Breaking NewsD5 specialInternationalNewsSportsTop News

Valgulga Team ਨੇ ਜਿੱਤਿਆ ਸਿੱਖ ਖੇਡਾਂ ਆਸਟ੍ਰੇਲੀਆ ਦਾ ਫਾਈਨਲ ਕੱਪ

ਕਾਫਸ ਹਾਰਬਰ : ਆਸਟ੍ਰੇਲੀਆ ‘ਚ ਹੋ ਰਹੀਆਂ 34ਵੀਆਂ ਸਿੱਖ ਖੇਡਾਂ ਦੇ ਕਬੱਡੀ ਮੈਚ ਦੇ ਫਾਈਨਲ ਮੁਕਾਬਲੇ ‘ਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲਗੂਲਗਾ ਦੀ ਟੀਮ ਨੇ ਕੱਪ ਜਿੱਤ ਲਿਆ ਹੈ। 29.5/18 ਦੇ ਮੁਕਾਬਲੇ ਨਾਲ ਜੇਤੂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਲਾ ਜਲਾਲਪੁਰੀ ਤੇ ਘੁੱਦਾ ਕਾਲਾ ਸੰਘਿਆਂ ਬੈਸਟ ਜਾਫੀ ਰਹੇ। ਸੰਦੀਪ ਸੁਲਤਾਨ ਸ਼ਮਸਪੁਰ ਪਟਿਆਲਾ ਬੈਸਟ ਰੇਡਰ ਰਹੇ।

Police ‘ਤੇ ਚੱਲੀਆਂ ਸਿਧੀਆਂ ਗੋਲੀਆਂ! ਭਖਿਆ ਮਾਹੌਲ, ਗੱਲ ਵਸੋਂ ਹੋਈ ਬਾਹਰ | D5 Channel Punjabi

ਕਿੰਗਜ ਕਬੱਡੀ ਕਲੱਬ ਮੈਲਬੌਰਨ ਨੂੰ ਜਿੱਥੇ ਹਾਰ ਮਿਲੀ ਉੱਥੇ ਮੰਦਭਾਗੀ ਗੱਲ ਇਹ ਰਹੀ ਕਿ ਟੀਮ ਦਾ ਪਲੇਅਰ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਪਰ ਮੌਕੇ ‘ਤੇ ਮੌਜੂਦ ਦਰਸ਼ਕਾਂ ਅਤੇ ਕਬੱਡੀ ਫੈਡਰੇਸ਼ਨਾਂ ਵੱਲੋਂ ਤੁਰੰਤ ਹੀ ਜ਼ਖ਼ਮੀ ਖਿਡਾਰੀ ਗੋਲਡੀ ਗਾਗੇਵਾਲ ਨੂੰ 50 ਹਜ਼ਾਰ ਡਾਲਰ ਦੀ ਵਿੱਤੀ ਮਦਦ ਦਿੱਤੀ ਗਈ। ਇਸ ਦੌਰਾਨ ਹੋਰ ਵੀ ਕਈ ਖੇਡਾਂ ਦੇ ਮੁਕਾਬਲੇ ਹੋਏ। ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦੇ ਪ੍ਰਧਾਨ ਸਰਬਜੋਤ ਢਿੱਲੋਂ ਨੇ ਜ਼ਖ਼ਮੀ ਖਿਡਾਰੀ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਸਦਾ ਵਧੀਆ ਇਲਾਜ ਕਰਵਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਜਿਤਾਇਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button