PunjabTop News

ਵੱਡੀ ਖ਼ਬਰ : ਸਾਬਕਾ ਸੀਐਮ ਬੇਅੰਤ ਸਿੰਘ ਦੇ ਬੇਟੇ ਨੂੰ ਸਰਕਾਰੀ ਕੋਠੀ ਖਾਲੀ ਕਰਨ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਜਾਰੀ ਕੀਤਾ ਆਦੇਸ਼

The administration issued an order to vacate the official residence of former CM Beant Singh's son

ਚੰਡੀਗੜ੍ਹ : ਪੰਜਾਬ ਦੇ ਸਾਬਕਾ ਸੀਐਮ ਬੇਅੰਤ ਸਿੰਘ ਦੇ ਬੇਟੇ ਤੇਜ ਪ੍ਰਕਾਸ਼ ਸਿੰਘ ਨੂੰ ਸਰਕਾਰੀ ਕੋਠੀ ਨੂੰ ਖ਼ਾਲੀ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਜਦੋਂ ਪ੍ਰਸ਼ਾਸ਼ਨ ਦੀ ਟੀਮ ਸੈਕਟਰ 5 ਸਥਿਤ ਕੋਠੀ ਨੰਬਰ 03/33 ਪੁੱਜੀ ਤਾਂ ਕੋਠੀ ‘ਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਵਲੋਂ ਵਿਰੋਧ ਕੀਤਾ ਗਿਆ ਤਾਂ ਇਨਫੋਰਸਮੈਂਟ ਟੀਮ ਨੂੰ ਖ਼ਾਲੀ ਹੱਥ ਪਰਤਣਾ ਪਿਆ। ਯੂਟੀ ਹਾਊਸ ਅਲਾਟਮੈਂਟ ਕਮੇਟੀ ਪਹਿਲਾਂ ਹੀ ਇਸ ਸਰਕਾਰੀ ਕੋਠੀ ਦੀ ਅਲਾਟਮੈਂਟ ਰੱਦ ਕਰ ਚੁੱਕੀ ਹੈ।

ਪੁਲਿਸ ਨੇ ਚੁੱਕ ਲਏ ਮੋਰਚੇ ਦੇ ਮੈਂਬਰ, ਮੋਰਚੇ ਨੇ ਬਣਾ ਲਿਆ ਨਵਾਂ ਪਲੈਨ! ਵੱਡੇ ਐਕਸ਼ਨ ਦੀ ਕਰ ਲਈ ਤਿਆਰੀ |

ਇਹ ਕੋਠੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਦਿੱਤੀ ਗਈ ਸੀ। ਕਾਂਗਰਸੀ ਨੇਤਾ ਬੇਅੰਤ ਸਿੰਘ ਸਾਲ 1992 ਤੋਂ 95 ਤਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਇਕ ਅੱਤਵਾਦੀ ਹਮਲੇ ’ਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦਾ ਪਰਿਵਾਰ ਇਸ ਸਰਕਾਰੀ ਕੋਠੀ ’ਚ ਹਾਲੇ ਤਕ ਰਹਿ ਰਿਹਾ ਸੀ। ਜਦੋਂ ਪ੍ਰਾਪਰਟੀ ਵਿਭਾਗ ਵੱਲੋਂ ਸਰਕਾਰੀ ਕੋਠੀ ਨੂੰ ਖ਼ਾਲੀ ਕਰਵਾਉਣ ਨੂੰ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਇਸ ’ਤੇ ਇਤਰਾਜ਼ ਪ੍ਰਗਟਾਉਂਦਿਆਂ ਬੇਅੰਤ ਸਿੰਘ ਦੇ ਪੁੱਤਰ ਵੱਲੋਂ ਐੱਸਡੀਐੱਮ (ਸੈਂਟਰਲ) ਦੀ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ।

Insaaf Morcha ਦੇ ਵਕੀਲ ਨੇ ਖੋਲ੍ਹਤੀਆਂ ਪਰਤਾਂ, ਹੁਣ ਪੁਲਿਸ ਵੀ ਸੋਚ ਸਮਝ ਕੇ ਕਰੂ ਕਾਰਵਾਈ | D5 Channel Punjabi

ਐੱਸਡੀਐੱਮ ਨੇ ਹਾਊਸ ਅਲਾਟਮੈਂਟ ਕਮੇਟੀ ਦੇ ਸਕੱਤਰ ਅਤੇ ਸਪੈਸ਼ਲ ਸੈਕਟਰੀ ਨੂੰ ਵੀ ਇਸ ਸਰਕਾਰੀ ਕੋਠੀ ਨੂੰ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਬਿਲੇਗੌਰ ਹੈ ਕਿ ਬੇਅੰਤ ਸਿੰਘ ਦੀ ਹੱਤਿਆ ਮਗਰੋਂ ਇਹ ਸਰਕਾਰੀ ਕੋਠੀ ਉਨ੍ਹਾਂ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਦੇ ਨਾਂ ਅਲਾਟ ਕੀਤੀ ਗਈ ਸੀ ਪਰ ਬਾਅਦ ’ਚ ਯੂਟੀ ਹਾਊਸ ਅਲਾਟਮੈਂਟ ਕਮੇਟੀ ਵੱਲੋਂ ਅਲਾਟਮੈਂਟ ਰੱਦ ਕਰ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button