PunjabTop News

ਦਮਦਮੀ ਟਕਸਾਲ ਦੇ ਮੁਖੀ ਵੱਲੋਂ ਸਿੱਖਾਂ ਨੂੰ 5-5 ਬੱਚੇ ਪੈਦਾ ਕਰਨ ਦੀ ਅਪੀਲ

ਡੈਸਕ: ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਇਸ ਵੇਲੇ ਆਪਣੇ ਬਿਆਨਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ 5-5 ਬੱਚੇ ਪੈਦਾ ਕਰਨ। ਉਹਨਾਂ ਨੇ ਪੰਜਾਬ ਦੀ ਆਬਾਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 52 ਫੀਸਦੀ ਸਿੱਖਾਂ ਦੀ ਆਬਾਦੀ ਹੈ ਤੇ ਬਾਕੀ ਬਾਹਰਲੇ ਪੰਜਾਬ ਵਿੱਚ ਰਹਿੰਦੇ ਹਨ। ਉਹਨਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਵਿੱਚ ਇਸੇ ਤਰ੍ਹਾਂ ਸਿੱਖ ਬੱਚਿਆਂ ਦੀ ਆਬਾਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਾਹਰਲੇ ਲੋਕੀ ਸਿੱਖ ਬੱਚਿਆਂ ਨੂੰ ਕੁੱਟਿਆ ਕਰਨਗੇ।

ਲੋਕ ਸਭਾ ਚੋਣਾਂ ਵਿੱਚ ਡਿਊਟੀ ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ

ਟਕਸਾਲ ਮੁੱਖੀ ਨੇ ਅੱਗੇ ਕਿਹਾ ਕਿ ਹਰ ਇੱਕ ਪਰਿਵਾਰ ਪੰਜ ਬੱਚੇ ਪੈਦਾ ਕਰੋ ਜੇਕਰ ਉਹ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤਾਂ ਉਹਨਾਂ ਦੀ ਬੱਚਿਆਂ ਦੀ ਦੇਖਭਾਲ ਮੈਂ ਕਰਾਂਗਾ। ਉਹਨਾਂ ਕਿਹਾ ਕਿ ਪਰਿਵਾਰ ਵਿੱਚ ਪੰਜ ਬੱਚੇ ਪੈਦਾ ਕਰੋ ਜਿਸ ਵਿੱਚ ਇੱਕ ਬੱਚਾ ਦਮਦਮੀ ਟਕਸਾਲ ਨੂੰ ਦੇਵੋ, ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ, ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਕਰੇ ਤੇ ਇੱਕ ਬੱਚਾ ਜਾਂ ਦੋ ਬੱਚਾ ਘਰ ਵਿੱਚ ਰੱਖੋ। ਉਹਨਾਂ ਕਿਹਾ ਕਿ ਮੈਂ ਇਹਨਾਂ ਬੱਚਿਆਂ ਦੇ ਪੜ੍ਹਾਈ ਦਾ ਖਰਚਾ ਵੀ ਖੁਦ ਕਰਾਂਗਾ ਤੇ ਗੁਰੂ ਘਰ ਦੇ ਨਾਲ ਜੋੜ ਕੇ ਵੀ ਰੱਖਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button