Sher Singh Ghubaya son viral audio – D5 News https://punjabi.newsd5.in Truth Seeking News Network. Fri, 16 Nov 2018 09:38:33 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Sher Singh Ghubaya son viral audio – D5 News https://punjabi.newsd5.in 32 32 ਥਾਣੇਦਾਰਨੀ ਤੇ MLA ਵਿਚਾਲੇ ਫੇਰ ਖੜਕੀ (ਵੀਡੀਓ) https://punjabi.newsd5.in/sher-singh-ghubaya-son-viral-audio/ Fri, 16 Nov 2018 09:38:33 +0000 https://punjabi.newsd5.in/?p=35323 ਫਾਜ਼ਿਲਕਾ : ਫ਼ਾਜ਼ਿਲਕਾ ਦੇ ਮੌਜੂਦਾ ਵਿਧਾਇਕ ਦਵਿੰਦਰ ਘੁਬਾਇਆ ਵੱਲੋਂ ਫੋਨ ਕਰ ਕੇ ਧਮਕਾਉਣ ਵਾਲੀ ਐਸਐਚਓ ਨੇ ਇਸ ਮਾਮਲੇ ਉਤੇ ਸਫਾਈ ਦਿੱਤੀ ਹੈ।ਮਹਿਲਾ ਐਸਐਚਓ ਲਵਮੀਤ ਕੌਰ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਆਇਆ ਸੀ। ਉਨ੍ਹਾਂ ਨੇ ਬਿਨਾ ਨੰਬਰ ਵਾਲਾ ਮੋਟਰਸਾਈਕਲ ਰੋਕਿਆ ਸੀ ਜਿਸ ਪਿੱਛੋਂ ਵਿਧਾਇਕ ਦਾ ਫੋਨ ਆਇਆ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਧਾਇਕ ਨਾਲ ਪਹਿਲਾਂ ਕੋਈ ਵਿਵਾਦ ਨਹੀਂ ਸੀ।

Read Also Mla ਦੀ ਥਾਣੇਦਾਰ ਨੇ ਕਰਾਈ ਤਸੱਲੀ ,ਵੇਖੋ MP ਘੁਬਾਇਆ ਦੇ Mla ਪੁੱਤ ਦੀ ਜ਼ੁਬਾਨ (ਵੀਡੀਓ)

ਵਿਧਾਇਕ ਨੇ ਫੋਨ ਕਰ ਕੇ ਉਸ ਨੂੰ ਧਮਕਾਇਆ, ਉਨ੍ਹਾਂ ਨੇ ਸਾਰੀ ਗੱਲ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸ ਦਿੱਤੀ ਹੈ, ਹੁਣ ਅਗਲੀ ਕਾਰਵਾਈ ਉਹੀ ਕਰਨਗੇ। ਉਧਰ ਜਦੋਂ ਆਡੀਓ ਵਾਇਰਲ ਹੋਣ ਤੋਂ ਬਾਅਦ ਐਮ.ਐਲ.ਏ. ਦਵਿੰਦਰ ਘੁਬਾਇਆ ਨਾਲ ਗੱਲਬਾਤ ਕੀਤੀ ਤਾਂ ਉਹਨ੍ਹਾਂ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਖੁਦ ਹੀ ਸੁਣ ਲਵੋਂ

ਦੱਸ ਦਈਏ ਕਿ ਬੀਤੇ ਦਿਨੀਂ ਵਿਧਾਇਕ ਦਵਿੰਦਰ ਘੁਬਾਇਆ ਦੀ ਇਕ ਆਡੀਓ ਵਾਇਰਲ ਹੋਈ ਸੀ। ਜਿਸ ਵਿਚ ਉਹ ਐਸਐਚਓ ਨੂੰ ਆਖ ਰਿਹਾ ਹੈ ਕਿ ਤੂੰ ਸਾਡੇ ਬੰਦਿਆਂ ਨੂੰ ਹੀ ਤੰਗ ਕਰਨ ਲੱਗੀ ਹੈ। ਕੀ ਮਰਜ਼ੀ ਹੈ ਤੇਰੀ..ਮਹਿਲਾ ਐਸਐਚਓ ਵਿਧਾਇਕ ਨੂੰ ਮੰਦੀ ਭਾਸ਼ਾ ਵਰਤਣ ਤੋਂ ਵਰਜਦੀ ਹੈ ਪਰ ਵਿਧਾਇਕ ਆਖ ਰਿਹਾ ਹੈ ਕਿ ਸਾਡੇ ਇਲਾਕੇ ਵਿਚ ਇਹ ਕੰਮ ਨਹੀਂ ਚੱਲਣਾ। ਇਹ ਕੰਮ ਕਰਨਾ ਹੈ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਕਰ ਤੇ ਇਥੋਂ ਤੁਰਦੀ ਬਣ। ਜਿਸ ਤੋਂ ਬਾਅਦ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਅੱਗੇ ਜਾ ਕੇ ਕੀ ਮੋੜ ਲੈਂਦਾ ਹੈ।

]]>