UK ਅਫੇਅਰ ਦੀ ਅਜੀਬ ਦਾਸਤਾ,ਪਿਤਾ ਦਾ ਚਾਚਾ ਨਿਕਲਿਆ ਲੜਕਾ, ਗਰਲਫ੍ਰੈਂਡ ਦੇ ਨਾਲ ਸਨ ਦਾਦੇ ਦੇ ਸੰਬੰਧ
ਲੰਦਨ : ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਦੇ ਪਰਿਵਾਰ ‘ਚ ਰਿਸ਼ਤੇ ਇੰਨੇ ਜ਼ਿਆਦਾ ਵੀ ਉਲਝੇ ਹੋਏ ਹੋ ਸਕਦੇ ਹਨ ‘ਉਦੋ ਕੀ ਹੋਵੇਗਾ, ਜਦੋਂ ਇੱਕ ਬਾਪ ਨੂੰ ਪਤਾ ਲੱਗੇ ਕਿ ਉਸਦਾ ਪੁੱਤ, ਉਸਦਾ ਪੁੱਤ ਨਹੀ ਹੈ ਬਲਕਿ ਉਸਦਾ ਚਾਚਾ ਹੈ। ਅਜਿਹਾ ਅਸਲ ‘ਚ ਹੋਇਆ ਹੈ ਇਹ ਘਟਨਾ ਯੂਨਾਈਟਿਡ ਕਿੰਗਡਮ ਦੇ ਲੰਦਨ ‘ਚ ਸਾਹਮਣਾ ਆਇਆ ਹੈ। ਮੀਡੀਆ ਰਿਪੋਰਟ ਅਨੁਸਾਰ ਇੱਕ ਟਿਕਟੌਕ ਯੂਜ਼ਰ ਸਟਾਰ ਨੇ ਦੱਸਿਆ ਕਿ ਉਹ ਇਸ ਸਮੇਂ ਸਦਮੇ ‘ਚ ਹਨ ਉਸ ਨੂੰ ਪਤਾ ਲੱਗਾ ਹੈ ਕਿ ਉਸਦੀ ਗਰਲਫ੍ਰੈਂਡ ਦਾ ਬੱਚਾ ਉਸਦਾ ਨਹੀਂ ਹੈ। ਉਹ ਤਾਂ ਉਸਦੇ ਦਾਦਾ ਜੀ ਦਾ ਮੁੰਡਾ ਹੈ। ਇਸ ਹਿਸਾਬ ਨਾਲ ਹੁਣ ਤੱਕ ਜਿਸ ਨੂੰ ਉਹ ਆਪਣਾ ਮੁੰਡਾ ਸਮਝ ਰਿਹਾ ਸੀ, ਉਹ ਰਿਸ਼ਤੇ ‘ਚ ਉਸਦਾ ਚਾਚਾ ਨਿਕਲਿਆ, ਟਿਕਟੌਕ ਯੂਜ਼ਰ ਇਸ ਤੋਂ ਬਹੁਤ ਪਰੇਸ਼ਾਨ ਹਨ।
ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਸਿਆਸੀ ਧਮਾਕਾ ! ਢੀਂਡਸਾ ਧੜਾ ਵੀ ਪਹੁੰਚੇਗਾ ਸ੍ਰੀ ਦਰਬਾਰ ਸਾਹਿਬ ! ਆਪ ਨਾਲ ਪਊ ਜੱਫੀ?
ਗਰਲਫ੍ਰੈਂਡ ਨੇ ਦਿੱਤਾ ਧੋਖਾ : ਪੀੜਿਤ
ਟਿਕਟੌਕ ਯੂਜ਼ਰ ਨੇ ਦੱਸਿਆ ਕਿ ਮੇਰੀ ਗਰਲਫ੍ਰੈਂਡ ਨੇ ਮੇਰੇ ਨਾਲ ਧੋਖਾ ਕੀਤਾ ਹੈ। ਜਦੋਂ ਅਸੀ ਦੋਵੇਂ ਲਿਵ- ਇਨ ‘ਚ ਮੇਰੇ ਘਰ ‘ਚ ਰਹਿ ਰਹੇ ਸੀ, ਉਦੋਂ ਉਸਨੇ ਮੇਰੇ ਦਾਦੇ ਨਾਲ ਸੰਬੰਧ ਬਣਾਏ ਅਤੇ ਮੈਨੂੰ ਇਸਦੀ ਖ਼ਬਰ ਤੱਕ ਨਹੀਂ ਹੋਣ ਦਿੱਤੀ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਮੇਰੇ ਨਾਲ ਐਵੇਂ ਕਰ ਸਕਦੀ ਹਾਂ। ਮੇਰੇ ਦਾਦਾ ਨੇ ਵੀ ਮਰਿਆਦਾ ਦਾ ਖਿਆਲ ਨਹੀ ਰੱਖਿਆ, ਦਾਦਾ ਹੋਣ ਦੀ ਵਜਾ ਕਰਕੇ ਮੈਂ ਉਨ੍ਹਾਂ ਤੇ ਕਦੇ ਸ਼ੱਕ ਨਹੀਂ ਕੀਤਾ।
🔴LIVE|| ਪਹੁੰਚਦੇ ਸਾਰ ਕੇਜਰੀਵਾਲ ਦਾ ਵੱਡਾ ਐਲਾਨ! ਕੁੰਵਰ ਵਿਜੇ ਪ੍ਰਤਾਪ ਬਾਰੇ ਲਿਆ ਫੈਸਲਾ ! ਸਿਆਸਤ ‘ਚ ਫੇਰਬਦਲ !
ਟਿਕਟੌਕ ਤੇ ਯੂਜ਼ਰਸ ਨੇ ਕੀਤੀ ਪੀੜਿਤ ਦਾ ਸਪੋਰਟ
ਜ਼ਿਕਰਯੋਗ ਹੈ ਕਿ ਟਿਕਟੌਕ ਯੂਜ਼ਰਸ ਨੇ ਇਹ ਗੱਲ ਇੱਕ ਵੀਡੀਓ ਦੇ ਜ਼ਰੀਏ ਆਪਣੇ ਫੋਲੋਅਰਸ ਨੂੰ ਦੱਸੀ। ਇਹ ਵੀਡੀਓ ਹੁਣ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਟੋਕਸ ਦੇ ਇੱਕ ਫੋਲੋਅਰ ਨੇ ਉਨ੍ਹਾਂ ਨੂੰ ਦਿਲਾਸਾ ਦਿੰਦੇ ਹੋਏ ਕੂਮੈਂਟ ‘ਚ ਲਿਖਿਆ ਕਿ ਤੁਹਾਡੇ ਬਾਰੇ ‘ਚ ਸੁਣ ਕੇ ਮੈਨੁੰ ਬਹੁਤ ਦੁੱਖ ਲੱਗਿਆ, ਮੈਨੂੰ ਪਤਾ ਹੈ ਕਿ ਤੁਹਾਨੁੰ ਬਹੁਤ ਬੁਰਾ ਲੱਗ ਰਿਹਾ ਹੋਵੇਗਾ।ਇਨ੍ਹਾਂ ਹਾਲਾਤਾਂ ਚੋਂ ਨਿਕਲਨ ਦੇ ਲਈ ਆਪਣੇ ਆਪ ਨੂੰ ਸਮਾਂ ਦੇਵੋ। ਤੁਹਾਡੇ ਲਈ ਦੁਨੀਆਂ ‘ਚ ਕੋਈ ਹੋਰ ਵੀ ਬਣਿਆ ਹੋਵੇਗਾ। ਨਾਲ ਹੀ ਇਕ ਹੋਰ ਫੋਲੋਅਰ ਨੇ ਲਿਖਿਆ ਕਿ ਤੁਹਾਨੁੰ ਵੱਡਾ ਦਿਲ ਦਿਖਾਉਣਾ ਚਾਹੀਦਾ। ਤੁਹਾਨੂੰ ਇਸ ਬੱਚੇ ਨੂੰ ਨਹੀ ਛੱਡਣਾ ਚਾਹੀਦਾ। ਉਸਨੁੰ ਪਹਿਲਾ ਦੀ ਤਰ੍ਹਾਂ ਹੀ ਪਿਆਰ ਕਰੋ, ਬੇਸ਼ੱਕ ਤੁਹਾਡਾ ਰਿਸ਼ਤਾ ਉਸ ਨਾਲ ਬਦਲ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.