production warrant – D5 News https://punjabi.newsd5.in Truth Seeking News Network. Fri, 30 Sep 2022 06:33:56 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png production warrant – D5 News https://punjabi.newsd5.in 32 32 ਗੈਂਗਸਟਰ ਖਰੌੜ ਨੂੰ ਲਿਆਂਦਾ ਜਾਵੇਗਾ ਲੁਧਿਆਣਾ, ਲਾਰੈਂਸ ਦੇ ਸਾਹਮਣੇ ਹੋਵੇਗੀ ਪੁੱਛਗਿੱਛ https://punjabi.newsd5.in/%e0%a8%97%e0%a9%88%e0%a8%82%e0%a8%97%e0%a8%b8%e0%a8%9f%e0%a8%b0-%e0%a8%96%e0%a8%b0%e0%a9%8c%e0%a9%9c-%e0%a8%a8%e0%a9%82%e0%a9%b0-%e0%a8%b2%e0%a8%bf%e0%a8%86%e0%a8%82%e0%a8%a6%e0%a8%be-%e0%a8%9c/ Fri, 30 Sep 2022 06:33:56 +0000 https://punjabi.newsd5.in/?p=178105 ਲੁਧਿਆਣਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਪੁਲਿਸ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਅਤੇ ਦੋ ਐਨਕਾਊਂਟਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਾਤਲਾਂ ਨੂੰ ਹਥਿਆਰ ਦੇਣ ਵਾਲੇ ਗੈਂਗਸਟਰ ਐਸਕੇ ਖਰੋੜ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੁਧਿਆਣਾ ਲਿਆਂਦਾ ਜਾ ਰਿਹਾ ਹੈ। ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਮਾਮਲੇ ‘ਚ ਕਈ ਜਾਣਕਾਰੀਆਂ ਹਾਸਲ ਕੀਤੀਆਂ ਜਾਣਗੀਆਂ।

Punjab Vidhan Sabha Live Today : Vidhan Sabha ’ਚ ਵੱਡਾ ਐਲਾਨ! ਵਿਰੋਧੀ ਲਾਤੇ ਖੂੰਜੇ? ਚੱਲਿਆ ਪੂਰਾ ਹੰਗਾਮਾ!

ਖਰੌੜ ‘ਤੇ ਹਥਿਆਰ ਸਪਲਾਈ ਕਰਨ ਦੇ ਦੋਸ਼ 
ਰਿਪੋਰਟਾਂ ਦੀ ਮੰਨੀਏ ਤਾਂ ਖਰੌੜ ਨੂੰ ਲਾਰੈਂਸ ਦਾ ਕਰੀਬੀ ਦੱਸਿਆ ਜਾਂਦਾ ਹੈ। ਉਸ ‘ਤੇ ਤਿਹਾੜ ਜੇਲ੍ਹ ‘ਚ ਬੰਦ ਹੋਣ ਦੇ ਬਾਵਜੂਦ ਮੂਸੇਵਾਲਾ ਦੀ ਹੱਤਿਆ ਲਈ ਸ਼ਾਰਪ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ। ਇਸ ਸਬੰਧੀ ਹੁਣ ਪੁਲਿਸ ਖਰੌੜ ਨੂੰ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ।

 

]]>
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਈ ਲੁਧਿਆਣਾ ਪੁਲਿਸ  https://punjabi.newsd5.in/%e0%a8%97%e0%a9%88%e0%a8%82%e0%a8%97%e0%a8%b8%e0%a8%9f%e0%a8%b0-%e0%a8%b2%e0%a8%be%e0%a8%b0%e0%a9%88%e0%a8%82%e0%a8%b8-%e0%a8%ac%e0%a8%bf%e0%a8%b6%e0%a8%a8%e0%a9%8b%e0%a8%88-%e0%a8%a8%e0%a9%82-2/ Thu, 29 Sep 2022 08:25:15 +0000 https://punjabi.newsd5.in/?p=177966 ਲੁਧਿਆਣਾ : ਲੁਧਿਆਣਾ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ ਅਤੇ ਅੱਜ ਬਾਅਦ ਦੁਪਹਿਰ ਪੁਲਿਸ ਵਲੋਂ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

CM Mann ਤੇ Channi ’ਚ ਚੱਲੀ ਜੰਗ, SC ਨੇ ਸਿੱਧਾ ਪ੍ਰਸਾਰਣ ਕੀਤਾ ਸ਼ੁਰੂ, ਰਾਸਟਰਪਤੀ ਨੇ ਦਿੱਤੀ ਪ੍ਰਵਾਨਗੀ

ਮਿਹਰਬਾਨ ਥਾਣੇ ‘ਚ ਦਰਜ ਇਕ ਅਪਰਾਧਿਕ ਮਾਮਲੇ ਦੇ ਸਿਲਸਿਲੇ ‘ਚ ਲਾਰੈਂਸ ਬਿਸ਼ਨੋਈ ਨੂੰ ਇੱਥੇ ਲਿਆਂਦਾ ਗਿਆ ਹੈ ਅਤੇ ਅਦਾਲਤ ‘ਚ ਪੇਸ਼ੀ ਦੇ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ।

]]>
ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ https://punjabi.newsd5.in/%e0%a8%97%e0%a9%88%e0%a8%82%e0%a8%97%e0%a8%b8%e0%a8%9f%e0%a8%b0-%e0%a8%a6%e0%a8%bf%e0%a8%b2%e0%a8%aa%e0%a9%8d%e0%a8%b0%e0%a9%80%e0%a8%a4-%e0%a8%ac%e0%a8%be%e0%a8%ac%e0%a8%be-%e0%a8%96%e0%a8%bf/ Sun, 17 Apr 2022 05:19:03 +0000 https://punjabi.newsd5.in/?p=153375 ਚੰਡੀਗੜ੍ਹ : ਸੈਕਟਰ – 38 ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਰਪੰਚ ਸਤਨਾਮ ਸਿੰਘ ਦੇ ਕਤਲ ਅਤੇ ਇੰਸ. ਅਮਨਜੋਤ ਸਿੰਘ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ। ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਹੈ ਕਿ ਉਹ ਗੈਂਗਸਟਰ ਬਾਬਾ ਨੂੰ ਲਿਆਉਣ ਦਾ ਪ੍ਰਬੰਧ ਕਰੇ।

Modi ਦਾ ਕਿਸਾਨਾਂ ਨੂੰ ਨਵਾਂ ਤੋਹਫਾ, ‘Truck Drivers’ ਨਾਲ ਧੱਕਾ! ਸੁਣੋ ਹੱਡਬੀਤੀ | D5 Channel Punjabi

ਇੰਸ. ਅਮਨਜੋਤ ਨੇ ਅਦਾਲਤ ਵਿਚ ਆਪਣੀ ਗਵਾਹੀ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਨੇ ਹੀ ਉਨ੍ਹਾਂ ’ਤੇ ਗੋਲ਼ੀਆਂ ਚਲਾਈਆਂ ਸਨ।ਇਹ ਘਟਨਾ ਜ਼ਿਲ੍ਹਾ ਅਦਾਲਤ ਦੇ ਸਾਹਮਣੇ ਸੈਕਟਰ – 43 ਆਈ.ਐੱਸ.ਬੀ.ਟੀ.ਦੀ ਪਾਰਕਿੰਗ ਵਿਚ ਹੋਈ ਸੀ। ਬਾਬੇ ਤੋਂ ਇਲਾਵਾ ਕੇਸ ਵਿਚ ਦੋ ਹੋਰ ਮੁਲਜ਼ਮ ਵੱਖ – ਵੱਖ ਜੇਲ੍ਹਾਂ ਵਿਚ ਬੰਦ ਹਨ। ਬਾਬਾ ਨੇ ਆਪਣੇ ਇਨ੍ਹਾਂ ਸਾਥੀਆਂ ਨਾਲ ਮਿਲ ਕੇ ਸਰਪੰਚ ਦਾ ਕਤਲ ਕੀਤਾ ਸੀ । ਇਸ ਮਾਮਲੇ ਵਿਚ ਅਗਲੀ ਸੁਣਵਾਈ 30 ਅਪ੍ਰੈਲ ਨੂੰ ਹੋਵੇਗੀ।

ਖ਼ਤਮ ਹੁੰਦੀ ਜਾ ਰਹੀ ਟਰੱਕ ਯੂਨੀਅਨ, ਡਰਾਈਵਰ ਭਾਈਚਾਰੇ ਦੇ ਟੁੱਟੇ ਦਿਲ | D5 Channel Punjabi

ਪੇਸ਼ ਹੋਣ ਲਈ ਸੰਮਨ
ਅਦਾਲਤ ਨੇ ਇਸ ਮਾਮਲੇ ਵਿਚ ਦੋ ਗਵਾਹਾਂ ਨੂੰ ਸੰਮਨ ਭੇਜੇ ਹਨ। ਇਸ ਵਿਚ ਐੱਸ.ਪੀ . ਤੇਜਿੰਦਰ ਸਿੰਘ ਅਤੇ ਐੱਮ.ਐੱਮ.ਐੱਚ.ਸੀ.ਨਰੇਸ਼ ਕੁਮਾਰ ਸ਼ਾਮਲ ਹਨ। ਇਨ੍ਹਾਂ ਦੋਵਾਂ ਦੀ 11 ਅਪ੍ਰੈਲ ਨੂੰ ਗਵਾਹੀ ਹੋਣੀ ਸੀ ਪਰ ਕਿਸੇ ਕਾਰਨ ਦੋਵਾਂ ਗਵਾਹਾਂ ਨੇ ਅਦਾਲਤ ਵਿਚ ਨਾ ਆਉਣ ਦੀ ਅਰਜ਼ੀ ਲਾਈ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਸੀ। ਹੁਣ ਅਦਾਲਤ ਨੇ ਦੋਵਾਂ ਨੂੰ ਸੰਮਨ ਭੇਜ ਕੇ 30 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ।

Punjabi Truck Drivers : Truck Drivers ਦੀ ਅਸਲੀਅਤ,ਕੈਮਰੇ ਸਾਹਮਣੇ ਦੱਸਿਆ ਅੰਦਰਲੀਆਂ ਗੱਲਾਂ

ਦੱਸਣਯੋਗ ਹੈ ਕਿ ਗੈਂਗਸਟਰ ਬਾਬੇ ਦੇ ਨਾਲ ਦੋ ਮੁਲਜ਼ਮਾਂ ਮਨਜੀਤ ਸਿੰਘ ਉਰਫ ਬੌਬੀ ਅਤੇ ਹਰਜਿੰਦਰ ਸਿੰਘ ਦੀ ਵੀਡੀਓ ਕਾਨਫਰੰਸਿੰਗ ( ਵੀ . ਸੀ . ) ਰਾਹੀਂ ਪੇਸ਼ੀ ਹੋ ਰਹੀ ਹੈ । ਇਨ੍ਹਾਂ ਵਿਚ ਬੌਬੀ ਮੁੰਬਈ ਦੀ ਜੇਲ੍ਹ ਵਿਚ ਬੰਦ ਹੈ ਅਤੇ ਉਸ ’ਤੇ ਕਈ ਧਾਰਾਵਾਂ ਅਧੀਨ ਕੇਸ ਚੱਲ ਰਹੇ ਹਨ। ਬੌਬੀ ਮੁੰਬਈ ਦਾ ਮੋਸਟ ਵਾਟੇਂਡ ਮੁਲਜ਼ਮ ਹੈ। ਇਸ ਲਈ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਚੰਡੀਗੜ੍ਹ ਨਹੀਂ ਲਿਆਂਦਾ ਜਾ ਰਿਹਾ।

 

]]>
1984 ਸਿੱਖ ਕਤਲੇਆਮ : ਸੱਜਣ ਕੁਮਾਰ ਦੇ ਖਿਲਾਫ਼ ਪੇਸ਼ਗੀ ਵਾਰੰਟ ਜਾਰੀ https://punjabi.newsd5.in/1984-%e0%a8%b8%e0%a8%bf%e0%a9%b1%e0%a8%96-%e0%a8%95%e0%a8%a4%e0%a8%b2%e0%a9%87%e0%a8%86%e0%a8%ae-%e0%a8%b8%e0%a9%b1%e0%a8%9c%e0%a8%a3-%e0%a8%95%e0%a9%81%e0%a8%ae%e0%a8%be%e0%a8%b0-%e0%a8%a6%e0%a9%87/ Tue, 22 Jan 2019 09:40:38 +0000 https://punjabi.newsd5.in/?p=41710 ਨਵੀਂ ਦਿੱਲੀ: 1984 ਸਿੱਖ ਕਤਲੇਆਮ ਨਾਲ ਜੁੜੇ ਸੁਲਤਾਨਪੁਰੀ ਕੇਸ ‘ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ 28 ਜਨਵਰੀ ਲਈ ਪੇਸ਼ਗੀ ਵਾਰੰਟ ਜਾਰੀ ਕੀਤਾ ਹੈ। ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸੱਜਣ ਕੁਮਾਰ ਨੂੰ ਪੇਸ਼ ਨਾ ਸਕਣ ਮਗਰੋਂ ਵਾਰੰਟ ਜਾਰੀ ਕੀਤੇ ਹਨ।

Read Also ਸੱਜਣ ਕੁਮਾਰ ਤੋਂ ਬਾਅਦ ਸੋਨੀਆ ਗਾਂਧੀ ‘ਤੇ ਕਨੂੰਨੀ ਕਾਰਵਾਈ (ਵੀਡੀਓ)

ਸੱਜਣ ਕੁਮਾਰ ਦੰਗਿਆਂ ਨਾਲ ਸਬੰਧਤ ਇੱਕ ਹੋਰ ਮਾਮਲੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜ਼ਿਕਰਯੋਗ ਹੈ ਕਿ ਸੁਲਤਾਨਪੁਰੀ ਵਿੱਚ ਸੁਰਜੀਤ ਸਿੰਘ ਦੇ ਕਤਲ ਕੇਸ ਤੇ ਦੰਗੇ ਕਰਨ ਦੇ ਦੋਸ਼ਾਂ ਤਹਿਤ ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ ਤੇ ਵੇਦ ਪ੍ਰਕਾਸ਼ ਸਮੇਤ ਤਿੰਨ ਜਣਿਆਂ ‘ਤੇ ਮੁਕੱਦਮਾ ਚੱਲ ਰਿਹਾ ਹੈ।

]]>