PunjabTop News

TET ਦਾ ਪੇਪਰ ਲੀਕ ਹੋਣ ਤੋਂ ਬਾਅਦ ਸਿੱਖੀਆਂ ਮੰਤਰੀ ਦੀ ਵੱਡੀ ਕਾਰਵਾਈ, ਲਾਪਰਵਾਹੀ ਕਰਨ ਵਾਲੇ ‘ਤੇ ਹੋਵੇਗਾ ਅਪਰਾਧਿਕ ਮੁਕੱਦਮਾ ਦਰਜ

ਚੰਡੀਗੜ੍ਹ : ਬੀਤੇ ਦਿਨ ਐਤਵਾਰ ਨੂੰ ਸੂਬੇ ਭਰ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ.ਐਸ.ਟੀ.ਈ.ਟੀ.) ਦੀ ਹੋਈ ਪ੍ਰੀਖਿਆ ਵਿਵਾਦਾਂ ਵਿਚ ਘਿਰ ਗਈ ਹੈ। ਕਿੳਂਕਿ ਦੋਸ਼ ਹੈ ਕਿ, ਪੇਪਰ ਵਿਚ ਉੱਤਰ ਪਹਿਲੋਂ ਹੀ ਲੀਕ ਕਰ ਦਿੱਤਾ ਗਿਆ। ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦਾ ਵਫ਼ਦ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ, ਮਾਸਟਰ ਕੇਡਰ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਵਿਚ ਚਾਰ ਪ੍ਰਕਾਰ ਦੇ ਪੇਪਰ ਪਾਏ ਗਏ ਸਨ, ਜਿਨ੍ਹਾਂ ਵਿਚ ਏ,ਬੀ,ਸੀ ਅਤੇ ਡੀ ਸਨ। ਕੁੱਲ 60 ਪ੍ਰਸ਼ਨਾਂ ਦੇ ਉੱਤਰ ਲਈ ਚਾਰ-ਚਾਰ ਵਿਕਲਪ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ ਉਮੀਦਵਾਰ ਨੇ ਉੱਤਰ ਟਿੱਕ ਕਰਨਾ ਸੀ ਕਿ, ਕਿਹੜਾ ਉੱਤਰ ਸਹੀ ਹੈ, ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਪੇਪਰ ਤੇ ਪਹਿਲਾਂ ਹੀ ਸਹੀ ਉੱਤਰ ਗੂੜਾ ਕੀਤਾ ਹੋਇਆ ਸੀ ਜਾਂ ਫਿਰ ਕਹਿ ਲਓ ਸਹੀ ਉੱਤਰ ਹਾਈਲਾਈਟ ਕੀਤਾ ਹੋਇਆ ਸੀ।

ਬੰਦੀ ਸਿੱਖ ਹੋਣਗੇ ਰਿਹਾਅ ? ਰਾਸ਼ਟਰਪਤੀ ਕੋਲ ਪਹੁੰਚਿਆ ਪੱਤਰ, ਚੱਪੇ-ਚੱਪੇ ‘ਤੇ ਲੱਗੀ ਪੁਲਿਸ D5 Channel Punjabi

ਹੁਣ ਪੰਜਾਬ ਦੇ ਸਿੱਖੀਆਂ ਮੰਤਰੀ ਨੇ ਹਰਜੋਤ ਬੈਂਸ ਨੇ ਇਸ ਤੇ ਵੱਡਾ ਐਕਸ਼ਨ ਲੈਂਦੇ ਹੋਏ PS ਪੱਧਰ ਦੀ ਜਾਂਚ ਦਾ ਆਦੇਸ਼ ਦੇ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ “ਸਾਡੀ ਪ੍ਰੀਖਿਆ ਪ੍ਰਕਿਰਿਆ ਵਿੱਚ ਪੂਰੀ ਨਿਰਪੱਖਤਾ ਬਣਾਈ ਰੱਖਣ ਲਈ, A++ NAAC ਗ੍ਰੇਡ ਯਾਨੀ GNDU ਵਾਲੀ ਤੀਜੀ ਧਿਰ ਦੁਆਰਾ ਆਯੋਜਿਤ PSTET ਪ੍ਰੀਖਿਆ ਨੂੰ ਦੇਖਣ ਲਈ ਇੱਕ PS ਪੱਧਰ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ‘ਤੇ ਅਪਰਾਧਿਕ ਲਾਪਰਵਾਹੀ ਲਈ ਮੁਕੱਦਮਾ ਦਰਜ ਕੀਤਾ ਜਾਵੇਗਾ।” ਉਨ੍ਹਾਂ ਅੱਗੇ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ “ਇਸ ਤੋਂ ਇਲਾਵਾ, GNDU ਨੇ ਅਫਸੋਸ ਪ੍ਰਗਟਾਇਆ ਹੈ ਅਤੇ ਬਿਨ੍ਹਾਂ ਕਿਸੇ ਫੀਸ ਦੇ ਇਮਤਿਹਾਨ ਦੁਬਾਰਾ ਆਯੋਜਿਤ ਕਰੇਗਾ।ਭਵਿੱਖ ਵਿੱਚ, ਮੇਰੇ ਵਿਭਾਗ ਨੂੰ ਅਜਿਹੀ ਸਥਿਤੀ ਵਿੱਚ ਉਮੀਦਵਾਰਾਂ ਦੇ ਮੁਆਵਜ਼ੇ ਲਈ ਤੀਜੀ ਧਿਰ ਨਾਲ ਦਸਤਖਤ ਕੀਤੇ ਗਏ। MOU ਵਿੱਚ ਮੁਆਵਜ਼ੇ ਲਈ ਇੱਕ ਢੁਕਵੀਂ ਧਾਰਾ ਰੱਖਣ ਦਾ ਆਦੇਸ਼ ਦਿੱਤਾ ਹੈ। ਉਮੀਦਵਾਰਾਂ ਨੂੰ ਦੁੱਖ ਕਿਉਂ ਝੱਲਣਾ ਪੈਂਦਾ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button