thanking him – D5 News https://punjabi.newsd5.in Truth Seeking News Network. Thu, 29 Nov 2018 16:56:28 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png thanking him – D5 News https://punjabi.newsd5.in 32 32 ਬੈਂਸ ਨੇ ਕੀਤਾ ਇਮਰਾਨ ਖਾਨ,ਤੇ ਸਿੱਧੂ ਦਾ ਧੰਨਵਾਦ, ਕਿਹਾ ਵਪਾਰ ਵਧੇ ਕਿਤੇ ਚਿੱਟਾ ਨਾ … https://punjabi.newsd5.in/%e0%a8%ac%e0%a9%88%e0%a8%82%e0%a8%b8-%e0%a8%a8%e0%a9%87-%e0%a8%95%e0%a9%80%e0%a8%a4%e0%a8%be-%e0%a8%87%e0%a8%ae%e0%a8%b0%e0%a8%be%e0%a8%a8-%e0%a8%96%e0%a8%be%e0%a8%a8%e0%a8%a4%e0%a9%87-%e0%a8%b8/ Thu, 29 Nov 2018 16:56:28 +0000 https://punjabi.newsd5.in/?p=36607 ਲੁਧਿਆਣਾ : ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਨੇ ਕਰਤਾਪੁਰ ਸਾਹਿਬ ਲਾਂਘੇ ਬਾਰੇ ਬੋਲਦੇ ਹੋਏ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਬੈਂਸ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਬੈਂਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰੇ ਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਪਾਕਿਸਤਾਨ ਕੋਲੋਂ ਹਮੇਸ਼ਾਂ ਹਮੇਸ਼ਾਂ ਲੈ ਕੇ ਬਦਲੇ ਵਿੱਚ ਉਸ ਮੁਲਕ ਨੂੰ ਭਾਰਤ ਦੀ ਕਿਸੇ ਹੋਰ ਥਾਂ ਤੋਂ ਜ਼ਮੀਨ ਦੇ ਦਿੱਤੀ ਜਾਵੇ ਤਾਂਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਭਵਿੱਖ ਦੀਆਂ ਦਿੱਕਤਾਂ ਤੋਂ ਸਦਾ ਸਦਾ ਲਈ ਛੁਟਕਾਰਾ ਮਿਲ ਜਾਏ । ਬੈਸ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਿੱਥੇ ਉਹ ਇਸ ਲੰਘੇ ਦੇ ਖੁੱਲ੍ਹਣ ‘ਤੇ ਸਾਰਿਆਂ ਦਾ ਧੰਨਵਾਦ ਕਰਦੇ ਹਨ, ਉੱਥੇ ਉਹ ਨਾਲ ਹੀ ਇਹ ਅਪੀਲ ਵੀ ਕਰਦੇ ਹਨ ਕਿ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

Read Also ਸਿਮਰਜੀਤ ਬੈਂਸ ਨੇ ਮਾਰਿਆ LIVE ਛਾਪਾ, ਦਫ਼ਤਰ ਛੱਡ ਕੇ ਭੱਜਿਆ ਅਧਿਕਾਰੀ!

ਉਨ੍ਹਾਂ ਕਿਹਾ ਕਿ ਕੁੱਕੜ ਖੇਹ ਉਡਾਈ ਤੇ ਆਪਣੇ ਸਿਰ ਵਿੱਚ ਪਾਈ ਵਾਲੀ ਕਹਾਵਤ ਵਾਂਗ ਇਸ ਮਾਮਲੇ ਵਿੱਚ ਖੇਹ ਉਡਾ ਕੇ ਅੱਧੀ ਸਵਾਹ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਰ ਵਿੱਚ ਪਾ ਲਈ ਹੈ ਤੇ ਅੱਧੀ ਬਾਦਲਾਂ ਨੇ ਆਪਣੇ ਸਿਰ ਵਿੱਚ । ਉਨ੍ਹਾਂ ਕਿਹਾ ਅੱਜ ਬਾਦਲਾਂ ਨੂੰ ਕੋਈ ਪੁੱਛੇ ਕਿ ਪਿਛਲੇ 10ਸਾਂ ਸਾਲਾਂ ਦੌਰਾਨ ਉਹ ਇਸ ਮਾਮਲੇ ‘ਤੇ ਇੱਕ ਅੱਖਰ ਵੀ ਨਹੀਂ ਬੋਲੇ ਤੇ ਅੱਜ ਬੀਬੀ ਬਾਦਲ ਇਸ ਮਸਲੇ ਤੇ ਤਾਲੂ ਨੂੰ ਜੀਭਾਂ ਲਾ ਲਾ ਕੇ ਭਾਸ਼ਣ ਦੇ ਰਹੀ ਹੈ । ਬੈਂਸ ਨੇ ਕਿਹਾ ਕਿ ਦੂਜੇ ਪਾਸੇ ਸਾਡੇ 56 ਇੰਚ ਵਾਲੇ ਪ੍ਰਧਾਨ ਮੰਤਰੀ ਹੁੱਭ ਹੁੱਭ ਕੇ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਲਾਂਘਾ ਦੇ ਦਿੱਤਾ, ਲਾਂਘਾ ਦੇ ਦਿੱਤਾ ।ਉਨ੍ਹਾਂ ਕਿਹਾ ਕਿ ਉਹ ਧੰਨਵਾਦੀ ਤਾਂ ਹਨ, ਪਰ ਗੱਲ ਤਾਂ ਬਣੇ ਜੇਕਰ ਉਹ 3 ਲੱਖ ਕਰੋੜ ਰੁਪਏ ਦੇ ਕਰਜਾਈ ਹੋ ਚੁਕੇ ਪੰਜਾਬ ਦਾ ਕਰਜਾ ਮਾਫ ਕਰਨ ।

ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਦੇ ਪੰਜਾਬਾਂ ਨੂੰ ਹੀ ਫਾਇਦਾ ਹੋਵੇਗਾ ।ਬੈਂਸ ਅਨੁਸਾਰ ਅੱਜ ਬਹੁਤ ਸਾਰਾ ਸਮਾਨ ਇਹੋ ਜਿਹਾ ਹੈ ਜਿਹੜਾ ਪਾਕਿਸਤਾਨ ‘ਚ ਬਣਦਾ ਹੈ ਤੇ ਉਹ ਦੁਬਈ ਦੇ ਰਸਤੇ ਘੁੰਮ ਕੇ ਭਾਰਤ ਆ ਕੇ ਵਿਕਦਾ ਹੈ ਤੇ ਬਹੁਤ ਸਾਰਾ ਸਮਾਨ ਇਹੋ ਜਿਹਾ ਹੈ ਜਿਹੜਾ ਭਾਰਤ ‘ਚ ਬਣਦਾ ਹੈ ਤੇ ਉਹ ਦੁਬਈ ਦੇ ਰਸਤੇ ਘੁੰਮ ਕੇ ਪਾਕਿਸਤਾਨ ਜਾ ਕੇ ਵਿਕਦਾ ਹੈ, ਤੇ ਜੇਕਰ ਇਹ ਲਾਂਘਾ ਖੁਲ੍ਹਦਾ ਹੈ ਤਾਂ ਦੋਵਾਂ ਦੇਸ਼ਾਂ ਦਾ ਵਪਾਰ ਵਧੇਗਾ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਡਰ ਵੀ ਜਾਹਰ ਕਰਦਿਆਂ ਕਿਹਾ ਕਿ ਇਸ ਸਭ ਤਾਂ ਹੋਵੇ, ਪਰ ਇਸਦੇ ਨਾਲ ਨਾਲ ਕੀਤੇ ਉੱਥੋਂ ਚਿੱਟਾ ਵੀ ਨਾ ਆਉਣ ਲੱਗ ਪਏ । ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਕਰਤਾਰਪੁਰ ਲਾਂਘੇ ਉੱਤੇ ਲਗਾਤਾਰ ਹੋ ਰਹੀ ਰਾਜਨੀਤੀ ਕਦੋਂ ਰੁਕਣ ਦਾ ਨਾਮ ਲਵੇਗੀ।

]]>