Top NewsBreaking NewsD5 specialIndiaNewsPolitics

TMC ਦੇ ਸੀਨੀਅਰ ਨੇਤਾ ਦਿਨੇਸ਼ ਤ੍ਰਿਵੇਦੀ ਨੇ ਰਾਜ ਸਭਾ ਦੀ ਮੈਂਬਰੀ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਅੱਜ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਤ੍ਰਿਵੇਦੀ ਨੇ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਸਾਲ 2021 – 22 ਦੇ ਆਮ ਬਜਟ ‘ਤੇ ਚਰਚਾ ‘ਚ ਹਿੱਸਾ ਲੈਂਦੇ ਹੋਏ ਕਿਹਾ ਕਿ ਮੇਰੇ ਗ੍ਰਹਿ ਰਾਜ ਪੱਛਮੀ ਬੰਗਾਲ ‘ਚ ਹਿੰਸਾ ਹੋ ਰਹੀ ਹੈ ਅਤੇ ਅਸੀਂ ਕੁਝ ਕਹਿ ਨਹੀਂ ਪਾ ਰਹੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਘੁਟਣ ਮਹਿਸੂਸ ਹੋ ਰਹੀ ਹੈ ਅਤੇ ਉਹ ਕੁਝ ਬੋਲ ਨਹੀਂ ਪਾ ਰਹੇ ਇਸ ਲਈ ਉਹ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਰਹੇ ਹਨ।

BIG NEWS ਮੌਸਮ ਨਾਲ ਜੁੜੀ ਵੱਡੀ ਖ਼ਬਰ ਕਿਸਾਨਾਂ ਲਈ ਖੁਸ਼ਖ਼ਬਰੀ!

ਉਨ੍ਹਾਂ ਨੇ ਕਿਹਾ ਕਿ ਬੰਗਾਲ ‘ਚ ਜਿਸ ਤਰ੍ਹਾਂ ਨਾਲ ਹਿੰਸਾ ਹੋ ਰਹੀ ਹੈ ਉਨ੍ਹਾਂ ਨੂੰ ਇੱਥੇ ਬੈਠੇ – ਬੈਠੇ ਬਹੁਤ ਅਜੀਬ ਲੱਗ ਰਿਹਾ ਹੈ।  ਉਨ੍ਹਾਂ ਨੇ ਕਿਹਾ ,‘ਮੇਰੀ ਆਤਮਾ ਦੀ ਆਵਾਜ਼ ਕਹਿ ਰਹੀ ਹੈ ਕਿ ਇੱਥੇ ਬੈਠੇ – ਬੈਠੇ ਜੇਕਰ ਤੁਸੀ ਚੁੱਪ ਰਹੋ ਅਤੇ ਕੁਝ ਨਾ ਕਹੋ, ਉਸ ਤੋਂ ਚੰਗਾ ਹੈ ਤੁਸੀ ਇੱਥੋਂ ਤਿਆਗ ਪੱਤਰ ਦੇ ਦੋਵੋ। ਮੈਂ ਘੋਸ਼ਣਾ ਕਰਦਾ ਹਾਂ ਕਿ ਮੈਂ ਰਾਜ ਸਭਾ ਤੋਂ ਅਸਤੀਫਾ ਦੇ ਰਿਆ ਹਾਂ ’ ਤ੍ਰਿਵੇਦੀ ਦਾ ਰਾਜ ਸਭਾ ਦੇ ਮੈਂਬਰ ਦੇ ਰੂਪ ‘ਚ ਕਾਰਜਕਾਲ 2020 ਵਿੱਚ ਸ਼ੁਰੂ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button