Tokyo Olympics : ਭਾਰਤੀ ਟੀਮ ਦੀ ਟੋਕੀਓ ਓੁਲੰਪਿਕ ‘ਚ ਲਗਾਤਾਰ ਤੀਜੀ ਹਾਰ, ਗ੍ਰੇਟ ਬ੍ਰਿਟੇਨ ਨੇ ਭਾਰਤ ਨੂੰ 4 – 1 ਨਾਲ ਹਰਾਇਆ
ਮਾਰਟਿਨ ਹਨਾਹ ਦੇ ਦੋ ਗੋਲਾਂ ਦੀ ਬਦੌਲਤ ਗ੍ਰੇਟ ਬ੍ਰਿਟੇਨ ਨੇ ਇੱਥੇ ਜਾਰੀ ਟੋਕੀਓ ਓੁਲੰਪਿਕ ਦੇ ਮਹਿਲਾ ਹਾਕੀ ਈਵੈਂਟ ‘ਚ ਗਰੁੱਪ ਪੜਾਅ ਦੇ ਪੂਲ ਏ ਮੈਚ ‘ਚ ਭਾਰਤੀ ਟੀਮ ਨੂੰ 4 – 1 ਨਾਲ ਹਰਾਇਆ। ਭਾਰਤ ਦੀ ਇਸ ਓੁਲੰਪਿਕ ‘ਚ ਇਹ ਲਗਾਤਾਰ ਤੀਜੀ ਹਾਰ ਹੈ । ਭਾਰਤ ਨੂੰ ਪਹਿਲੇ ਮੈਚ ‘ਚ ਨੀਦਰਲੈਂਡ ਨੇ 5 – 1 ਤੋਂ ਅਤੇ ਦੂਜੇ ਮੁਕਾਬਲੇ ‘ਚ ਜਰਮਨੀ ਨੇ 2 – 0 ਨਾਲ ਹਰਾਇਆ ਸੀ। ਕਪਤਾਨ ਰਾਨੀ ਰਾਮਪਾਲ ਦੀ ਅਗਵਾਈ ਵਾਲੀ ਭਾਰਤੀ ਮਹਿਲਾਂ ਹਾਕੀ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਤੀਸਰੇ ਮੈਚ ‘ਚ ਵੀ ਜਾਰੀ ਰਿਹਾ ਅਤੇ ਉਹ ਆਪਣਾ ਪ੍ਰਭਾਵ ਨਹੀਂ ਛੱਡ ਸਕੀ।
ਪੰਜਾਬ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ, ਜਲਦੀ ਲੱਗ ਸਕਦਾ ਹੈ ਇੱਕ ਹੋਰ ਪੱਕਾ ਮੋਰਚਾ
ਗ੍ਰੇਟ ਬ੍ਰਿਟੇਨ ਵੱਲੋਂ ਹਨਾਹ ਨੇ ਦੋ ਗੋਲ ਕੀਤੇ ਜਦੋਂ ਕਿ ਲਿਲੀ ਓਵਸਲੀ ਅਤੇ ਗ੍ਰੇਸ ਬਾਲਸਡਾਨ ਨੇ ਇੱਕ – ਇੱਕ ਗੋਲ ਕੀਤਾ। ਭਾਰਤ ਦੇ ਵੱਲੋਂ ਇੱਕਮਾਤਰ ਗੋਲ ਸ਼ਰਮਿਲਾ ਦੇਵੀ ਨੇ ਕੀਤਾ। ਇਸ ਤੋਂ ਪਹਿਲਾਂ ਹਨਾਹ ਨੇ ਦੂਜੇ ਮਿੰਟ ‘ਚ ਹੀ ਗੋਲ ਕਰ ਟੀਮ ਨੂੰ 1 – 0 ਨਾਲ ਵਾਧਾ ਦਵਾਇਆ। ਇਸ ਤੋਂ ਬਾਅਦ ਹਨਾਹ ਨੇ ਦੂਜੇ ਕੁਆਟਰ ‘ਚ 19ਵੇਂ ਮਿੰਟ ‘ਚ ਇੱਕ ਹੋਰ ਗੋਲ ਕਰ ਇਸ ਵਾਧੇ ਨੂੰ 2 – 0 ਕਰ ਦਿੱਤਾ। ਹਾਲਾਂਕਿ ਭਾਰਤ ਨੇ ਵਾਪਸੀ ਕੀਤੀ ਅਤੇ ਸ਼ਰਮਿਲਾ ਨੇ 23ਵੇਂ ਮਿੰਟ ‘ਚ ਗੋਲ ਕਰ ਵਾਧੇ ਨੂੰ 1 – 2 ਕੀਤਾ । ਤੀਸਰੇ ਕੁਆਟਰ ਵਿੱਚ ਇੱਕ ਵਾਰ ਫਿਰ ਗ੍ਰੇਟ ਬ੍ਰਿਟੇਨ ਵੀ ਰਿਹਾ ਅਤੇ ਲਿਲੀ ਨੇ 41ਵੇਂ ਮਿੰਟ ਵਿੱਚ ਗੋਲ ਕਰ ਸਕੋਰ 3 – 1 ਕਰ ਦਿੱਤਾ। ਚੌਥੇ ਅਤੇ ਅੰਤਿਮ ਕੁਆਟਰ ‘ਚ ਬਾਲਸਡਾਨ ਨੇ 57ਵੇਂ ਮਿੰਟ ਵਿੱਚ ਗੋਲ ਕਰ ਟੀਮ ਨੂੰ ਇਕ ਤਰਫਾ ਜਿੱਤ ਦਵਾਈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.