US ਕੰਪਨੀ ਨੇ ਭਾਰਤੀ ਨੂੰ ਨੌਕਰੀ ਤੋਂ ਕੱਢਿਆ ਤਾਂ ਡਿਲੀਟ ਕੀਤੇ 1200 Microsoft ਯੂਜ਼ਰਸ ਅਕਾਊਂਟ

ਵਾਸ਼ਿੰਗਟਨ : ਇੱਕ ਭਾਰਤੀ ਨਾਗਰਿਕ ਨੂੰ ਕੈਲੀਫੋਰਨੀਆ ਦੀ ਇੱਕ ਅਮਰੀਕੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ, ਜਿਸ ‘ਤੇ ਇਲਜ਼ਾਮ ਹੈ ਕੰਪਨੀ ਵੱਲੋਂ ਕੱਢੇ ਜਾਣ ਤੋਂ ਬਾਅਦ ਉਸਨੇ 1,200 ਤੋਂ ਜਿਆਦਾ ਲੋਕਾਂ ਦੇ Microsoft ਯੂਜ਼ਰਸ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਸੀ। ਇੱਕ ਰਿਪੋਰਟ ਅਨੁਸਾਰ ਦੀਪਾਂਸ਼ੂ ਖੇਰ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ 11 ਜਨਵਰੀ 2021 ਨੂੰ ਭਾਰਤ ਤੋਂ ਅਮਰੀਕਾ ਵਾਪਸ ਪਰਤਿਆ ਸੀ ਅਤੇ ਆਪਣੇ ਗ੍ਰਿਫ਼ਤਾਰੀ ਵਾਰੰਟ ਤੋਂ ਅਣਜਾਣ ਸੀ।
🔴LIVE|ਭਾਰਤ ਬੰਦ ਦੇ ਅਗਲੇ ਦਿਨ ਝੁਕੀ ਸਰਕਾਰ !ਦੇ ਦਿੱਤਾ ਮੋਦੀ ਨੇ ਬਿਆਨ !ਖੁਸ਼ ਹੋਏ ਕਿਸਾਨ !
ਅਟਾਰਨੀ ਰੈਂਡੀ ਗਰੋਸਮੈਨ ਨੇ ਕਿਹਾ, ‘ਇਹ ਨੁਕਸਾਨ ਪਹੁੰਚਾਉਣ ਦਾ ਕਾਰਵਾਈ ਕੰਪਨੀ ਲਈ ਬਹੁਤ ਨੁਕਸਾਨਦਾਇਕ ਸੀ। ਯੂਐਸ ਜ਼ਿਲ੍ਹਾ ਅਦਾਲਤ ਦੇ ਜੱਜ ਮਰਲਿਨ ਹਫ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਖੇਰ ਨੇ ਜਾਣ ਬੁਝਕੇ ਕੰਪਨੀ ‘ਤੇ ਇਹ ਹਮਲਾ ਕੀਤਾ ਅਤੇ ਇਹ ਹਮਲਾ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਸੀ। ਦੋ ਸਾਲ ਦੀ ਹਿਰਾਸਤ ‘ਚ ਰਹਿਣ ਤੋਂ ਇਲਾਵਾ ਜੱਜ ਹਫ ਨੇ ਖੇਰ ਨੂੰ ਤਿੰਨ ਸਾਲ ਦੀ ਨਿਗਰਾਨੀ ਅਤੇ 567,084 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ।
ਹਿਮਾਚਲ ਪ੍ਰਦੇਸ਼ ਤੋਂ ਲੱਗਿਆ ਭਾਜਪਾ ਨੂੰ ਵੱਡਾ ਝਟਕਾ !ਕਿਸਾਨਾਂ ਨੇ ਜੋ ਕੀਤਾ, ਭਾਜਪਾ ਨੇ ਕਦੇ ਸੋਚਿਆ ਵੀ ਨੀ ਹੋਣਾ !
ਇਹ ਉਹ ਰਾਸ਼ੀ ਹੈ, ਜਿਸਦੇ ਨਾਲ ਕੰਪਨੀ ਇਸ ਨੁਕਸਾਨ ਦੀ ਭਰਪਾਈ ਕਰੇਗੀ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, ਖੇਰ ਨੂੰ ਇੱਕ ਸੂਚਨਾ ਤਕਨਾਲੋਜੀ ਸਲਾਹਕਾਰ ਫਰਮ ਨੇ 2017 ਤੋਂ ਮਈ 2018 ਤੱਕ ਨਿਯੁਕਤ ਕੀਤਾ ਗਿਆ ਸੀ। ਕੰਪਨੀ ਖੇਰ ਦੇ ਕੰਮ ਤੋਂ ਅਸੰਤੁਸ਼ਟ ਸੀ ਅਤੇ ਬਾਅਦ ਵਿਚ ਸਲਾਹਕਾਰ ਫਰਮ ਨੇ ਉਸ ਨੂੰ ਕੱਢ ਦਿੱਤਾ। ਇਹ ਕਿਹਾ ਜਾਂਦਾ ਹੈ ਕਿ ਖੇਰ ਇਸ ਤੋਂ ਨਾਰਾਜ਼ ਸੀ ਅਤੇ ਉਸਨੇ ਬਦਲਾ ਲੈਣ ਲਈ ਅਜਿਹੀ ਹਰਕਤ ਕੀਤੀ।
ਕਰਤਾ ਕਿਸਾਨਾਂ ਨੇ ਓਹੀ ਐਲਾਨ, ਜਿਸਤੋਂ ਡਰਦੀਆਂ ਸੀ ਸਿਆਸੀ ਪਾਰਟੀਆਂ !ਠੰਡੇ ਹੋਕੇ ਬੈਠਣਗੇ ਸਿਆਸਤਦਾਨ !
ਕੁਝ ਮਹੀਨਿਆਂ ਬਾਅਦ, ਜੂਨ 2018 ਵਿਚ ਖੇਰ ਭਾਰਤ ਵਾਪਸ ਪਰਤ ਆਇਆ। 8 ਅਗਸਤ 2018 ਨੂੰ ਭਾਰਤ ਵਾਪਸ ਆਉਣ ਤੋਂ ਦੋ ਮਹੀਨਿਆਂ ਬਾਅਦ ਖੇਰ ਨੂੰ ਕਾਰਲਸਬਾਡ ਕੰਪਨੀ ਦੇ ਸਰਵਰਾਂ ਨੂੰ ਹੈਕ ਕੀਤਾ ਅਤੇ 1,500 MS O365 ਯੂਜ਼ਰਸ ਦੇ ਆਕਾਉਂਟ ਚੋਂ 1200 ਤੋਂ ਵੱਧ ਨੂੰ ਡਿਲੀਟ ਕਰ ਦਿੱਤਾ। ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਇਸ ਹਮਲੇ ਨੇ ਕੰਪਨੀ ਦੇ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਅਤੇ ਕੰਪਨੀ ਨੂੰ ਦੋ ਦਿਨਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.