ਨਵੀਂ ਦਿੱਲੀ : ਭਾਰਤ ਦੀ ਸੈਮੀ-ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਪਿਛਲੇ ਤਿੰਨ ਦਿਨਾਂ ਤੋਂ ਪਸ਼ੂਆਂ ਦੇ ਮਾਰੇ ਜਾਣ ਦੀਆਂ ਘਟਨਾ ਤੋਂ ਬਾਅਦ ਇਕ ਵਾਰ ਫ਼ਿਰ ਤੋਂ ਸੁਰਖੀਆਂ ਵਿੱਚ ਹੈ। ਅੱਜ ਰੇਲਗੱਡੀ ਦੇ ਪਹੀਏ ਬੇਅਰਿੰਗ ਵਿੱਚ ਨੁਕਸ ਪੈਣ ਕਾਰਨ ਜਾਮ ਹੋ ਗਏ। ਨਵੀਂ ਦਿੱਲੀ-ਵਾਰਾਨਸੀ ਰੂਟ ‘ਤੇ ਚੱਲ ਰਹੀ ਵੰਦੇ ਭਾਰਤ ਟਰੇਨ (ਟਰੇਨ ਨੰਬਰ 22436) ‘ਚ ਇਹ ਤਕਨੀਕੀ ਖਰਾਬੀ ਸਾਹਮਣੇ ਆਈ ਹੈ। ਇਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਉੱਤਰੀ ਮੱਧ ਰੇਲਵੇ ਵੱਲੋਂ ਜਾਰੀ ਇਕ ਰਿਲੀਜ਼ ਅਨੁਸਾਰ ਰੇਲਗੱਡੀ ਨੰਬਰ 22436-ਵੰਦੇ ਭਾਰਤ ਐਕਸਪ੍ਰੈੱਸ ਸ਼ਨੀਵਾਰ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਆਪਣੇ ਨਿਰਧਾਰਤ ਸਮੇਂ ’ਤੇ ਸਵੇਰੇ 6 ਵਜੇ ਰਵਾਨਾ ਹੋਈ ਅਤੇ ਸਵੇਰੇ 06.38 ਵਜੇ ਦਾਦਰੀ ਸਟੇਸ਼ਨ ਨੂੰ ਪਾਰ ਕੀਤਾ।
ਬੰਦ ਪਈ ਕੋਠੀ ‘ਚੋਂ ਮਿਲੀ ਆਹ ਚੀਜ਼, ਕੋਠੀ ਕੀਤੀ ਸੀਲ, ਪੁਲਿਸ ਦਾ ਐਕਸ਼ਨ
ਜਦੋਂ ਟ੍ਰੇਨ ਲੈਵਲ ਕਰਾਸਿੰਗ ਫਾਟਕ ਨੰਬਰ 146 ਨੂੰ ਪਾਰ ਕਰ ਰਹੀ ਸੀ ਤਾਂ ਉੱਥੇ ਕੰਮ ਕਰ ਰਹੇ ਫਾਟਕ ਮੈਨ ਸ਼ਾਜ਼ੇਬ ਨੇ ਟਰੇਨ ਦੇ ਡੱਬਿਆਂ ਦਾ ‘ਅੰਡਰ ਗਿਅਰ’ ਦੇਖਿਆ। ਸ਼ਾਜ਼ੇਬ ਨੇ ਰੇਲਗੱਡੀ ਦੇ ਪਿਛਲੇ ਐੱਸ ਐੱਲ ਆਰ ਤੋਂ ਸੱਤਵੇਂ ਡੱਬੇ ’ਚ ਕੁਝ ਰਗੜ ਮਹਿਸੂਸ ਕੀਤੀ ਅਤੇ ਇਸ ਦੀ ਸੂਚਨਾ ਦਿੱਤੀ, ਜਿਸ ’ਤੇ ਟੀ ਐੱਸ ਆਰ ਸਟਾਫ ਵੱਲੋਂ ਅਜਾਇਬਪੁਰ ਵਿਖੇ 06.46 ਵਜੇ ਰੇਲ ਗੱਡੀ ਦੀ ਜਾਂਚ ਕੀਤੀ ਗਈ ਅਤੇ ਕੋਚ ਨੰਬਰ ਸੀ-8 ’ਚ ‘ਬ੍ਰੇਕ ਬਾਈਂਡਿੰਗ’ ਪਾਈ ਗਈ, ਜਿਸ ਨੂੰ ਠੀਕ ਕਰਕੇ ਵੱਖ ਕੀਤਾ ਗਿਆ।
ਸੁਰਖ਼ੀਆਂ ‘ਚ ਸੀ.ਐੱਮ ਮਾਨ, ਗੁਜਰਾਤ ਦੌਰਾ ਪਿਆ ਮਹਿੰਗਾ D5 Channel Punjabi
ਸੁਰੱਖਿਆ ਦੇ ਨਜ਼ਰੀਏ ਤੋਂ ਅਤੇ ਮੁਸਾਫਿਰਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੇ ਉਦੇਸ਼ ਨਾਲ ਦਿੱਲੀ ਤੋਂ ਸ਼ਤਾਬਦੀ ਐਕਸਪ੍ਰੈਸ ਦਾ ਰੈਕ ਮੰਗਵਾ ਕੇ 12.57 ਵਜੇ ਸਾਰੇ 1068 ਯਾਤਰੀਆਂ ਨੂੰ ਇਸ ਵਿਚ ਟਰਾਂਸਫਰ ਕਰ ਟਰੇਨ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਇਸ ਦੌਰਾਨ ਸਥਿਤੀ ‘ਤੇ ਨਜ਼ਰ ਰੱਖਣ ਅਤੇ ਯਾਤਰੀਆਂ ਨੂੰ ਬਦਲਣ ਲਈ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਮੌਕੇ ‘ਤੇ ਮੌਜੂਦ ਸੀ, ਅਧਿਕਾਰੀਆਂ ਮੁਤਾਬਕ ਰੇਕ ਨੂੰ ਮੇਨਟੇਨੈਂਸ ਡਿਪੂ ‘ਚ ਵਾਪਸ ਲੈ ਜਾਣ ਤੋਂ ਬਾਅਦ ਤਕਨੀਕੀ ਖਰਾਬੀ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.