Tokyo Paralympics : ਤਗਮਾ ਜਿੱਤਣ ‘ਤੇ Rahul Gandhi ਨੇ ਲਖੇੜਾ ਅਤੇ ਕਥੂਰੀਆ ਨੂੰ ਦਿੱਤੀ ਵਧਾਈ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟੋਕੀਓ ਪੈਰਾ ਓਲੰਪਿਕ ‘ਚ ਨਿਸ਼ਾਨੇਬਾਜੀ ‘ਚ ਅਵਨੀ ਲਖੇੜਾ ਨੂੰ ਸੋਨ ਤਗਮਾ ਅਤੇ ਯੋਗੇਸ਼ ਕਥੂਰੀਆ ਨੂੰ ਸਿਲਵਰ ਮੈਡਲ ਜਿੱਤਣ ‘ਤੇ ਵਧਾਈ ਦਿੱਤੀ ਹੈ। ਗਾਂਧੀ ਨੇ ਟਵੀਟ ਕੀਤਾ “ਸਵੇਰ ਦੀ ਸ਼ੁਰੂਆਤ ਬਹੁਤ ਵੱਡੀ ਖ਼ਬਰ ਦੇ ਨਾਲ ਹੋਈ। ਅਵਨੀ ਲਖੇੜਾ ਨੂੰ ਸੋਨ ਤਗਮਾ ਜਿੱਤਣ ‘ਤੇ ਬਹੁਤ – ਬਹੁਤ ਵਧਾਈ। ਭਾਰਤ ਦੀ ਦੂਜੀ ਧੀ ਨੇ ਦੇਸ਼ ਦਾ ਮਾਣ ਵਧਾਇਆ ਹੈ। ”
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ
ਯੋਗੇਸ਼ ਕਥੂਰੀਆ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਟੋਕੀਓ ਪੈਰਾ ਓਲੰਪਿਕ ‘ਚ ਤਗਮਾ ਜਿੱਤਣ ‘ਤੇ ਯੋਗੇਸ਼ ਕਥੂਰੀਆ ਨੂੰ ਵਧਾਈ। ਦੇਸ਼ ਨੂੰ ਤੁਹਾਡੇ ਪ੍ਰੇਰਣਾਮਈ ਉਪਲਬਧੀ ‘ਤੇ ਮਾਣ ਹੈ।” ਗੌਰਤਲਬ ਹੈ ਕਿ ਪੈਰਾ ਓਲੰਪਿਕ ‘ਚ ਭਾਰਤ ਦੀ ਅਵਨੀ ਲਖੇੜਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਦੇ ਫਾਈਨਲ ਮੈਚ ‘ਚ ਸੋਨਾ ਤਗਮਾ ਜਿੱਤਿਆ ਹੈ ਅਤੇ ਯੋਗੇਸ਼ ਕਥੂਰੀਆ ਨੇ ਡਿਸਕਸ ਥ੍ਰੋ ‘ਚ ਸਿਲਵਰ ਮੈਡਲ ਜਿੱਤਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋਵੇਂ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।
Morning starts with the great news of Avni Lakhera winning #Gold .
Big Congratulations!Another daughter makes India proud.#TokyoParalympics pic.twitter.com/qsCE8Z4bjd
— Rahul Gandhi (@RahulGandhi) August 30, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.