EntertainmentBreaking NewsD5 specialNewsSportsTop News

‘Vamika’ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ‘Virushka’ ਦੀ ਅਪੀਲ 

ਮੁੰਬਈ : ਕ੍ਰਿਕੇਟਰ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਬਿਆਨ ਜਾਰੀ ਕੀਤਾ ਹੈ। ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਹੈ ਕਿ ,’ ਹਾਏ ਗਾਈਡਜ਼ !ਸਾਨੂੰ ਪਤਾ ਲੱਗਾ ਹੈ ਕਿ ਸਾਡੀ ਬੇਟੀ ਦੀਆਂ ਤਸਵੀਰਾਂ ਕਲ੍ਹ ਸਟੇਡੀਅਮ ‘ਚੋਂ ਲਈਆਂ ਗਈਆਂ ਹਨ ਤੇ ਖੂਬ ਵਾਇਰਲ ਹੋ ਰਹੀਆਂ ਹਨ। ਅਸੀਂ ਆਪ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਕੈਮਰੇ ਦੀ ਨਜ਼ਰ ਸਾਡੇ ‘ਤੇ ਹੈ। ਆਪਣੀ ਬੇਟੀ ਦੀ ਤਸਵੀਰ ਨੂੰ ਲੈਕੇ ਸਾਡਾ ਨਜ਼ਰੀਆ ਪਹਿਲਾਂ ਦੀ ਤਰ੍ਹਾਂ ਹੀ ਹੈ। ਅਸੀਂ ਇਹੀ ਉਮੀਦ ਕਰਾਂਗੇ ਕਿ ਵਾਮਿਕਾ ਦੀਆਂ ਤਸਵੀਰਾਂ ਕਲਿੱਕ ਨਾ ਕਰੋ ਤੇ ਇਸ ਨੂੰ ਕਿਤੇ ਵੀ ਨਾ ਛਾਪੋ। ਇਸ ਦੇ ਪਿੱਛੇ ਕਾਰਨ ਉਹੀ ਹੈ ਜੋ ਪਹਿਲਾ ਦੱਸਿਆ ਗਿਆ ਹੈ, ਥੈਂਕਊ।

Verka ਨੇ Majithia ਨਾਲ ਪਾਇਆ ਪੇਚਾ! Badal ਨੂੰ ਕਰਤਾ ਸਿੱਧਾ ਚੈਲੰਜ, ਸਿਆਸਤ ’ਚ ਆਇਆ ਭੂਚਾਲ!

ਦਰਅਸਲ ਐਤਵਾਰ ਨੂੰ ਭਾਰਤ ਤੇ ਸਾਊਥ ਅਫਰੀਕਾ ਵਿਚਕਾਰ ਹੋ ਰਹੇ ਮੈਚ ਦੌਰਾਨ ਦਰਸ਼ਕਾਂ ਨੇ ਅਨੁਸ਼ਕਾ ਸ਼ਰਮਾ ਦੀ ਬੇਟੀ ਵਾਮਿਕਾ ਦੀ ਪਹਿਲੀ ਝਲਕ ਦੇਖ ਲਈ ਹੈ। ਜੋ ਪਾਪਾ ਵਿਰਾਟ ਕੋਹਲੀ ਨੂੰ ਚੀਅਰ ਕਰਦੇ ਹੋਏ ਕੈਮਰੇ ‘ਚ ਕੈਦ ਹੋ ਗਈ ਹੈ। ਇਸ ਤਰ੍ਹਾਂ ਵਾਮਿਕਾ ਦੀ ਪਹਿਲੀ ਤਸਵੀਰ ਇੰਟਰਨੈੱਟ ‘ਤੇ ਵਾਇਰਲ ਹੋ ਗਈ ਹੈ। ਕੋਈ ਉਸ ਨੂੰ ਨੰਨ੍ਹੀ ਅਨੁਸ਼ਕਾ ਤੇ ਕੋਈ ਉਸ ਨੂੰ ਵਿਰਾਟ ਦੀ ਝਲਕ ਕਹਿ ਰਿਹਾ ਹੈ। ਲੋਕਾਂ ਨੂੰ ਵਾਮਿਕਾ ਦੀਆਂ ਤਸਵੀਰਾਂ ਦਾ ਜ਼ਿਆਦਾ ਕ੍ਰੇਜ਼ ਇਸ ਲਈ ਹੈ ਕਿਉਂਕਿ ਇਸ ਤੋਂ ਪਹਿਲਾਂ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪਰ ਉਸਦਾ ਚਿਹਰਾ ਹਮੇਸ਼ਾ ਧੁੰਦਲਾ ਰਿਹਾ ਹੈ।

kkk

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button