Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 rape – D5 News https://punjabi.newsd5.in Truth Seeking News Network. Tue, 26 Apr 2022 07:31:48 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png rape – D5 News https://punjabi.newsd5.in 32 32 ਹਰ 20 ਮਿੰਟ ਮਗਰੋਂ ਇਕ ਬਲਾਤਕਾਰ https://punjabi.newsd5.in/%e0%a8%b9%e0%a8%b0-20-%e0%a8%ae%e0%a8%bf%e0%a9%b0%e0%a8%9f-%e0%a8%ae%e0%a8%97%e0%a8%b0%e0%a9%8b%e0%a8%82-%e0%a8%87%e0%a8%95-%e0%a8%ac%e0%a8%b2%e0%a8%be%e0%a8%a4%e0%a8%95%e0%a8%be%e0%a8%b0/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Tue, 26 Apr 2022 07:31:48 +0000 https://punjabi.newsd5.in/?p=154707 ਅਮਰਜੀਤ ਸਿੰਘ ਵੜੈਚ (9417801988)

ਤੇਤੀ ਕਰੋੜ ਦੇਵੀ -ਦੇਵਤਿਆਂ, ਗੁਰੂਆਂ, ਪੀਰਾਂ, ਫ਼ਕੀਰਾਂ, ਸਾਧਾਂ-ਸੰਤਾਂ ਅਤੇ ਇਨ੍ਹਾਂ ਦੇ ਅਰਬਾਂ ਸੇਵਕਾਂ ਦੇ ਦੇਸ਼ ਵਿੱਚ ਵੀ ਜੇਕਰ ਨਾਰੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਉਹ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵੀ ਮਹਿਫ਼ੂਜ਼ ਨਹੀਂ :  ਭਾਰਤ ਵਿੱਚ ਹਰ 20 ਮਿੰਟ ਮਗਰੋਂ ਇਕ ਭਾਰਤੀ ਨਾਰੀ ਦੀ ਆਬਰੂ ਤਾਰ-ਤਾਰ ਕਰ ਦਿੱਤੀ ਜਾਂਦੀ ਹੈ। ਅਮਰੀਕਾ ਦੇ ਵਪਾਰਿਕ ਰਸਾਲੇ ਫ਼ੌਰਬਜ਼ Forbes ਦੇ ਜੁਲਾਈ 2019 ਦੇ ਅੰਕ ਵਿੱਚ Women’s Danger Index , ਦੇ ਅੰਕੜਿਆਂ ਤੇ ਝਾਤ ਮਾਰਿਆ ਪਤਾ ਲੱਗਾ ਕਿ ਦੱਖਣੀ ਅਫਰੀਕਾ, ਬਰਾਜ਼ੀਲ, ਰੂਸ, ਮੈਕਸੀਕੋ, ਈਰਾਨ, ਡੌਮੀਨਿਕਾ ਲੋਕਰਾਜ, ਮਿਸਰ ਮੌਰੱਕੋ, ਭਾਰਤ ਅਤੇ ਥਾਈਲੈਂਡ ਦੇਸ਼ ਇਕੱਲੀਆਂ ਔਰਤਾਂ ਲਈ ਸੈਰ-ਸਪਾਟੇ ਲਈ ਬਹੁਤ ਹੀ ਖਤਰਨਾਕ ਦੇਸ਼ ਹਨ।

ਭਾਰਤ ਸਰਕਾਰ ਦੇ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ 2020 ਦੇ ਅੰਕੜੇ ਸੁੰਨ ਕਰਨ ਵਾਲੇ ਹਨ। ਜੇ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਹਰ ਤਿੰਨ ਘੰਟਿਆਂ ਮਗਰੋਂ ਤਿੰਨ ਅਤੇ ਹਰ ਰੋਜ਼ 77 ਬਲਾਤਕਾਰ ਹੁੰਦੇ ਹਨ। ਇਨ੍ਹਾਂ ਦੀ ਮਹੀਨੇ ਦੀ ਗਿਣਤੀ 2337 ਅਤੇ ਇਸ ਅਨੁਸਾਰ 2020 ਵਿੱਚ 28046 ਔਰਤਾਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਪੁਲਿਸ ਕੇਸ ਰਜਿਸਟਰਡ ਹੋਏ ਹਨ। ਜੇਕਰ ਇਨ੍ਹਾਂ ਅੰਕੜਿਆਂ ਦੀ ਜ਼ਮੀਨੀ ਹਕੀਕਤ ਵੇਖੀ ਜਾਵੇ ਤਾਂ ਇਹ ਅੰਕੜਾ ਘੱਟੋ-ਘੱਟ 50 ਹਜ਼ਾਰ ਤਾਂ ਟੱਪ ਹੀ ਜਾਵੇਗਾ ਕਿਉਂਕਿ ਬਹੁਤ ਸਾਰੇ ਕੇਸ ਕਈ ਕਾਰਨਾਂ ਕਰਕੇ ਪੁਲਿਸ ਦੇ ਕੋਲ ਤਾਂ ਪਹੁੰਚਦੇ ਹੀ ਨਹੀਂ।

ਸਾਲ 2020 ਦੇ ਅੰਕੜਿਆਂ ਅਨੁਸਾਰ ਬਲਾਤਕਾਰ ਦੇ ਮਾਮਲਿਆਂ ਵਿੱਚ ਪਹਿਲੇ ਨੰਬਰ ‘ਤੇ ਰਾਜਸਥਾਨ (5310), ਦੋ ਨੰਬਰ ‘ਤੇ ਯੂਪੀ (2769), ਐੱਮ ਪੀ (2339)ਤੀਜੇ ਨੰਬਰ ‘ਤੇ, 2061 ਨੰਬਰਾਂ ਨਾਲ ਮਹਾਂਰਾਸ਼ਟਰ ਚੌਥੇ ਨੰਬਰ ‘ਤੇ ਆਂਉਂਦਾ ਹੈ। ਯੂਟੀ ਵਿੱਚੋਂ ਦਿੱਲੀ ਵਿੱਚ ਸਭ ਤੋਂ ਵੱਧ (997) ਅਤੇ ਦੂਜੇ ਨੰਬਰ ‘ਤੇ ਜੇ ਐਂਡ ਕੇ (243) ਆਉਂਦਾ ਹੈ।

ਬਿਊਰੋ ਦੇ ਵਿਸ਼ਲੇਸ਼ਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਬਲਾਤਕਾਰ ਦੇ ਕੇਸਾਂ ਵਿੱਚੋਂ 96 ਫ਼ੀਸਦੀ ਬਲਾਤਕਾਰ ਤਾਂ ਜਾਣ ਪਹਿਚਾਣ ਵਾਲੇ ਹੀ ਕਰਦੇ ਹਨ : ਇਨ੍ਹਾਂ ਦਰਿੰਦਿਆਂ ਵਿੱਚ ਘਰ ਦਾ ਕੋਈ ਮੈਂਬਰ, ਰਿਸ਼ਤੇਦਾਰ, ਗੁਆਂਢੀ, ਦੋਸਤ, ਔਨਲਾਈਨ ਦੋਸਤ, ਸਹੇਲੀ ਦੇ ਰਿਸ਼ਤੇਦਾਰ ,ਦਫ਼ਤਰ ਵਿੱਚ ਕੰਮ ਕਰਨ ਵਾਲਾ ਕੋਈ ਸਾਥੀ, ਬੌਸ ਆਦਿ ਹੁੰਦੇ ਹਨ।

ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਔਰਤਾਂ ਵਿਰੁਧ ਹੋਣ ਵਾਲ਼ੇ ਜ਼ੁਲਮਾਂ ਦੀ ਲਿਸਟ ਬਹੁਤ ਵੱਡੀ ਹੈ, ਇਨ੍ਹਾਂ ਜੁਰਮਾਂ ‘ਚ ਬਲਾਤਕਾਰ, ਘਰੇਲੂ ਹਿੰਸਾ, ਇਜ਼ਤ ‘ਤੇ ਹਮਲਾ, ਅਗਵਾ, ਪਤੀ/ਦੋਸਤ/ਪ੍ਰੇਮੀ ਵੱਲੋਂ ਮਾਰ ਪਿਟ, ਸਮੱਗਲਿੰਗ, ਵੇਸਵਾਵਰਿਤੀ, ਅਣਖ ਲਈ ਕਤਲ, ਭਰੂਣ ਹੱਤਿਆ, ਦਹੇਜ ਕਾਰਨ ਕੁੱਟ-ਮਾਰ, ਦਹੇਜ ਕਾਰਨ ਕਤਲ, ਦਫ਼ਤਰ/ਬੱਸ/ਟਰੇਨ/ਬੱਸ ਅੱਡਾ/ਰੇਲਵੇ ਸਟੇਸ਼ਨ/ਸ਼ੌਪਿੰਗਮਾਲ/ਸਿਨੇਮਾਹਾਲ/ਸਕੂਲ/ਟਰੇਨਿੰਗ ਸੈਂਟਰ/ਕਾਲਿਜ/ਯੂਨੀਵਰਸਿਟੀ/ਖੇਤਾਂ/ਸਟੋਰ ਆਦਿ ਵਿਚ ਛੇੜਛਾੜ, ਧੱਕੇ ਨਾਲ਼ ਵਿਆਹ,ਛੋਟੀ ਉਮਰੇ ਵਿਆਹ, ਵੱਡੀ ਉਮਰ ਦੇ ਬੰਦੇ ਨਾਲ ਵਿਆਹ, ਸੋਸ਼ਲ ਮੀਡੀਆ ਤੇ ਬਦਨਾਮ ਕਰਨ ਆਦਿ ਵਰਗੇ ਜ਼ੁਲਮ ਅੱਜ ਦੀ ਭਾਰਤੀ ਨਾਰੀ ਨੂੰ ਸਹਿਣੇ ਪੈ ਰਹੇ ਹਨ।

ਔਰਤਾਂ ਦੀ ਸਮਾਜਿਕ ਸੁਰੱਖਿਆ ਦਾ ਸਾਡੇ ਮੁਲਕ ਵਿੱਚ ਬਹੁਤ ਹੀ ਮਾੜਾ ਹਾਲ ਹੈ। The Georgetown University’s Institute for Women, Peace and Security (GIWPS) ਦੇ 2019 ਦੇ ਵਿਸ਼ਲੇਸ਼ਣ ਦੀ ਲਿਸਟ ਔਰਤਾਂ ਦੀ ਸੁਰੱਖਿਆ ਦੇ ਇੰਡੈਕਸ ਦੇ 167 ਦੇਸ਼ਾਂ ਵਿੱਚੋਂ ਭਾਰਤ ਦਾ ਨੰਬਰ 133 ਹੈ। ਵਰਲਡ ਪਾਪੂਲੇਸ਼ਨ ਰਿਵਿਊ 2022 ਦੀ ਰਿਪੋਰਟ ਅਨੁਸਾਰ ਏਸ਼ੀਆ ਦੇ ਭਾਰਤ ਸਮੇਤ ਕਈ ਮੁਲਕ ਹਨ ਜਿਨ੍ਹਾਂ ਵਿੱਚ ਇਕੱਲੀ ਵਿਦੇਸ਼ੀ ਔਰਤ ਦਾ ਸੈਰ-ਸਪਾਟੇ ਤੇ ਜਾਣਾ ਅਤਿ ਖ਼ਤਰਨਾਕ ਹੈ। ਸਪੇਨ, ਸਿੰਘਾਪੁਰ, ਆਇਰਲੈਂਡ, ਆਸਟਰੀਆ ਅਤੇ ਸਵਿਟਜ਼ਰਲੈਂਡ ਔਰਤਾਂ ਲਈ ਸੁਰੱਖਿਅਤ ਦੇਸ਼ ਮੰਨੇ ਗਏ ਹਨ।

ਸਮਾਜਿਕ, ਸਰਕਾਰੀ, ਧਾਰਮਿਕ, ਵਿੱਦਿਅਕ, ਰਾਜਨੀਤਿਕ ਆਦਿ ਸੰਸਥਾਵਾਂ ਵੱਲੋਂ ਪਹਿਲ ਦੇ ਆਧਾਰ ਤੇ ਇਸ ਖਤਰਨਾਕ ਸਥਿਤੀ ‘ਚ ਸੁਧਾਰ ਲਿਆਉਣ ਲਈ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ  ਕਿ ਔਰਤ ਦੀ ਇਜ਼ਤ ਕਿਵੇਂ ਕਰਨੀ ਹੈ।

 

 

]]>
ਦਿੱਲੀ ‘ਚ 9 ਸਾਲਾ ਬੱਚੀ ਦੀ ਰੇਪ ਤੋਂ ਬਾਅਦ ਹੱਤਿਆ, ਪੀੜਿਤ ਪਰਿਵਾਰ ਨੂੰ ਮਿਲਣ ਪੁੱਜੇ ਰਾਹੁਲ ਗਾਂਧੀ https://punjabi.newsd5.in/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-9-%e0%a8%b8%e0%a8%be%e0%a8%b2%e0%a8%be-%e0%a8%ac%e0%a9%b1%e0%a8%9a%e0%a9%80-%e0%a8%a6%e0%a9%80-%e0%a8%b0%e0%a9%87%e0%a8%aa-%e0%a8%a4%e0%a9%8b/ Wed, 04 Aug 2021 05:18:32 +0000 https://punjabi.newsd5.in/?p=115418 ਨਵੀਂ ਦਿੱਲੀ : ਦਿੱਲੀ ‘ਚ 9 ਸਾਲਾ ਦਲਿਤ ਬੱਚੀ ਦੇ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਦਾ ਮਾਮਲਾ ਗਰਮਾ ਗਿਆ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਅੱਜ ਪੀੜਿਤ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ।

ਮੁੱਖ ਮੰਤਰੀ ਖੱਟਰ ਨੂੰ ਮਿਲੀ ਸਿੱਧੀ ਧਮਕੀ, ਮੋਦੀ ਦੀ ਉੱਡੀ ਨੀਂਦ! ਬੀਜੇਪੀ ਦਾ ਅੰਤ! D5 Channel Punjabi

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪਰਿਵਾਰ ਨਾਲ ਗੱਲ ਕੀਤੀ ਅਤੇ ਉਹ ਸਿਰਫ ਇਨਸਾਫ ਮੰਗ ਰਿਹਾ ਹੈ। ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ।

]]>
ਪੀਐਮ ਇਮਰਾਨ ਖਾਨ ਨੂੰ ਟੈਨਿਸ ਦੀ ਸਭ ਤੋਂ ਵੱਡੀ ਸੁਪਰਸਟਾਰ ਨੇ ਲਿਆ ਲੰਮੇਂ ਹੱਥੀਂ https://punjabi.newsd5.in/%e0%a8%aa%e0%a9%80%e0%a8%90%e0%a8%ae-%e0%a8%87%e0%a8%ae%e0%a8%b0%e0%a8%be%e0%a8%a8-%e0%a8%96%e0%a8%be%e0%a8%a8-%e0%a8%a8%e0%a9%82%e0%a9%b0-%e0%a8%9f%e0%a9%88%e0%a8%a8%e0%a8%bf%e0%a8%b8-%e0%a8%a6/ Sat, 10 Apr 2021 09:07:50 +0000 https://punjabi.newsd5.in/?p=99441 ਨਵੀਂ ਦਿੱਲੀ : ਆਪਣੇ ਜ਼ਮਾਨੇ ਦੇ ਦਿੱਗਜ਼ ਕ੍ਰਿਕਟਰਾਂ ’ਚ ਸ਼ੁਮਾਰ ਪਾਕਿਸਤਾਨ ਦੇ ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖ਼ਾਨ (Imran Khan) ਨੂੰ ਟੈਨਿਸ ਦੀ ਸੁਪਰਸਟਾਰ ਮਹਿਲਾ ਖਿਡਾਰੀ ਮਾਰਟਿਨਾ ਨਵਰਾਤਿਲੋਵਾ ਨੇ ਲਿਤਾੜ ਲਗਾਈ ਹੈ। ਇਮਰਾਨ ਖ਼ਾਨ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਚਲਦੇ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ। ਇਮਰਾਨ ਨੇ ਵੱਧਦੇ ਯੋਨ ਗੁਨਾਹਾਂ ਲਈ ਔਰਤਾਂ ਦੇ ਕੱਪੜਿਆਂ ਅਤੇ ਅਸ਼ਲੀਲਤਾ ਨੂੰ ਜ਼ਿੰਮੇਦਾਰ ਠਹਿਰਾਇਆ ਸੀ।

ਕੋਟਕਪੂਰਾ ਗੋਲੀਕਾਂਡ ਦਾ ਸੱਚ?ਦੇਖੋ ਕਿਉਂ ਕੀਤੀ ਕੁੰਵਰ ਵਿਜੈ ਪ੍ਰਤਾਪ ਦੀ ਛੁੱਟੀ!

68 ਸਾਲਾ ਇਮਰਾਨ ਨੇ ਕਿਹਾ ਸੀ ਕਿ ਮਰਦਾਂ ਨੂੰ ਉਕਸਾਉਣ ਤੋਂ ਰੋਕਣ ਲਈ ਪਰਦੇ ਦਾ ਰਿਵਾਜ ਠੀਕ ਹੈ। ਉਨ੍ਹਾਂ ਕਿਹਾ ਸੀ ਕਿ ਇਸਲਾਮ ’ਚ ਪਰਦੇ ਦੀ ਵਿਵਸਥਾ ਇਸ ਲਈ ਕੀਤੀ ਗਈ ਤਾਂ ਜੋ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਮਹਿਲਾਵਾਂ ਨੂੰ ਬਚਾਇਆ ਜਾ ਸਕੇ। ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ (ਪੀ. ਟੀ. ਆਈ.) ਦੇ ਨੇਤਾ ਨੇ ਕਿਹਾ ਸੀ ਕਿ ਸਮਾਜ ਨੂੰ ਖ਼ੁਦ ਨੂੰ ਅਸ਼ਲੀਲਤਾ ਤੋਂ ਬਚਾਉਣਾ ਹੋਵੇਗਾ। ਜਬਰ-ਜ਼ਨਾਹ ਤੇ ਜਿਨਸੀ ਹਿੰਸਾ ਦੀਆਂ ਜਿੰਨੀਆਂ ਘਟਨਾਵਾਂ ਮੀਡੀਆ ’ਚ ਆ ਰਹੀਆਂ ਹਨ, ਉਹ ਇਸ ਤਰ੍ਹਾਂ ਦੇ ਜੁਰਮ ਦਾ ਇਕ ਫ਼ੀਸਦੀ ਵੀ ਨਹੀਂ ਹੈ। ਅਜਿਹੇ ਗ਼ੁਨਾਹ ਸਮਾਜ ’ਚ ‘ਕੈਂਸਰ ਦੀ ਤਰ੍ਹਾਂ’ ਫ਼ੈਲ ਰਹੇ ਹਨ। ਇਸਲਾਮ ’ਚ ਪਰਦੇ ਦਾ ਰਿਵਾਜ ਇਸ ਲਈ ਹੈ ਕਿ ਇੱਛਾਸ਼ਕਤੀ ’ਤੇ ਕਾਬੂ ਰੱਖਿਆ ਜਾ ਸਕੇ।

KMP ਰੋਡ ਤੋਂ ਪੁਲਿਸ ਨੇ ਭਜਾਏ ਕਿਸਾਨ! ਫੇਰ ਚੱਕ-ਚੱਕ ਜੀਪਾਂ ’ਚ ਸੁੱਟੇ!ਮਾਹੌਲ ਖਰਾਬ!ਕਿਸਾਨ ਹੋਏ ਫਿਰਦੇ ਤੱਤੇ!

ਮਹਾਨ ਟੈਨਿਸ ਖਿਡਾਰੀਆਂ ’ਚ ਸ਼ੁਮਾਰ ਚੈੱਕ ਗਣਰਾਜ ਦੀ ਮਾਰਟਿਨਾ ਨਵਰਾਤਿਲੋਵਾ ਨੇ ਇਮਰਾਨ ਨੂੰ ਇਸ ਮਾਮਲੇ ’ਤੇ ਲੰਮੇ ਲੈਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ’ਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਰੀਅਰ ’ਚ 18 ਸਿੰਗਲ ਗ੍ਰੈਂਡਸਲੈਮ ਖ਼ਿਤਾਬ ਜਿੱਤਣ ਵਾਲੀ ਸਾਬਕਾ ਨੰਬਰ-1 ਨਵਰਾਤਿਲੋਵਾ ਨੇ ਇਕ ਟਵੀਟ ’ਤੇ ਰਿਪਲਾਈ ਕਰਦੇ ਹੋਏ ਲਿਖਿਆ, ‘‘ਇਮਰਾਨ, ਤੁਹਾਨੂੰ ਇਸ ਤੋਂ ਬਿਹਤਰ ਪਤਾ ਹੋਣਾ ਚਾਹੀਦਾ ਹੈ ਪਰ ਸਾਫ਼ ਤੌਰ ’ਤੇ ਤੁਸੀਂ ਇਸ ਤੋਂ ਬਿਹਤਰ ਹੋ ਹੀ ਨਹੀਂ। ਤੁਹਾਡੇ ’ਤੇ ਸ਼ਰਮ ਆਉਂਦੀ ਹੈ।’’

 

ਇਮਰਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਵੀ ਉਨ੍ਹਾਂ ਨੂੰ ਇਸ ਬਿਆਨ ’ਤੇ ਖ਼ੂੂਬ ਝਾੜ ਪਾ ਚੁੱਕੀ ਹੈ। ਇਮਰਾਨ ਦੀ ਕਪਤਾਨੀ ’ਚ ਸਾਲ 1992 ’ਚ ਪਾਕਿਸਤਾਨ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀ। ਇਮਰਾਨ ਨੇ ਕਾਫ਼ੀ ਸਮਾਂ ਲੰਡਨ ’ਚ ਬਿਤਾਇਆ ਸੀ। ਉਹ ਇਕ ਜ਼ਮਾਨੇ ’ਚ ਪਲੇਅਬੁਆਏ ਦੇ ਤੌਰ ’ਤੇ ਜਾਣੇ ਜਾਂਦੇ ਸਨ, ਪਰ ਉਨ੍ਹਾਂ ਦੀ ਗਿਣਤੀ ਧਾਕੜ ਕ੍ਰਿਕਟਰਾਂ ’ਚ ਹੁੰਦੀ ਹੈ। ਉਨ੍ਹਾਂ ਨੇ ਕਰੀਅਰ ’ਚ 88 ਟੈਸਟ ਤੇ 175 ਵਨ-ਡੇ ਖੇਡੇ। ਉਨ੍ਹਾਂ ਦੇ ਨਾਂ ਟੈਸਟ ’ਚ 3807 ਦੌੜਾਂ ਤੇ 362 ਵਿਕਟ ਹਨ ਜਦਕਿ ਵਨ-ਡੇ ਕੌਮਾਂਤਰੀ ਫ਼ਾਰਮੈਟ ’ਚ 3709 ਦੌੜਾਂ ਤੇ 182 ਵਿਕਟ ਹਨ।

]]>
ਹਾਥਰਸ ‘ਚ ਹੁਣ 6 ਸਾਲਾ ਬੱਚੀ ਨਾਲ ਦਰਿੰਦਗੀ, ਲਾਸ਼ ਲੈ ਕੇ ਸੜਕ ‘ਤੇ ਬੈਠਾ ਪਰਿਵਾਰ https://punjabi.newsd5.in/%e0%a8%b9%e0%a8%be%e0%a8%a5%e0%a8%b0%e0%a8%b8-%e0%a8%9a-%e0%a8%b9%e0%a9%81%e0%a8%a3-6-%e0%a8%b8%e0%a8%be%e0%a8%b2%e0%a8%be-%e0%a8%ac%e0%a9%b1%e0%a8%9a%e0%a9%80-%e0%a8%a8%e0%a8%be%e0%a8%b2-%e0%a8%a6/ Tue, 06 Oct 2020 07:01:11 +0000 https://punjabi.newsd5.in/?p=77362 ਹਾਥਰਸ : ਹਾਥਰਸ ‘ਚ ਅਜੇ ਇੱਕ ਧੀ ਨੂੰ ਇਨਸਾਫ ਮਿਲਿਆ ਨਹੀਂ ਕਿ ਇੱਕ ਹੋਰ ਧੀ ਨੂੰ ਦਰਿੰਦਿਆਂ ਨੇ ਨੌਚ ਦਿੱਤਾ। ਹਾਥਰਸ ਦੀ ਇੱਕ ਹੋਰ ਧੀ ਦੀ ਕੁਕਰਮ ਤੋਂ ਬਾਅਦ ਮੌਤ ਹੋ ਗਈ ਹੈ। 15 ਦਿਨ ਪਹਿਲਾਂ ਸਾਦਾਬਾਦ ਖੇਤਰ ਦੇ ਮਈ ਜਟੋਈ ਨਿਵਾਸੀ 6 ਸਾਲਾ ਬੱਚੀ ਦੇ ਨਾਲ ਅਲੀਗੜ ਜਿਲ੍ਹੇ ਦੇ ਇਗਲਾਸ ਪਿੰਡ ‘ਚ ਜ਼ਬਰ ਜ਼ਿਨਾਹ ਦੀ ਘਟਨਾ ਹੋਈ ਸੀ। ਕੁੜੀ ਦਾ ਦਿੱਲੀ ਦੇ ਇੱਕ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ ਜਿਸ ਦੌਰਾਨ ਉਸਦੀ ਦੀ ਮੌਤ ਹੋ ਗਈ ਹੈ। ਘਟਨਾ ਤੋਂ ਗੁੱਸਾਏ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਸੜਕ ‘ਤੇ ਰੱਖਕੇ ਜਾਮ ਲਗਾ ਦਿੱਤਾ।

🔴 Live 🔴 ਰਾਹੁਲ ਗਾਂਧੀ ਦਾ ਵੱਡਾ ਐਲਾਨ! ਪੰਜਾਬ ਦੀ ਸਿਆਸਤ ‘ਚ ਆਇਆ ਭੂਚਾਲ! ਸੋਚਾਂ ‘ਚ ਪਾਈ ਮੋਦੀ ਸਰਕਾਰ!

ਗੁੱਸਾਏ ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਸਹੀ ਆਰੋਪੀ ਨਹੀਂ ਫੜਿਆ ਜਾਵੇਗਾ ਅਤੇ ਇਗਲਾਸ ਐੱਸ.ਓ. ਨੂੰ ਮੁਅੱਤਲ ਨਹੀਂ ਕੀਤਾ ਜਾਵੇਗਾ ਤੱਦ ਤੱਕ ਉਸ ਬੱਚੀ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਮੌਕੇ ‘ਤੇ ਭਾਰੀ ਮਾਤਰਾ ‘ਚ ਪੁਲਿਸ ਫੋਰਸ ਤੈਨਾਤ ਹੈ। ਮਾਮਲੇ ‘ਚ ਪੁਲਿਸ ਨੇ ਆਰੋਪੀ ਨੂੰ ਤਾਂ ਗ੍ਰਿਫ਼ਤਾਰ ਕੀਤਾ ਹੈ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਠੀਕ ਆਰੋਪੀ ਨੂੰ ਨਹੀਂ ਫੜਿਆ ਹੈ। ਉੱਤਰ ਪ੍ਰਦੇਸ਼ ‘ਚ ਲਗਾਤਾਰ ਵੱਧ ਰਹੇ ਕੁਕਰਮ ਦੇ ਮਾਮਲੇ ਯੋਗੀ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਰਿਹਾ ਹੈ।

]]>
ਸੀਕਰੇਟ ਡਾਇਰੀ ‘ਚ ਲਿਖਦਾ ਸੀ ਬੱਚਿਆਂ ਦੇ ਨਾਲ ਕੀਤੀ ਦਰਿੰਦਗੀ ਦੀ ਦਾਸਤਾ, ਖੁੱਲੀ ਪੋਲ https://punjabi.newsd5.in/%e0%a8%b8%e0%a9%80%e0%a8%95%e0%a8%b0%e0%a9%87%e0%a8%9f-%e0%a8%a1%e0%a8%be%e0%a8%87%e0%a8%b0%e0%a9%80-%e0%a8%9a-%e0%a8%b2%e0%a8%bf%e0%a8%96%e0%a8%a6%e0%a8%be-%e0%a8%b8%e0%a9%80-%e0%a8%ac%e0%a9%b1/ Sat, 21 Dec 2019 07:37:55 +0000 https://punjabi.newsd5.in/?p=58150 ਫ਼ਰਾਂਸ : ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਡਾਕਟਰ ਨੇ ਬੀਤੇ 30 ਸਾਲਾਂ ‘ਚ 349 ਬੱਚਿਆਂ ਦੇ ਨਾਲ ਯੋਨ ਸ਼ੋਸ਼ਣ ਕੀਤਾ ਹੈ। ਬੀਤੇ ਸ਼ੁੱਕਰਵਾਰ ਨੂੰ ਪ੍ਰਾਸੀਕਿਊਟਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸਦੀ ਕਾਫ਼ੀ ਸੰਭਾਵਨਾ ਹੈ ਕਿ ਇਹ ਫ਼ਰਾਂਸ ‘ਚ ਯੋਨ ਸ਼ੋਸ਼ਣ ਨਾਲ ਜੁੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੋ ਸਕਦਾ ਹੈ। 68 ਸਾਲ ਦੇ ਸਰਜਨ Joel Le Scouarnec ‘ਤੇ ਬੱਚਿਆਂ ਨਾਲ ਰੇਪ ਦੇ ਮਾਮਲੇ ‘ਚ ਮਾਰਚ ਦੇ ਮਹੀਨੇ ਤੋਂ ਟਰਾਇਲ ਚਲਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਬਤੋਰ ਸਰਜਨ Joel Le Scouarnec ਨੇ ਤਿੰਨ ਦਹਾਕਿਆਂ ਤੱਕ ਮੱਧ ਅਤੇ ਪੱਛਮੀ ਫ਼ਰਾਂਸ ਦੇ ਹਸਪਤਾਲਾਂ ਵਿੱਚ ਕੰਮ ਕੀਤਾ।

ਸੁਖਬੀਰ, ਢੀਂਡਸਾ ਤੇ ਟਕਸਾਲੀ, ਇੱਕ ਵਾਰ ਫਿਰ ਹੋਣਗੇ ਇਕੱਠੇ!

Joel Le Scouarnec ‘ਤੇ ਸਭ ਤੋਂ ਪਹਿਲਾਂ ਇਹ ਦੋਸ਼ ਲਗਾ ਸੀ ਕਿ ਉਸਨੇ ਆਪਣੇ ਗੁਆਂਢ ‘ਚ ਰਹਿਣ ਵਾਲੀ 6 ਸਾਲ ਦੀ ਬੱਚੀ, ਇੱਕ ਰਿਸ਼ਤੇਦਾਰ ਅਤੇ ਇਲਾਜ਼ ਲਈ ਆਏ ਇੱਕ ਬੱਚੇ ਨਾਲ ਰੇਪ ਕੀਤਾ। ਇਨ੍ਹਾਂ ਸਾਰੇ ਕੇਸਾਂ ‘ਚ ਜਦੋਂ ਉਸ ‘ਤੇ ਚਾਰਜ ਲਗਾਏ ਗਏ ਤਾਂ ਜਾਂਚ ਦੇ ਦੌਰਾਨ ਕਈ ਖੁਲਾਸੇ ਹੋਏ। ਜਾਂਚਕਰਤਾਵਾਂ ਨੂੰ ਪੜਤਾਲ ਦੌਰਾਨ ਸਰਜਨ Joel Le Scouarnec ਦੀ ਇੱਕ ਸੀਕਰੇਟ ਡਾਇਰੀ ਮਿਲੀ ਸੀ। ਇਸ ਡਾਇਰੀ ਵਿੱਚ Joel Le Scouarnec ਨੇ ਬੱਚਿਆਂ ਦੇ ਨਾਲ ਕੀਤੇ ਗਏ ਯੋਨ ਸ਼ੋਸ਼ਣ ਦਾ ਬਿਓਰਾ ਲਿਖਿਆ ਸੀ ਅਤੇ ਉਨ੍ਹਾਂ ਨੂੰ ਸਕੋਰ ਵੀ ਦਿੱਤੇ ਸੀ। ਗੰਭੀਰ ਗੱਲ ਇਹ ਵੀ ਹੈ ਕਿ ਇਸ ਡਾਇਰੀ ‘ਚ ਬੱਚਿਆਂ ਦੇ ਨਾਮ ਵੀ ਲਿਖੇ ਸਨ ਜਿਸਦੇ ਨਾਲ ਪੁਲਿਸ ਨੂੰ ਇਨ੍ਹਾਂ ਬੱਚਿਆਂ ਨੂੰ ਲੱਭਣ ‘ਚ ਸੌਖ ਹੋਈ।

ਮਸਲਾ ਕੁਰਸੀ ਦਾ……,ਪਹਿਲਾ ਕਿਉਂ ਚੁੱਪ ਰਹੇ Sukhdev Dhindsa, Parminder Dhindsa ਦੇਣਗੇ ਅੱਜ ਵੱਡਾ ਝਟਕਾ!

Northwest France ਦੇ ਚੀਫ ਪ੍ਰਾਸੀਕਿਊਟਰ, Laureline Peyrefitte ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ‘ਯੋਨ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ 349 ਹੋ ਸਕਦੀ ਹੈ। ਕਈ ਮਾਮਲੇ ਕਾਫ਼ੀ ਪੁਰਾਣੇ ਵੀ ਹਨ।’ ਇਸ ਮਾਮਲੇ ‘ਚ ਪੁਲਿਸ ਨੇ ਕੁਲ 229 ਲੋਕਾਂ ਤੋਂ ਪੁੱਛਗਿਛ ਕੀਤੀ ਹੈ ਅਤੇ ਕਈ ਲੋਕਾਂ ਨੇ ਡਾਕਟਰ ‘ਤੇ ਲੱਗੇ ਦੋਸ਼ਾਂ ਨੂੰ ਠੀਕ ਕਿਹਾ ਹੈ। ਇਸ ਮਾਮਲੇ ‘ਚ ਕੁੱਝ ਪੀੜਿਤਾਂ ਦੇ ਵਕੀਲ Francesca Satta ਨੇ ਇੱਕ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ‘ਪੀੜਿਤਾਂ ਨੂੰ ਆਪਣੇ ਨਾਲ ਹੋਏ ਕੁਕਰਮ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਨਾਲ ਪਤਾ ਹੈ ਪਰ ਉਨ੍ਹਾਂ ਨੇ ਡਰ ਦੀ ਵਜ੍ਹਾ ਨਾਲ ਕਿਸੇ ਦੇ ਸਾਹਮਣੇ ਆਪਣਾ ਮੂੰਹ ਨਹੀਂ ਖੋਲਿਆ।’

]]>
ਪੁਲਿਸ ਵਾਲੇ ਨੇ ਵਰਦੀ ਦਾ ਚੁੱਕਿਆ ਨਾਜਾਇਜ਼ ਫਾਇਦਾ, ਮਹਿਲਾ ਨਾਲ ਕੀਤੀ ਘਿਨੌਨੀ ਹਰਕਤ https://punjabi.newsd5.in/odisha-puri-policeman-his-partner-raped-the-woman/ Tue, 03 Dec 2019 10:37:33 +0000 https://punjabi.newsd5.in/?p=56956 ਪੁਰੀ : ਓਡੀਸ਼ਾ ਦੇ ਮੰਦਰਾਂ ਦੇ ਸ਼ਹਿਰ ਪੁਰੀ ਵਿਚ ਸੋਮਵਾਰ ਨੂੰ ਇਕ ਪੁਲਿਸ ਕੁਆਟਰ ਵਿੱਚ ਇੱਕ ਪੁਲਿਸ ਕਰਮਚਾਰੀ ਸਮੇਤ ਦੋ ਵਿਅਕਤੀਆਂ ਨੇ ਇੱਕ ਔਰਤ ਦੇ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਅਨੁਸਾਰ ਉਹ ਨੀਮਪਾੜਾ ਸ਼ਹਿਰ ਵਿੱਚ ਇੱਕ ਬੱਸ ਅੱਡੇ ‘ਤੇ ਖੜ੍ਹੀ ਸੀ ਉਸੇ ਸਮੇਂ ਪੁਲਿਸ ਕਰਮਚਾਰੀ ਦੱਸਣ ਵਾਲੇ ਇੱਕ ਵਿਅਕਤੀ ਨੇ ਉਸ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ।

Read Also ਪੁਲਿਸ ਕੁਆਟਰਾਂ ‘ਚ ਹੁੰਦਾ ਸੀ ਗੰਦਾ ਕੰਮ, ਵਿਰੋਧ ਕਰਨ ‘ਤੇ ਪੈਂਦੀਆਂ ਸੀ ਡਾਂਗਾਂ, ਯਕੀਨ ਨੀਂ ਤਾਂ ਵੀਡੀਓ ਦੇਖ ਲਓ (ਵੀਡੀਓ)

ਔਰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ, ‘ਮੈਂ ਭੁਵਨੇਸ਼ਵਰ ਤੋਂ ਅਪਣੇ ਪਿੰਡ ਜਾ ਰਹੀ ਸੀ। ਮੈ ਉਹਨਾਂ ‘ਤੇ ਯਕੀਨ ਕੀਤਾ ਅਤੇ ਉਹਨਾਂ ਤੋਂ ਮਦਦ ਲੈ ਲਈ’। ਔਰਤ ਨੇ ਕਿਹਾ ਕਿ ਕਾਰ ਵਿੱਚ ਬੈਠਦੇ ਹੀ ਉਸ ਨੂੰ ਹੋਰ ਤਿੰਨ ਲੋਕ ਕਾਰ ਵਿਚ ਬੈਠੇ ਮਿਲੇ। ਪੀੜਤ ਨੇ ਦੱਸਿਆ ਕਿ ਉਹ ਲੋਕ ਉਸ ਨੂੰ ਉਸ ਦੇ ਪਿੰਡ ਲਿਜਾਣ ਦੀ ਬਜਾਏ ਪੁਰੀ ਲੈ ਗਏ।

ਉੱਥੇ ਘਰ ਵਿੱਚ ਦੋ ਲੋਕਾਂ ਨੇ ਉਸ ਦਾ ਬਲਾਤਕਾਰ ਕੀਤਾ ਜਦਕਿ ਦੋ ਹੋਰ ਬਾਹਰ ਤੋਂ ਦਰਵਾਜ਼ਾ ਬੰਦ ਕਰ ਕੇ ਚਲੇ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਪੀੜਤ ਨੇ ਇੱਕ ਅਰੋਪੀ ਦਾ ਬਟੂਆ ਲੈ ਲਿਆ ਸੀ, ਜਿਸ ਨਾਲ ਇੱਕ ਅਰੋਪੀ ਦੀ ਫੋਟੋ-ਪਛਾਣ ਪੱਤਰ ਅਤੇ ਅਧਾਰ ਕਾਰਡ ਬਰਾਮਦ ਕੀਤਾ ਗਿਆ ਹੈ। ਉਸ ਦੀ ਮਦਦ ਨਾਲ ਪੁਲਿਸ ਨੇ ਇੱਕ ਅਰੋਪੀ ਦੀ ਪਛਾਣ ਕਰ ਲਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਛਾਣ ਕੀਤਾ ਗਿਆ ਅਰੋਪੀ ਪੁਲਿਸ ਕਾਂਸਟੇਬਲ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਰ ਅਰੋਪੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਹਨਾਂ ਨੇ ਦੱਸਿਆ ਇੱਕ ਘਟਨਾ ਦੀ ਜਾਂਚ ਲਈ ਦੋ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।

]]>
ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ https://punjabi.newsd5.in/%e0%a8%b5%e0%a8%bf%e0%a8%86%e0%a8%b9-%e0%a8%a6%e0%a8%be-%e0%a8%9d%e0%a8%be%e0%a8%82%e0%a8%b8%e0%a8%be-%e0%a8%a6%e0%a9%87-%e0%a8%95%e0%a9%87-%e0%a8%b8%e0%a8%b0%e0%a9%80%e0%a8%b0%e0%a8%95-%e0%a8%b8/ Tue, 16 Apr 2019 08:44:59 +0000 https://punjabi.newsd5.in/?p=47229 ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵਿਆਹ ਦਾ ਝਾਂਸਾ ਦੇ ਕੇ ਕਿਸੇ ਮਹਿਲਾ ਨਾਲ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਵਰਗਾ ਹੈ ਕਿਉਂਕਿ ਇਹ ਮਹਿਲਾਵਾਂ ਦੇ ਸਤਿਕਾਰ ’ਤੇ ਡੂੰਘਾ ਹਮਲਾ ਹੈ। ਜਸਟਿਸ ਐਲ ਨਾਗੇਸ਼ਰ ਰਾਓ ਅਤੇ ਐਮਆਰ ਸ਼ਾਹ ਨੇ ਆਪਣੇ ਤਾਜ਼ੇ ਫ਼ੈਸਲੇ ਚ ਮੰਨਿਆ ਕਿ ਬਲਾਤਕਾਰ ਕਿਸੇ ਮਹਿਲਾ ਦੇ ਸਨਮਾਨ ’ਤੇ ਡੂੰਘਾ ਹਮਲਾ ਹੈ ਤੇ ਜੇਕਰ ਸੱਚਾਈ ਇਹੀ ਹੈ ਕਿ ਪੀੜਤ ਮਹਿਲਾ ਅਤੇ ਉਸ ਦੇ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ ਦਾ ਧਿਆਨ ਰੱਖ ਰਿਹਾ ਹੈ। ਅਦਾਲਤ ਨੇ ਮੰਨਿਆ ਕਿ ਅਜਿਹੀਆਂ ਘਟਨਾਵਾਂ ਅੱਜ ਦੇ ਆਧੁਨਿਕ ਸਮਾਜ ਚ ਕਾਫੀ ਤੇਜ਼ੀ ਨਾਲ ਵੱਧ ਰਹੀਆਂ ਹਨ ਤੇ ਅਜਿਹੀਆਂ ਘਟਨਾਵਾਂ ਕਿਸੇ ਮਹਿਲਾ ਦੇ ਆਤਮ-ਸਨਮਾਨ ਅਤੇ ਉਸਦੀ ਇੱਜ਼ਤ ’ਤੇ ਡੂੰਘਾ ਵਾਰ ਹੈ।

Read Also ਵਿਧਵਾ ਔਰਤ ਨਾਲ ਬਲਾਤਕਾਰ ਕਰ ਲਾਈ ਅੱਗ ‘ਚ ਆਪ ਹੀ ਝੁਲਸਿਆ ਦੋਸ਼ੀ, ਮੌਤ

ਅਦਾਲਤ ਦਾ ਇਹ ਫ਼ੈਸਲਾ ਇਕ ਮਹਿਲਾ ਦੁਆਰਾ ਛੱਤੀਸਗੜ੍ਹ ਸਥਿਤ ਇਕ ਡਾਕਟਰ ਤੇ 2013 ਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਉਣ ਨਾਲ ਜੁੜੇ ਮਾਮਲੇ ਤੇ ਆਇਆ ਹੈ। ਪੀੜਤ ਮਹਿਲਾਂ ਬਿਲਾਸਪੁਰ ਦੇ ਕੋਨੀ ਦੀ ਰਹਿਣ ਵਾਲੀ ਸੀ ਤੇ ਸਾਲ 2009 ਤੋਂ ਡਾਕਟਰ ਨੂੰ ਜਾਣਦੀ ਸੀ। ਇਨ੍ਹਾਂ ਦੋਨਾਂ ਵਿਚਕਾਰ ਪ੍ਰੇਮ ਸਬੰਧ ਸਨ। ਦੋਸ਼ੀ ਨੇ ਮਹਿਲਾ ਨੂੰ ਵਿਆਹ ਕਰਨ ਦਾ ਝਾਂਸਾ ਦਿੱਤਾ ਸੀ ਤੇ ਇਸ ਵਾਅਦੇ ਨੂੰ ਦੋਨਾਂ ਪੱਖਾਂ ਦੇ ਪਰਿਵਾਰ ਚੰਗੀ ਤਰ੍ਹਾਂ ਜਾਣਦੇ ਸਨ। ਦੋਸ਼ੀ ਦੀ ਬਾਅਦ ਚ ਕਿਸੇ ਹੋਰ ਮਹਿਲਾ ਨਾਲ ਮੰਗਣਾ ਹੋ ਗਿਆ ਪਰ ਉਸ ਨੇ ਪੀੜਤਾ ਨਾਲ ਪ੍ਰੇਮ ਸਬੰਧ ਖਤਮ ਨਾ ਕੀਤੇ। ਉਸ ਨੇ ਬਾਅਦ ਚ ਆਪਣਾ ਵਾਅਦਾ ਤੋੜ ਦਿੱਤਾ ਤੇ ਕਿਸੇ ਹੋਰ ਮਹਿਲਾ ਨਾਲ ਵਿਆਹ ਕਰ ਲਿਆ।

]]>
ਬਲਾਤਕਾਰ ਦੇ ਪੀੜਤ ਆਏ ਸਾਹਮਣੇ, ਪੀੜਤਾਂ ਦੇ ਮੂੰਹੋਂ ਸੁਣੋ ਸਾਰੀ ਕਹਾਣੀ https://punjabi.newsd5.in/%e0%a8%ac%e0%a8%b2%e0%a8%be%e0%a8%a4%e0%a8%95%e0%a8%be%e0%a8%b0-%e0%a8%a6%e0%a9%87-%e0%a8%aa%e0%a9%80%e0%a9%9c%e0%a8%a4-%e0%a8%86%e0%a8%8f-%e0%a8%b8%e0%a8%be%e0%a8%b9%e0%a8%ae%e0%a8%a3%e0%a9%87-2/ Sat, 16 Feb 2019 11:36:57 +0000 https://punjabi.newsd5.in/?p=43757

]]>
ਅੱਠ ਸਾਲਾ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਸੀ ਕਤਲ, ਦੋਸ਼ੀ ਨੂੰ ਅਦਾਲਤ ਨੇ ਦਿੱਤੀ ਸਜ਼ਾ-ਏ-ਮੌਤ https://punjabi.newsd5.in/raping-killing-eight-year-old/ Sun, 23 Dec 2018 09:00:53 +0000 https://punjabi.newsd5.in/?p=39351 Raping killing eight year old  ਰੋਹਤਕ : ਜ਼ਿਲ੍ਹੇ ‘ਚ ਪੈਂਦੀ ਰਿਵਾੜੀ ਸੈਸ਼ਨ ਅਦਾਲਤ ਨੇ 19 ਸਾਲਾ ਇੱਕ ਨਾਬਾਲਗ ਲੜਕੇ ਨੂੰ ਅੱਠ ਸਾਲਾ ਬੱਚੀ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦੇਣ ਦੇ ਦੋਸ਼ ਵਿਚ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਹੈ। ਇਹ ਘਟਨਾ ਇਸੇ ਸਾਲ ਜੂਨ ਮਹੀਨੇ ਵਿੱਚ ਵਾਪਰੀ ਸੀ ਤੇ ਅਦਾਲਤ ਨੇ 6 ਮਹੀਨੇ ਵਿਚ ਹੀ ਇਸਦਾ ਟਰਾਇਲ ਮੁਕੰਮਲ ਕਰਕੇ ਸਜ਼ਾ ਸੁਣਾਉਂਦੇ ਵਕਤ ਇਹ ਟਿੱਪਣੀ ਕੀਤੀ ਹੈ ਕਿ ਇਹ ਕੇਸ ਵੀ ਸਾਲ 2012 ਦੌਰਾਨ ਦਿੱਲੀ ਅੰਦਰ ਵਾਪਰੇ ਨਿਰਭਿਆ ਕੇਸ ਤੋਂ ਘੱਟ ਨਹੀਂ ਹੈ, ਲਿਹਾਜ਼ਾ ਦੋਸ਼ੀ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾ ਸਕਦੀ। ਸਜ਼ਾ ਸੁਣਾਉਂਦੇ ਵਕਤ ਵਧੀਕ ਸੈਸ਼ਨ ਜੱਜ ਨਰੇਸ਼ ਕੁਮਾਰ ਨੇ ਕਿਹਾ ਕਿ ਅਦਾਲਤ ਇਸ ਕੇਸ ਨੂੰ ਵੀ ਦੁਰਲੱਭ ‘ਚੋਂ ਦੁਰਲੱਭ ਸ਼੍ਰੇਣੀ ਵਾਲਾ ਮੰਨਦੀ ਹੈ ਲਿਹਾਜ਼ਾ ਇਸ ਵਿੱਚ ਮੌਤ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਘਟਨਾ ਦੌਰਾਨ ਜੋ ਦਰਦ ਉਸ ਮਾਸੂਮ ਨੇ ਝੱਲਿਆ ਹੋਵੇਗਾ ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ।

ਇਸਨੂੰ ਅਦਾਲਤ ਅੱਖੋਂ ਪਰੋਖਾ ਨਹੀਂ ਕਰ ਸਕਦੀ। ਇੱਕ ਸੁਨਹਿਰੇ ਭਵਿੱਖ ਨੂੰ ਸਰੀਰਕ ਸੰਬੰਧ ਬਣਾਉਣ ਦੇ ਮਕਸਦ ਨਾਲ ਪਿੰਡ ਦੇ ਨੇੜੇ ਦਿਨ ਦਿਹਾੜੇ ਮਾਰ ਦਿੱਤਾ ਗਿਆ। ਦੱਸ ਦੇਈਏ ਕਿ ਇਹ ਘਟਨਾ 9 ਜੂਨ 2018 ਨੂੰ ਉਸ ਵੇਲੇ ਵਾਪਰੀ ਸੀ ਜਦੋਂ ਪੀੜਤ ਲੜਕੀ ਬਵਾਲ ਕਸਬੇ ਵਿੱਚ ਸਥਿਤ ਆਪਣੇ ਕਿਰਾਏ ਦੇ ਘਰ ਵਿੱਚ ਇਕੱਲੀ ਸੀ, ਉਸ ਵੇਲੇ ਲੜਕੀ ਦੇ ਮਾਤਾ ਪਿਤਾ ਉਸਦੇ ਭਰਾ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਹੋਏ ਸਨ। ਦੋਸ਼ੀ ਲੜਕਾ ਜੋ ਕਿ ਉਸੇ ਫੈਕਟਰੀ ਵਿੱਚ ਕੰਮ ਕਰਦਾ ਸੀ ਜਿੱਥੇ ਮ੍ਰਿਤਕ ਲੜਕੀ ਦਾ ਪਿਤਾ ਲੱਗਿਆ ਹੋਇਆ ਸੀ ਤੇ ਉਸੇ ਮਕਾਨ ਵਿਚ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ ਜਿੱਥੇ ਮ੍ਰਿਤਕ ਲੜਕੀ ਦਾ ਪਰਿਵਾਰ ਰਹਿੰਦਾ ਸੀ। ਘਟਨਾ ਵਾਲੇ ਦੋਸ਼ੀ ਨੇ ਪੀੜਤ ਲੜਕੀ ਨੂੰ ਬਹਾਨੇ ਨਾਲ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸਨੂੰ ਅਸ਼ਲੀਲ ਵੀਡੀਓ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਲੜਕੀ ਨਾਲ ਜਬਰਦਸਤੀ ਕੀਤੀ।

Read Also 8 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼

ਕੇਸ ਫਾਈਲ ਅਨੁਸਾਰ ਜਦੋਂ ਲੜਕੀ ਨੇ ਰੋਂਦੇ ਹੋਏ ਦੋਸ਼ੀ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸਦਾ ਗਲਾ ਘੋਟ ਦਿੱਤਾ ਤੇ ਉਸਦੇ ਹੱਥ ਪੈਰ ਸਕਾਰਫ਼ ਨਾਲ ਬੰਨ੍ਹ ਕੇ ਫਿਰ ਉਸ ਨਾਲ ਬਲਾਤਕਾਰ ਕੀਤਾ। ਲੜਕੀ ਨਾਲ ਮੂੰਹ ਕਾਲਾ ਕਰਨ ਤੋਂ ਬਾਅਦ ਜਦੋਂ ਉਸਨੂੰ ਲੱਗਾ ਕਿ ਉਹ ਆਪਣੇ ਪਰਿਵਾਰ ਨੂੰ ਦੱਸ ਦੇਵੇਗੀ ਤਾਂ ਉਸਨੇ ਗਲਾ ਘੋਟ ਕੇ ਪੀੜਤ ਨੂੰ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਆਪਣੇ ਘਰ ਅੰਦਰ ਪਈ ਇੱਕ ਅਲਮਾਰੀ ਵਿੱਚ ਬੰਦ ਕਰ ਦਿੱਤਾ। ਜਦੋਂ ਪੀੜਤ ਦੇ ਮਾਪੇ ਵਾਪਸ ਘਰ ਪਹੁੰਚੇ ਤੇ ਉਨ੍ਹਾਂ ਨੂੰ ਲੜਕੀ ਘਰ ਵਿੱਚ ਨਾ ਮਿਲੀ ਤਾਂ ਲੜਕੇ ਨੇ ਉਨ੍ਹਾਂ ਨੂੰ ਭਟਕਾਉਣ ਲਈ ਇਹ ਕਹਿ ਦਿੱਤਾ ਕਿ ਉਸਨੇ ਪੀੜਤਾ ਨੂੰ ਆਪਣੀ ਇੱਕ ਸਹੇਲੀ ਦੇ ਘਰ ਜਾਂਦਿਆਂ ਦੇਖਿਆ ਸੀ। ਮਾਮਲਾ ਜਦੋਂ ਪੁਲਿਸ ਕੋਲ ਪਹੁੰਚਿਆ ਤਾਂ ਪੁਛਗਿਛ ਦੌਰਾਨ ਲੜਕੇ ਵਲੋਂ ਦਿੱਤੇ ਗਏ ਬਿਆਨ ਆਪਾ ਵਿਰੋਧੀ ਪਾਏ ਜਾਣ ਤੇ ਪੁਲਿਸ ਨੂੰ ਉਸ ਤੇ ਸ਼ੱਕ ਹੋਇਆ।

ਫਿਰ ਜਦੋਂ ਲੜਕੇ ਨੂੰ ਨਾਲ ਲਿਜਾ ਕੇ ਉਸਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਅੱਠ ਸਾਲਾ ਪੀੜਤਾ ਦੀ ਲਾਸ਼ ਪੁਲਿਸ ਨੇ ਅਲਮਾਰੀ ਵਿੱਚੋਂ ਬਰਾਮਦ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਰੁੱਧ ਬਲਾਤਕਾਰ, ਸਬੂਤ ਮਿਟਾਉਣ ਅਤੇ ਪੋਕਸੋ ਐਕਟ ਦੀ ਧਾਰਾ 6 ਤੋਂ ਇਲਾਵਾ ਨਾਬਾਲਗ ਲੜਕੀ ਨੂੰ ਨਾਜਾਇਜ਼ ਧੰਦਾ ਕਰਾਉਣ ਲਈ ਵੇਚਣ ਵਿਰੁੱਧ ਬਣਾਈ ਗਈ ਧਾਰਾ 372 ਤਹਿਤ ਪਰਚਾ ਦਰਜ ਕਰਕੇ ਇਸਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਜਿੱਥੇ ਦੋਵਾਂ ਧਿਰਾਂ ਦੀ ਬਹਿਸ, ਪੇਸ਼ ਕੀਤੇ ਗਏ ਸਬੂਤ ਅਤੇ ਗਵਾਹਾਂ ਤੇ ਗੌਰ ਕਰਨ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਉਕਤ ਸਾਰੀਆਂ ਧਾਰਾਵਾਂ ਤਹਿਤ ਦੋਸ਼ੀ ਪਾਉਂਦਿਆਂ ਸਜ਼ਾ-ਏ-ਮੌਤ ਦਿੱਤੀ ਹੈ।

]]>
ਬਲਾਤਕਾਰ ਦੇ ਦੋਸ਼ੀ ਰੋਨਾਲਡੋ ਨੂੰ ਨਹੀਂ ਮਿਲੀ ਪੁਰਤਗਾਲ ਦੀ ਟੀਮ ‘ਚ ਜਗ੍ਹਾ https://punjabi.newsd5.in/%e0%a8%ac%e0%a8%b2%e0%a8%be%e0%a8%a4%e0%a8%95%e0%a8%be%e0%a8%b0-%e0%a8%a6%e0%a9%87-%e0%a8%a6%e0%a9%8b%e0%a8%b6%e0%a9%80-%e0%a8%b0%e0%a9%8b%e0%a8%a8%e0%a8%be%e0%a8%b2%e0%a8%a1%e0%a9%8b-%e0%a8%a8/ Tue, 13 Nov 2018 07:30:25 +0000 https://punjabi.newsd5.in/?p=34918 ਪੁਰਤਗਾਲ : ਬਲਾਤਕਾਰ ਦੇ ਦੋਸ਼ ਦਾ ਸਾਹਮਣਾ ਕਰ ਰਹੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਪੁਰਤਗਾਲ ਦੀ ਟੀਮ ਤੋਂ ਬਨਵਾਸ ਜਾਰੀ ਹੈ। ਪੁਰਤਗਾਲ ਦੀ ਟੀਮ ਦੇ ਕੋਚ ਨੇ ਯੂ.ਐਫ਼ ਨੇਸ਼ੰਸ ਲੀਗ ‘ਚ ਇਟਲੀ ਅਤੇ ਪੋਲੈਂਡ ਖਿਲਾਫ ਆਪਣੀ ਟੀਮ ਦਾ ਐਲਾਨ ਕੀਤਾ ਤਾਂ ਉਮੀਦ ਮੁਤਾਬਕ ਰੋਨਾਲਡੋ ਦਾ ਨਾਂ ਉਸ ‘ਚ ਨਹੀਂ ਸੀ। ਰੋਨਾਲਡੋ ਨੂੰ ਇਸ ਤੋਂ ਪਹਿਲਾਂ ਵੀ ਟੀਮ ‘ਚੋਂ ਬਾਹਰ ਕੀਤਾ ਗਿਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਜਦੋਂ ਤੱਕ ਉਹ ਬਲਾਤਕਾਰ ਦੇ ਇਸ ਦੋਸ਼ ‘ਚੋਂ ਬਰੀ ਨਹੀਂ ਹੁੰਦੇ ਹਨ ਉਦੋਂ ਤੱਕ ਟੀਮ ‘ਚ ਜਗ੍ਹਾ ਨਹੀਂ ਮਿਲ ਸਕੇਗੀ। ਪੁਰਤਗਾਲ ਦੀ ਟੀਮ 17 ਨਵੰਬਰ ਨੂੰ ਮਿਲਾਨ ‘ਚ ਇਟਲੀ ਦਾ ਸਾਹਮਣਾ ਕਰੇਗੀ ਅਤੇ ਤਿੰਨ ਦਿਨਾਂ ਬਾਅਦ ਆਪਣੇ ਘਰ ‘ਚ ਪੋਲੈਂਡ ਦਾ ਸਾਹਮਣਾ ਕਰੇਗੀ।

Read Also ਇੰਗਲੈਂਡ ਦੇ ਹੈਰੀ ਕੇਨ ਨੇ ਰੋਨਾਲਡੋ ਨੂੰ ਪਛਾੜਿਆ

ਇਨ੍ਹਾਂ ਮੁਕਾਬਲਿਆਂ ਲਈ ਟੀਮ ਦਾ ਐਲਾਨ ਕਰਦੇ ਸਮੇਂ ਪੁਰਤਗਾਲ ਦੇ ਕੋਚ ਸੰਤੋਸ ਦਾ ਕਹਿਣਾ ਸੀ, ‘ ਇਸ ਸਮੇਂ ਤਾਂ ਮੈਂ ਬਸ ਇੰਨਾ ਹੀ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਬੇਲਨ ਓ ਡਚੋਰ ਖਿਤਾਬ ਮਿਲਣਾ ਚਾਹੀਦਾ ਹੈ। ਜਿਸਦੇ ਉਹ ਹਕਦਾਰ ਹਨ। ਰੋਨਾਲਡੋ ‘ਤੇ ਇਕ 34 ਸਾਲ ਦੀ ਅਮਰੀਕੀ ਮਾਡਲ ਨੇ ਸਾਲ 2009 ‘ਚ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਲਾਸ ਵੇਗਾਸ ਦੀ ਹੈ। ਰੋਨਾਲਡੋ ਦਾ ਕਹਿਣਾ ਹੈ ਕਿ ਉਸ ਰਾਤ ਜੋ ਵੀ ਹੋਇਆ ਉਹ ਆਪਸੀ ਸਹਿਮਤੀ ਨਾਲ ਹੋਇਆ ਸੀ। ਉਹ ਲਾਸ ਵੇਗਾਸ ਪੁਲਸ ਨੇ ਇਸ ਮਾਮਲੇ ਦੀ ਜਾਂਚ ਫ਼ਿਰ ਤੋਂ ਸ਼ੁਰੂ ਕਰ ਦਿਤੀ ਹੈ।

]]>