ ਦੀ ਤਲਾਸ਼ੀ ਲੈ ਕੇ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਸ਼ਾਮ ਸੁੰਦਰ ਅਰੋੜਾ ਉਦਯੋਗ ਮੰਤਰੀ ਸਨ । ਸੂਤਰਾਂ ਅਨੁਸਾਰ ਅਰੋੜਾ ਨੇ ਉਦਯੋਗ ਮੰਤਰੀ ਦੇ ਕਾਰਜਕਾਲ ਵੇਲੇ ਮੁਹਾਲੀ ’ਚ ਜੇਸੀਟੀ ਤੇ ਫਿਲਿਪਜ਼ ਕੰਪਨੀ ਦੇ ਪਲਾਟ ਨਿਯਮਾਂ ਨੂੰ ਦਰ-ਕਿਨਾਰ ਕਰਕੇ ਅਲਾਟ ਕੀਤੇ ਸਨ। ਇਸ ਨਾਲ ਟ੍ਰਾਈਸਿਟੀ ਦੇ ਬਿਲਡਰਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਇਆ ਸੀ। ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button