ਲੁਧਿਆਣਾ : ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਇਕ ਜ਼ਰੂਰਤ ਬਣ ਗਿਆ ਹੈ। ਇਸ ਦੀ ਵਰਤੋਂ ਬਹੁਤ ਵੱਧ ਗਈ ਹੈ। ਲੋਕੀ ਦਿਨ ਵਿਚ ਕਈ ਘੰਟੇ ਇਸ ਦੀ ਵਰਤੋਂ ਕਰਦੇ ਹਨ। ਇਹ ਵੀ ਦੇਖਣ ਨੂੰ ਮਿਲੀਆ ਹੈ ਕਿ ਬਹੁਤ ਲੋਕਾਂ ਨੇ ਇਸ ਦੀ ਵਰਤੋਂ ਨਾਲ ਆਪਣੀ ਜਿੰਦਗੀ ਵਧੀਆ ਬਣਾ ਲਈ ਹੈ , ਪਰ ਕੁਝ ਲੋਕ ਨੇ ਜੋ ਕਿ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਕਿ ਇਕ ਲੜਕੀ ਨੇ ਇਕ ਵਿਆਕਤੀ ਖਿਲਾਫ਼ ਕੇਸ ਦਰਜ਼ ਕਰਵਾਇਆ ਹੈ। ਜਿਸ ਵਿਚ ਫੇਸਬੁੱਕ ’ਤੇ ਉਸ ਕੁੜੀ ਦੀ ਜਾਅਲੀ ਆਈ. ਡੀ. ਬਣਾ ਕੇ ਅਣਜਾਣ ਲੋਕਾਂ ਨੂੰ ਗਲਤ ਮੈਸੇਜ ਭੇਜਣ ਦੇ ਦੋਸ਼ ’ਚ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਇਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇੰਟਰਵਿਊ ਤੋਂ ਬਾਅਦ ਬਿਸ਼ਨੋਈ ‘ਤੇ ਕਾਰਵਾਈ, ਇਕੱਠੇ 22 ਗੈਂਗਸਟਰ ਕਾਬੂ, 2000 ਤੋਂ ਵੱਧ ਮੁਲਾਜ਼ਮਾਂ ਨੇ ਬੋਲਿਆ ਧਾਵਾ !
ਉਸ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਇੰਦਰਪਾਲ ਸਿੰਘ ਨਿਵਾਸੀ ਐੱਮ. ਆਈ. ਜੀ. ਫਲੈਟ, ਚੰਡੀਗੜ੍ਹ ਰੋਡ ਮੇਰੇ ਨਾਂ ਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਮੋਬਾਇਲ ਤੋਂ ਲੋਕਾਂ ਨੂੰ ਗਲਤ ਮੈਸੇਜ ਕਰ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਿਸ ਨੇ ਸ਼ਿਕਾਇਤ ’ਤੇ ਉਕਤ ਮੁਲਜ਼ਮ ਖ਼ਿਲਾਫ਼ ਧਾਰਾ 354-ਏ, 509 ਆਈ. ਪੀ. ਸੀ. 66-ਸੀ ਆਈ. ਟੀ. ਐਕਟ ਤਹਿਤ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.