Tokyo Paralympics : ਹਾਈ ਜੰਪ ‘ਚ ਪ੍ਰਵੀਨ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ, PM ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ : ਭਾਰਤ ਦੇ ਐਥਲੀਟ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕ ‘ਚ ਪੁਰਸ਼ਾਂ ਦੀ ਟੀ – 64 ਵਰਗ ਦੇ ਹਾਈ ਜੰਪ ਫਾਇਨਲ ‘ਚ ਸਿਲਵਰ ਮੈਡਲ ਜਿੱਤਿਆ। ਇਸ ਮੁਕਾਬਲੇ ‘ਚ ਨੋਇਡਾ ਦੇ ਰਹਿਣ ਵਾਲੇ ਪ੍ਰਵੀਨ ਨੇ 2.07 ਮੀਟਰ ਦੀ ਛਲੰਗ ਲਗਾਈ ਅਤੇ ਦੂਜੇ ਸਥਾਨ ‘ਤੇ ਰਹੇ। ਬ੍ਰਿਟੇਨ ਦੇ ਜੋਨਾਥਨ ਬਰੂਮ ਐਡਵਰਸ ਦੇ ਪਿੱਛੇ ਰਹੇ ਜਿਨ੍ਹਾਂ ਨੇ 2.10 ਮੀਟਰ ਦੇ ਜੰਪ ਤੋਂ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਆਪਣੇ ਨਾਂ ਕੀਤਾ।
🔴LIVE : ਲਾਠੀਚਾਰਜ ’ਤੇ ਭੜਕੀਆਂ ਜਥੇਬੰਦੀਆਂ,ਵੱਡਾ ਐਲਾਨ! ਖੇਤੀ ਮੰਤਰੀ ਦਾ ਬਿਆਨ, ਨਵਜੋਤ ਸਿੱਧੂ ਨੂੰ ਝਟਕਾ!
ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪਦਕ ਉਨ੍ਹਾਂ ਦੇ ਔਖੇ ਥਕੇਵੇ ਅਤੇ ਸਮਰਪਣ ਦਾ ਨਤੀਜਾ ਹੈ। ਮੋਦੀ ਨੇ ਟਵੀਟ ਕਰਕੇ ਕਿਹਾ- “ਪੈਰਾਲੰਪਿਕ ‘ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਪ੍ਰਵੀਨ ਕੁਮਾਰ ‘ਤੇ ਮਾਣ ਹੈ। ਇਹ ਤਮਗ਼ਾ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈ। ਭਵਿੱਖ ਲਈ ਬਹੁਤ ਸ਼ੁੱਭਕਾਮਨਾਵਾਂ। ”
Proud of Praveen Kumar for winning the Silver medal at the #Paralympics. This medal is the result of his hard work and unparalleled dedication. Congratulations to him. Best wishes for his future endeavours. #Praise4Para
— Narendra Modi (@narendramodi) September 3, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.