Breaking NewsD5 specialIndiaNewsTop News

UP : ਅਸਮਾਨੀ ਬਿਜਲੀ ਨੇ ਲਈ 41 ਲੋਕਾਂ ਦੀ ਜਾਨ, CM ਯੋਗੀ ਨੇ ਆਰਥਿਕ ਸਹਾਇਤਾ ਦਾ ਕੀਤਾ ਐਲਾਨ

ਉੱਤਰ ਪ੍ਰਦੇਸ਼ : ਕੋਰੋਨਾ ਮਹਾਮਾਰੀ ਦੇ ਵਿੱਚ ਉੱਤਰ ਪ੍ਰਦੇਸ਼ ‘ਚ ਅਸਮਾਨੀ ਬਿਜਲੀ ਨੇ ਆਪਣਾ ਕਹਿਰ ਦਿਖਾਇਆ ਹੈ। ਦਰਅਸਲ  ਯੂਪੀ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਕਰੀਬ 41 ਲੋਕਾਂ ਦੀ ਮੌਤ ਹੋ ਗਈ। ਯੂਪੀ ਸਰਕਾਰ ਅਨੁਸਾਰ ਪ੍ਰਯਾਗਰਾਜ ‘ਚ 14, ਕਾਨਪੁਰ ਦੇਹਾਤ ਅਤੇ ਫਤੇਹਪੁਰ ‘ਚ 5 – 5, ਕੌਸ਼ਾਬੀ ਵਿੱਚ 4, ਫਿਰੋਜ਼ਾਬਾਦ ‘ਚ 3, ਉਂਨਾਵ – ਹਮੀਰਪੁਰ – ਸੋਨਭਦਰ ‘ਚ 2 – 2 ਲੋਕਾਂ ਦੀ ਮੌਤ ਅਤੇ ਕਾਨਪੁਰ ਨਗਰ – ਪ੍ਰਤਾਪਗੜ – ਹਰਦੋਈ – ਮਿਰਜਾਪੁਰ ‘ਚ 1 – 1 ਵਿਅਕਤੀ ਦੀ ਜਾਨ ਗਈ ਹੈ।ਇਸ ‘ਚ 22 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ।

🔴LIVE|ਕਿਸਾਨਾਂ ਨੇ ਬੰਧਕ ਬਣਾਏ ਭਾਜਪਾ ਆਗੂ,ਮਾਹੌਲ ਗਰਮ!ਪੂਰੇ ਸ਼ਹਿਰ ‘ਚ ਲਾਈ ਫੋਰਸ! ਕੇਜਰੀਵਾਲ ਦਾ ਵੱਡਾ ਐਲਾਨ!

ਜਦੋਂ ਕਿ 200 ਤੋਂ ਜ਼ਿਆਦਾ ਮਵੇਸ਼ਿਆਂ ਦੀ ਵੀ ਮੌਤ ਹੋ ਗਈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਇਸ ‘ਤੇ ਸੋਗ ਵਿਅਕਤ ਕਰਦੇ ਹੋਏ ਤੁਰੰਤ ਸਹਾਇਤਾ ਰਾਸ਼ੀ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸਦੇ ਦਈਏ ਕਿ ਐਤਵਾਰ ਦੇਰ ਸ਼ਾਮ ਯੂਪੀ ਦੇ ਕਈ ਜ਼ਿਲ੍ਹਿਆਂ ‘ਚ ਮੌਸਮ ਬੇਹੱਦ ਖ਼ਰਾਬ ਹੋ ਗਿਆ ਸੀ। ਬਾਰਿਸ਼ ਦੇ ਨਾਲ ਹੀ ਕਈ ਥਾਵਾਂ ‘ਤੇ ਬਿਜਲੀ ਡਿੱਗਣ ਨਾਲ ਵੱਡੀਆਂ ਘਟਨਾਵਾਂ ਹੋਈਆਂ। ਯੂਪੀ ਤੋਂ ਇਲਾਵਾ ਰਾਜਸਥਾਨ ‘ਚ ਵੀ ਕਈ ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਅੰਕੜਿਆਂ ਮੁਤਾਬਕ ਰਾਜਸਥਾਨ ‘ਚ ਐਤਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚ ਜੈਪੁਰ ‘ਚ 11, ਧੌਲਪੁਰ ‘ਚ 3, ਕੋਟਾ ‘ਚ 4, ਝਾਲਾ ਵਾੜ ‘ਚ 1 ਅਤੇ ਬਾਰਾਂ ‘ਚ 1 ਲੋਕਾਂ ਦੀ ਮੌਤ ਹੋਈ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button