Breaking NewsD5 specialNewsPress ReleasePunjab

U-19 ਵਾਲੀਬਾਲ World Championship ਖੇਡਣ ਲਈ ਟੀਮ ਹੋਈ ਰਵਾਨਾ

ਵਾਲੀਬਾਲ ਫੈਡਰੇਸ਼ਨ ਆਫ ਇੰਡੀਆਂ ਦੇ ਪ੍ਰਧਾਨ ਪ੍ਰੋ.(ਡਾ.) ਆਚਿਓਤਾ ਸਮਾਂਤਾ ਮੈਂਬਰ ਪਾਰਲੀਮੈਂਟ ਅਤੇ ਸੱਕਤਰ ਜਨਰਲ ਅਨਿਲ ਚੌਧਰੀ ਅਤੇ ਸ੍ਰੀ ਰਾਮ ਅਵਤਾਰ ਸਿੰਘ ਜੀ ਵਲੋਂ ਪ੍ਰੰਸ਼ਨਤਾ ਪੂਰਬਕ ਦੱਸਿਆ ਜਾਂਦਾ ਹੈ ਕਿ ਭਾਰਤੀ ਲੜਕਿਆਂ(ਅੰਡਰ-19) ਦੀ ਵਾਲੀਬਾਲ ਦੀ ਟੀਮ “FIVB Volleyball Boys U-19 World Championship-Tehran,Iran 24th Aug.-02nd Sep.-2021 ਖੇਡਣ ਲਈ 22 ਅਗਸਤ ਨੂੰ ਤਹਿਰਾਨ (ਇਰਾਨ) ਰਵਾਨਾ ਹੋ ਗਈ ਹੈ। ਟੀਮ ਰਵਾਨਾ ਹੋਣ ਤੋਂ ਪਹਿਲਾ ਵਾਲੀਬਾਲ ਫੈਡਰੇਸ਼ਨ ਆਫ ਇੰਡੀਆ ਨੇ ਦਿੱਲੀ ਹਵਾਈ ਅੱਡੇ ਤੇ ਸਮੂੱਚੀ ਟੀਮ ਅਤੇ ਆਫ਼ੀਸਲਜ਼ ਨੂੰ ਜਿੱਤ ਕੇ ਆਉਣ ਦੀਆਂ ਸੁੱਭ ਕਾਮਨਾ ਦਿੱਤੀਆ। ਇਸ ਚੈਂਪੀਅਨਸ਼ਿਪ ਚ, ਖੇਡਣ ਲਈ ਹੇਠ ਲਿਖੇ ਭਾਰਤੀ ਅੰਡਰ-19 (ਮੁੰਡੇ) ਅਤੇ ਆਫ਼ੀਸਲ ਜਾ ਰਹੇ ਹਨ

Kisan Bill 2020 : ਹੁਣ ਨਹੀਂ ਦੱਬਦੇ ਕਿਸਾਨ, ਮਿਲੀ ਨਵੀਂ ਤਾਕਤ, ਵੱਡਾ ਐਲਾਨ, ਜਿੱਤ ਪੱਕੀ || D5 Channel Punjabi
1. ਸੰਦੀਪ-ਰਾਜਸਥਾਨ
2. ਸਮੀਰ ਚੌਧਰੀ(ਕੈਪਟਨ)-ਦਿੱਲੀ
3. ਅਮਨ ਕੁਮਾਰ-ਹਰਿਆਣਾ
4.ਹਰਸ਼ਿਤ ਗਿਰੀ-ਚੰਡੀਗੜ੍ਹ
5.ਅਜੈ ਕੁਮਾਰ-ਹਰਿਆਣਾ
6. ਤਨੀਸ਼ ਚੌਧਰੀ-ਦਿੱਲੀ
7.ਜੋਸ਼ਨੂਰ ਢੀਂਡਸ਼ਾ-ਪੰਜਾਬ
8.ਜੀਬਨ ਜੋਬ-ਕੇਰਲਾ
9. ਦਸਿਯੰਤ ਸਿੰਘ-ਰਾਜਸਥਾਨ
10.ਸ੍ਰੀਨਾਥ ਸੇਲਵਾਕੁਮਾਰ-ਤਾਮਿਲਨਾਡੂ
11. ਦੀਬਿਅਮ ਸ਼ਾਹੀ-ਉੱਤਰ ਪ੍ਰਦੇਸ
12. ਚਿਕਾਨਾ ਵੈਨੂ (ਲ)-ਤਾਮਿਲਨਾਡੂ ।
ਆਫ਼ੀਸ਼ਲ:-
1. ਚੀਫ਼ ਕੋਚ-ਸ੍ਰੀ ਪ੍ਰੀਤਮ ਸਿੰਘ ਚੌਹਾਨ
2.ਅਸਿਸਟੈਂਟ ਕੋਚ- ਸ੍ਰੀ ਪਰਵੀਨ ਕੁਮਾਰ ਸ਼ਰਮਾ
3.ਅਸਿਸਟੈਂਟ ਕੋਚ-ਸ੍ਰੀ ਬਿਜਨੋਏ ਬਾਬੂ
4.ਮੈਨੇਜ਼ਰ- ਡਾ. ਗਗਨੀਨੇਡੂ ਦੇਸ਼
5. ਫਿਜਿਓਥਰੈਪਰ-ਸ੍ਰੀ ਦਿਗਵਿਜੇ ਸਿੰਘ ਰਾਠੋਰੇ । ਭਾਰਤੀ ਮੁੰਡਿਆਂ ਦੀ ਟੀਮ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ:- 1. ਇਰਾਨ,2.ਨਾਈਜ਼ੀਰੀਆ,3.ਪੋਲੈਂਡ,4.ਗੁਏਟਮਾਲਾ,5.ਭਾਰਤ ।

ਜਥੇਬੰਦੀਆਂ ਨੇ ਘੇਰਿਆ Gurdas Maan, Maan ਨੇ ਲਿਆ ਪੁੱਠਾ ਪੰਗਾ ਹੁਣ ਹੋਵੇਗੀ ਵੱਡੀ ਕਾਰਵਾਈ? || D5 Channel Punjabi

ਵਾਲੀਬਾਲ ਫੈਡਰੇਸ਼ਨ ਆਫ ਇੰਡੀਆ(ਰਜਿ. ਨੰ. 110/87) ਅੰਤਰ-ਰਾਸ਼ਟਰੀ ਵਾਲੀਬਾਲ ਫੈਡਰੇਸ਼ਨ ਅਤੇ ਇੰਡੀਅਨ ਓਲਿਪੰਕ ਐਸੋਸੀਏਸ਼ਨ ਨਾਲ ਐਫੀਲੇਟਿਡ ਹੈ।ਇਹ ਜਾਣਕਾਰੀ ਪਟਿਆਲਾ ਜਿਲ੍ਹਾ ਵਾਲੀਬਾਲ ਐਸੋਸੀਏਸ਼ਨ ਪਟਿਆਲਾ ਦੇ ਸੱਕਤਰ ਜਨਰਲ ਨਰੇਸ਼ ਕੁਮਾਰ ਪਾਠਕ (ਸੰਯੁਕਤ ਸੱਕਤਰ ਪੰਜਾਬ ਵਾਲੀਬਾਲ ਐਸੋਸੀਏਸ਼ਨ) ਨੇ ਦਿੰਦਿਆ ਦੱਸਿਆ ਕਿ ਭਾਰਤੀ ਅੰਡਰ-19 ਮੁੰਡਿਆ ਦੀ ਟੀਮ ਨੂੰ  ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅਤੇ ਸਕੱਤਰ ਜਨਰਲ ਸ੍ਰੀ ਰਾਜ ਕੁਮਾਰ ਜੀ ਅਤੇ ਪਟਿਆਲਾ ਜਿਲ੍ਹਾ ਵਾਲੀਬਾਲ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਸ੍ਰ. ਕਰਨਬੀਰ ਸਿੰਘ ਸੰਧੂ,ਮੁੱਖ ਸਰਪ੍ਰਸਤ ਮੰਹਤ ਸ੍ਰੀ ਆਤਮਾ ਰਾਮ,ਸੀਨੀਅਰ ਮੀਤ ਪ੍ਰਧਾਨ ਸ੍ਰ ਬਲਬੀਰ ਸਿੰਘ ਬਲਿੰਗ,ਸ੍ਰ ਅਵਤਾਰ ਸਿੰਘ ਅਰੋੜਾ, ਸ੍ਰੀ ਅਮਰ ਨਾਥ ਸਾਬਕਾ ਏ. ਈ. ਟੀ.ਸੀ.,ਦੋਵੇ ਸਰਪ੍ਰਸਤ,ਸ੍ਰ. ਦਲਜੀਤ ਸਿੰਘ ਭੰਦੋਲ ਚੀਫ਼ ਟੈਕਨੀਕਲ ਐਡਵਾਈਜ਼ਰ ਤੇ ਅੰਤਰ-ਰਾਸ਼ਟਰੀ ਵਾਲੀਬਾਲ ਕੋਚ,ਸ੍ਰ. ਜਗਮੇਲ ਸਿੰਘ ਸ਼ੇਰਗਿੱਲ ਸਾਬਕਾ ਏ.ਈ.ਓ. ਸਪੋਰਟਸ ਪਟਿਆਲਾ,ਸ੍ਰੀ ਸ਼ਤੀਸ ਸ਼ਰਮਾ ਵਿੱਤ ਸੱਕਤਰ,ਐਡਵੋਕੇਟ ਸ੍ਰੀ ਸੁਮੇਸ਼ ਜੈਨ ਮੀਤ ਪ੍ਰਧਾਨ,ਸ੍ਰ. ਬਹਾਦਰ ਸਿੰਘ ਕੋਚ (ਲੈਵਲ-2) ਨੇ ਸਮੂੱਚੀ ਵਾਲੀਵਾਲ ਟੀਮ ਅਤੇ ਪੰਜਾਬ ਵਲੋਂ ਇਸ ਟੀਮ ਵਿੱਚ ਖੇਡ ਰਹੇ ਖਿਡਾਰੀ ਜੋਸ਼ਨੂਰ ਸਿੰਘ ਢੀਂਡਸਾ ਅਤੇ ਇਸ ਦੇ ਵਾਲੀਬਾਲ ਕੋਚ ਸ੍ਰੀ ਚਮਨ ਸਿੰਘ(ਲੈਵਲ-1) ਨੂੰ ਵਰਚੂਅਲ ਤੌਰ ਤੇ ਸੁੱਭ ਕਾਮਨਾਵਾਂ ਦਿੱਤੀਆ ਤੇ ਚੈਂਪੀਅਨ ਜਿੱਤ ਕੇ ਆਉਣ ਤੇ ਸਮੁੱਚੀ ਟੀਮ ਦੇ ਖਿਡਾਰੀਆਂ ਅਤੇ ਆਫ਼ੀਸਲਜ਼ ਨੂੰ ਪੰਜਾਬ ਵਿੱਚ ਸਨਮਾਨਿਤ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button