tuition fees – D5 News https://punjabi.newsd5.in Truth Seeking News Network. Sat, 19 Jan 2019 06:50:01 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png tuition fees – D5 News https://punjabi.newsd5.in 32 32 ਡੱਗ ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਫੀਸ ਨੂੰ ਕੀਤਾ ਖ਼ਤਮ https://punjabi.newsd5.in/%e0%a8%a1%e0%a9%b1%e0%a8%97-%e0%a8%ab%e0%a9%8b%e0%a8%b0%e0%a8%a1-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87-%e0%a8%98%e0%a9%b1%e0%a8%9f-%e0%a8%86%e0%a8%ae%e0%a8%a6%e0%a8%a8/ Sat, 19 Jan 2019 06:49:25 +0000 https://punjabi.newsd5.in/?p=41487 ਟੋਰਾਂਟੋ : ਓਨਟਾਰੀਓ ਸਰਕਾਰ ਨੇ ਕਰੋੜਾਂ ਦੇ ਘਾਟੇ ਨੂੰ ਖਤਮ ਕਰਨ ਲਈ ਘੱਟ ਆਮਦਨੀ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਖਤਮ ਕਰ ਦਿੱਤਾ ਹੈ। ਡੱਗ ਫੋਰਡ ਸਰਕਾਰ ਵੱਲੋਂ ਟਿਊਸ਼ਨ ਫੀਸ ਵਿੱਚ ਵੀ ਕਟੌਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਇਹ ਫੈਸਲਾ ਉਨ੍ਹਾਂ ਵਿਦਿਆਰਥੀਆਂ ਲਈ ਨੁਕਸਾਨ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੀ ਮਦਦ ਕਰਨ ਦਾ ਸਰਕਾਰ ਦਾਅਵਾ ਕਰ ਰਹੀ ਹੈ। ਟਰੇਨਿੰਗ, ਕਾਲਜਿਸ ਐਂਡ ਯੂਨੀਵਰਸਿਟੀਜ਼ ਮੰਤਰੀ ਮੈਰਿਲੀ ਫੁਲਰਟਨ ਨੇ ਕਿਹਾ ਕਿ ਓਨਟਾਰੀਓ ਸਟੂਡੈਂਟ ਅਸਿਸਟੈਂਸ ਪਲੈਨ ਗ੍ਰਾਂਟਸ ਹੁਣ ਨਹੀਂ ਦਿੱਤੀਆਂ ਜਾ ਸਕਦੀਆਂ। ਇਸ ਲਈ ਹੁਣ ਸਮਾਂ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨ ਦਾ ਹੈ ਜਿਹੜੇ ਵਿੱਤੀ ਤੌਰ ‘ਤੇ ਕਮਜ਼ੋਰ ਹਨ।

Read Also ਸਿੱਖਾਂ ਦੇ ਹੱਕ ‘ਚ ਉੱਤਰੀ ਓਨਟੈਰੀਓ ਦੀ ਕੰਜ਼ਰਵੇਟਿਵ ਸਰਕਾਰ

ਉਨ੍ਹਾਂ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਓਐਸਏਪੀ ਫੰਡ ਅਜਿਹੇ ਵਿਦਿਆਰਥੀਆਂ ਨੂੰ ਦੇਣ ਵਿੱਚ ਯਕੀਨ ਰੱਖਦੀ ਸੀ ਜਿਹੜੇ ਓਨਟਾਰੀਓ ਦੇ ਸੱਭ ਤੋਂ ਵੱਧ ਆਮਦਨੀ ਕਮਾਉਣ ਵਾਲੇ ਘਰਾਂ ਨਾਲ ਸਬੰਧਤ ਸਨ ਤੇ ਉਸ ਦੌਰਾਨ ਅਜਿਹੇ ਵਿਦਿਆਰਥੀਆਂ ਨੂੰ ਅਣਗੌਲਿਆ ਗਿਆ ਜਿਨ੍ਹਾਂ ਨੂੰ ਅਸਲ ਵਿੱਚ ਉਸ ਗ੍ਰਾਂਟ ਦੀ ਲੋੜ ਸੀ। ਸਾਬਕਾ ਲਿਬਰਲ ਸਰਕਾਰ ਨੇ ਗ੍ਰਾਂਟਸ ਦੇ ਨੰਬਰਾਂ ਵਿੱਚ ਵੀ ਵਾਧਾ ਕੀਤਾ ਤੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਵਿੱਚ ਕਾਲਜ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ। ਪਰ ਪਿਛਲੇ ਮਹੀਨੇ ਆਡੀਟਰ ਜਨਰਲ ਨੇ ਪਾਇਆ ਕਿ ਉਸ ਪ੍ਰੋਗਰਾਮ ਦੀ ਲਾਗਤ 25 ਫੀ ਸਦੀ ਤੱਕ ਵੱਧ ਗਈ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ 2020-21 ਤੱਕ ਇਹ ਵੱਧ ਕੇ ਸਾਲਾਨਾ ਦੋ ਬਿਲੀਅਨ ਤੱਕ ਪਹੁੰਚ ਜਾਵੇਗੀ।

]]>