Tokyo Olympics ‘ਚ ਜਾ ਰਹੇ ਭਾਰਤੀ ਐਥਲੀਟਾਂ ਨਾਲ ਅੱਜ ਗੱਲ ਕਰਨਗੇ PM ਮੋਦੀ, ਰਵਾਨਾ ਹੋਣ ਤੋਂ ਪਹਿਲਾਂ ਦੇਣਗੇ ਸ਼ੁਭਕਾਮਨਾਵਾਂ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਟੋਕੀਓ ਓਲੰਪਿਕ ‘ਚ ਹਿੱਸਾ ਲੈਣ ਜਾ ਰਹੇ ਭਾਰਤੀ ਖਿਡਾਰੀਆਂ ਨਾਲ ਅੱਜ ਸ਼ਾਮ 5 ਵਜੇ ਵੀਡੀਓ ਕਾਂਨਫਰਸਿੰਗ ਦੇ ਜ਼ਰੀਏ ਗੱਲਬਾਤ ਕਰਨਗੇ। ਪੀਐਮ ਮੋਦੀ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਤੋਂ ਪਹਿਲਾਂ ਐਥਲੀਟਾਂ ਦਾ ਮਨੋਬਲ ਵਧਾਉਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੀਐਮ ਮੋਦੀ ਨੇ ਓਲੰਪਿਕ ‘ਚ ਜਾਣ ਵਾਲੇ ਖਿਡਾਰੀਆਂ ਦੀਆਂ ਤਿਆਰੀਆਂ ਦਾ ਜ਼ਾਇਜਾ ਲਿਆ ਸੀ। ਭਾਰਤ ਤੋਂ 17 ਜੁਲਾਈ ਨੂੰ ਖਿਡਾਰੀਆਂ ਦਾ ਪਹਿਲਾ ਜਥਾ ਟੋਕੀਓ ਰਵਾਨਾ ਹੋਵੇਗਾ ਜਿੱਥੇ 23 ਜੁਲਾਈ ਤੋਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਣੀ ਹੈ। ਪ੍ਰਧਾਨ ਮੰਤਰੀ ਦੇ ਨਾਲ ਇਸ ਪ੍ਰੋਗਰਾਮ ‘ਚ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ‘ਚ ਰਾਜ ਮੰਤਰੀ ਕਿਰੇਨ ਰਿਜਿਜੂ ਵੀ ਮੌਜੂਦ ਰਹਿਣਗੇ।
ਲਓ ਰਾਜੇਵਾਲ ਨੇ ਅੱਜ ਤਾਂ ਹੱਦ ਹੀ ਕਰਤੀ,ਲੈ ਲਿਆ ਅਜਿਹਾ ਫੈਸਲਾ,ਛੇੜਤੀ ਕੰਬਣੀ || D5 Channel Punjabi
126 ਖਿਡਾਰੀ ਕਰਨਗੇ ਸ਼ਿਰਕਤ
ਟੋਕੀਓ ਓਲੰਪਿਕ ‘ਚ ਕੁਲ 18 ਖੇਡਾਂ ‘ਚ ਭਾਰਤੀ ਖਿਡਾਰੀ ਸ਼ਿਰਕਤ ਕਰਦੇ ਦਿਖਣਗੇ। ਇਸ ਵਾਰ ਐਥਲੀਟਾਂ ਦੀ ਕੁਲ ਗਿਣਤੀ 126 ਹੈ ਜੋ ਕਿ ਭਾਰਤ ਦੇ ਵੱਲੋਂ ਕਿਸੇ ਵੀ ਓਲੰਪਿਕ ‘ਚ ਹਿੱਸਾ ਲੈਣ ਵਾਲੇ ਐਥਲੀਟਾਂ ਦੀ ਹੁਣ ਤੱਕ ਦੀ ਸਭ ਤੋਂ ਜਿਆਦਾ ਗਿਣਤੀ ਹੈ। ਭਾਰਤ ਨੂੰ ਟੋਕੀਓ ‘ਚ ਸਭ ਤੋਂ ਜ਼ਿਆਦਾ ਪਦਕ ਦੀਆਂ ਉਮੀਦਾਂ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ ਅਤੇ ਰੈਸਲਿੰਗ ਜਿਹੇ ਈਵੈਂਟ ‘ਚ ਹਨ। ਭਾਰਤ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਟੋਕੀਓ ਓਲੰਪਿਕ ਤੋਂ ਠੀਕ ਪਹਿਲਾਂ ਵਰਲਡ ਨੰਬਰ ਵਨ ਬਣ ਕੇ ਇਸ ਈਵੈਂਟ ‘ਚ ਪਦਕ ਦੀਆਂ ਉਮੀਦਾਂ ਨੂੰ ਹੋਰ ਵਧਾ ਦਿੱਤਾ ਹੈ।
At 5 PM this evening, I look forward to interacting with our athletes who would be representing India at @Tokyo2020. Each of them has an inspiring life journey and I am sure what they would share would interest you all. Do watch the interaction. #Cheer4India
— Narendra Modi (@narendramodi) July 13, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.