hema malini – D5 News https://punjabi.newsd5.in Truth Seeking News Network. Sun, 02 Oct 2022 16:02:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png hema malini – D5 News https://punjabi.newsd5.in 32 32 ‘ਮੈਨੂੰ ਰਾਜਨੀਤੀ ‘ਚ ਰੂਚੀ ਹੈ, ਚੁਨਾਵ ਲੜਨ ‘ਚ ਨਹੀਂ’ https://punjabi.newsd5.in/%e0%a8%ae%e0%a9%88%e0%a8%a8%e0%a9%82%e0%a9%b0-%e0%a8%b0%e0%a8%be%e0%a8%9c%e0%a8%a8%e0%a9%80%e0%a8%a4%e0%a9%80-%e0%a8%9a-%e0%a8%b0%e0%a9%82%e0%a8%9a%e0%a9%80-%e0%a8%b9%e0%a9%88-%e0%a8%9a%e0%a9%81/ Sun, 02 Oct 2022 16:02:29 +0000 https://punjabi.newsd5.in/?p=178588 ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਰਾਜਨੀਤੀ ‘ਚ ਆਉਣ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਐਤਵਾਰ ਨੂੰ ਦਿੱਲੀ ਆਈ ਕੰਗਨਾ ਰਣੌਤ ਤੋਂ ਜਦੋਂ ਰਾਜਨੀਤੀ ਵਿੱਚ ਆਉਣ ਅਤੇ ਚੋਣ ਲੜਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ, ਉਹਨਾਂ ਦਾ ਕੋਈ ਇਰਾਦਾ ਨਹੀਂ ਹੈ। ਮੈਂ ਇੱਕ ਕਲਾਕਾਰ ਵਜੋਂ ਰਾਜਨੀਤੀ ਵਿੱਚ ਦਿਲਚਸਪੀ ਰੱਖਦੀ ਹਾਂ। ਰਾਜਨੀਤੀ ‘ਤੇ ਚੰਗੀਆਂ ਫਿਲਮਾਂ ਬਣਾਵਾਗੇ।

ਫਰਾਰ ਹੋਏ ਗੈਂਗਸਟਰ ਦਾ ਐਨਕਾਊਂਟਰ ਹੋ ਸਕਦਾ ਹੈ: ਵਕੀਲ, ਮੂਸੇਵਾਲਾ ਕਤਲ ਮਾਮਲੇ ’ਚ ਸੀ ਗ੍ਰਿਫ਼ਤਾਰ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕੰਗਨਾ ਰਣੌਤ ਦੇ ਚੋਣ ਲੜਨ ਦੇ ਸਵਾਲ ‘ਤੇ ਆਪਣੇ ਜਵਾਬੀ ਬਿਆਨ ‘ਚ ਰਾਖੀ ਸਾਵੰਤ ਦਾ ਨਾਂ ਲੈ ਕੇ ਸਿਆਸੀ ਸਨਸਨੀ ਵਧਾ ਦਿੱਤੀ ਸੀ।

]]>
ਕਿਸਾਨਾਂ ਨੂੰ ਹੇਮਾ ਮਾਲਿਨੀ ਨੇ ਕੀਤੀ ਅਪੀਲ :‘ ਟੀਕਾ ਲਗਵਾਉ ਆਪਣੇ ਆਪ ਨੂੰ-ਪਰਵਾਰ ਨੂੰ-ਦੇਸ਼ ਨੂੰ ਬਚਾਓ’ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a8%e0%a9%82%e0%a9%b0-%e0%a8%b9%e0%a9%87%e0%a8%ae%e0%a8%be%e0%a8%ae%e0%a8%be%e0%a8%b2%e0%a8%bf%e0%a8%a8%e0%a9%80-%e0%a8%a8/ Mon, 17 May 2021 08:14:11 +0000 https://punjabi.newsd5.in/?p=104856 ਮੁੰਬਈ : ਐਕਟਰੈਸ ਅਤੇ ਮਥੁਰਾ ਤੋਂ ਸੰਸਦ ਹੇਮਾਮਾਲਿਨੀ ਨੇ ਬ੍ਰਜ ਖੇਤਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਠੀਕ ਸਮਾਂ ਉੱਤੇ ,ਠੀਕ ਜਗ੍ਹਾ ਉੱਤੇ ਕੋਵਿਡ ਦਾ ਟੀਕਾ ਜਰੂਰ ਲਗਵਾਉਣ ਤਾਂ ਕਿ ਉਹ ਆਪਣੇ ਆਪ ਨੂੰ ,ਆਪਣੇ ਪੀਰਵਾਰ ਨੂੰ ਅਤੇ ਦੇਸ਼ ਨੂੰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਾ ਸਕਣ । ਹੇਮਾਮਾਲਿਨੀ ( 72 ) ਨੇ ਸੋਮਵਾਰ ਨੂੰ ਆਪਣੇ ਖੇਤਰੀ ਪ੍ਰਤਿਨਿੱਧੀ ਜਨਾਰਦਨ ਸ਼ਰਮਾ ਦੇ ਮਾਧਿਅਮ ਤੋਂ ਜਾਰੀ ਵੀਡੀਓ ਸੁਨੇਹਾ ਵਿੱਚ ਕਿਹਾ , ‘ਮੈਂ ਤੁਹਾਡੀ ਸੰਸਦ ਹੇਮਾਮਾਲਿਨੀ ਮਥੁਰਾ – ਵ੍ਰੰਦਾਵਨ ਅਤੇ ਬ੍ਰਜ ਦੇ ਸਾਰੇ ਪਿੰਡਾਂ ਵਿੱਚ ਰਹਿਣ ਵਾਲੇ , ਦਿਨ – ਰਾਤ ਖੇਤਾਂ ਵਿੱਚ ਪਸੀਣਾ ਬਹਾਉਣ ਵਾਲੇ ਕਿਸਾਨ ਭੈਣ – ਭਰਾਵਾਂ ਨੂੰ ਬੇਨਤੀ ਕਰਣਾ ਚਾਹੁੰਦੀ ਹਾਂ ਕਿ ਉਹ ਕੋਰੋਨਾ ਮਹਾਮਾਰੀ ਦੀ ਇਸ ਦੂਜੀ ਲਹਿਰ ਦਾ ਡੱਟ ਕੇ ਮੁਕਾਬਲਾ ਕਰੋ ।

ਹੁਣੇ-ਹੁਣੇ ਆਈ ਵੱਡੀ ਖ਼ਬਰ, ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਨਵੇਂ ਖੁਲਾਸੇ! ਵੱਡੀ ਕਾਰਵਾਈ ! ਹੁਣ ਜੇਲ੍ਹ ਜਾਣਗੇ ਦੋਸ਼ੀ!

’’ਉਨ੍ਹਾਂ ਨੇ ਕਿਹਾ , ‘‘ਕੋਰੋਨਾ ਵਾਇਰਸ ਸੰਕਰਮਣ ਤੋਂ ਬਚਾਵ ਲਈ ਟੀਕਾਕਰਨ ਪੌ੍ਰਗਰਾਮ ਵਿੱਚ ਭਾਗ ਜਰੂਰ ਲਓ , ਟੀਕਾ ਜਰੂਰ ਲਗਵਾਓ । ਇਹ ਵੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਟੀਕਾ ਲਗਵਾਇਆ ਹੈ , ਉਨ੍ਹਾਂ ਉੱਤੇ ਕੋਰੋਨਾ ਦਾ ਗੰਭੀਰ ਅਸਰ ਨਹੀਂ ਹੋਇਆ ਹੈ । ਮੈਂ ਵੀ ਇਸਦੀ ਦੋਨਾਂ ਖੁਰਾਕ ਲੈ ਲਈਆਂ ਹਨ । ਤੁਸੀ ਵੀ ਜਲਦੀ ਤੋਂ ਪੰਜੀਕਰਣ ਕਰਵਾਓ । ਠੀਕ ਸਮਾਂ ਉੱਤੇ , ਠੀਕ ਸਥਾਨ ਉੱਤੇ ਟੀਕਾ ਜਰੂਰ ਲਗਵਾਓ । ’’ ਹੇਮਾਮਾਲਿਨੀ ਨੇ ਕਿਹਾ , ‘‘ਦਿਨ – ਰਾਤ ਖੇਤਾਂ ਵਿੱਚ ਪਸੀਨਾਂ ਬਹਾਉਣ ਵਾਲੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੀ ਹਾਂ ਕਿ ਜੇਕਰ ਇਸ ਰੋਗ ਤੋਂ ਬਚਾਵ ਚਾਹੁੰਦੇ ਹੋ ਤਾਂ ਟੀਕਾ ਜਰੂਰ ਲਗਵਾਓ । ਟੀਕਾ ਲਗਵਾਓਗੇ , ਤਾਂ ਆਪਣੇ ਤੁਹਾਨੂੰ , ਪੀਰਵਾਰ ਨੂੰ ਅਤੇ ਦੇਸ਼ ਨੂੰ ਵੀ ਬਚਾਓੁਗੇ । ਕੋਰੋਨਾ ਨੂੰ ਹਰਾਣਾ ਹੈ , ਟੀਕਾ ਜਰੂਰ ਲੁਆਉਣਾ ਹੈ । ’’

]]>
ਸਨੀ ਦਿਓਲ ਦੀ ਸਿਆਸਤ ‘ਚ ਐਂਟਰੀ! ਅੰਮ੍ਰਿਤਸਰ ਤੋਂ ਲੜ੍ਹਣਗੇ ਚੋਣ ? (ਵੀਡੀਓ) https://punjabi.newsd5.in/%e0%a8%b8%e0%a8%a8%e0%a9%80-%e0%a8%a6%e0%a8%bf%e0%a8%93%e0%a8%b2-%e0%a8%a6%e0%a9%80-%e0%a8%b8%e0%a8%bf%e0%a8%86%e0%a8%b8%e0%a8%a4-%e0%a8%9a-%e0%a8%90%e0%a8%82%e0%a8%9f%e0%a8%b0%e0%a9%80-%e0%a8%85/ Sun, 21 Apr 2019 05:27:02 +0000 https://punjabi.newsd5.in/?p=47453 ਅੰਮ੍ਰਿਤਸਰ : ਕਾਂਗਰਸ ਦੇ ਉਮੀਦਵਾਰਾਂ ਵਲੋਂ ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਦਾ ਦੌਰ ਤੇਜ਼ੀ ਨਾਲ ਜਾਰੀ ਹੈ। ਅੰਮ੍ਰਿਤਸਰ ‘ਚ ਗੁਰਜੀਤ ਔਜਲਾ ਵਲੋਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਭਾਜਪਾ ਵਲੋਂ ਅੰਮ੍ਰਿਤਸਰ ਤੋਂ ਬਾਲੀਵੁਡ ਅਦਾਕਾਰ ਸਨੀ ਦਿਓਲ ਨੂੰ ਸੀਟ ਦੇਣ ਦੇ ਅਸਾਰ ਹਨ। ਜਿਸ ਤੇ ਗੁਰਜੀਤ ਔਜਲਾ ਨੇ ਉਨਾਂ ਦਾ ਸਵਾਗਤ ਕੀਤਾ ਉਥੇ ਹੀ ਕਟਾਸ਼ ਕਰਦਿਆਂ ਔਜਲਾ ਨੇ ਕਿਹਾ ਭਾਜਪਾ ਨੂੰ ਸੂਬੇ ‘ਚ ਉਮੀਦਵਾਰ ਐਲਾਨਣ ਲਈ ਕੋਈ ਚਿਹਰਾ ਨਹੀਂ ਮਿਲ ਰਿਹਾ ਇਸ ਲਈ ਉਹ ਮੁੰਬਈ ਵੱਲ ਭਜ ਰਹੇ ਹਨ।

Read Also ਕਾਂਗਰਸ ਨੇ ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਤੋਂ ਐਲਾਨੇ ਆਪਣੇ ਉਮੀਦਵਾਰ

ਨਾਲ ਹੀ ਉਨਾਂ ਸੰਨੀ ਦਿਓਲ ਤੇ ਵੀ ਤੰਜ ਕਸੇ ਉਨਾਂ ਕਿਹਾ ਕਿ ਫਿਲਮੀ ਤੇ ਅਸਲ ਜ਼ਿੰਦਗੀ ‘ਚ ਬਹੁਤ ਫਰਕ ਹੈ ਨਾਲ ਉਨਾਂ ਕਿਹਾ ਕਿ ਲੋਕਾਂ ਨੂੰ ਕੰਮ ਕਰਾਉਣ ਲਈ ਵੀ ਮੁੰਬਈ ਜਾਣਾ ਪਿਆ ਕਰੇਗਾ। ਦੋ -ਤਿੰਨ ਦਿਨਾਂ ਤੋਂ ਬਾਲੀਵੁੱਡ ਸਟਾਰ ਸੰਨੀ ਦਿਓਲ ਨੂੰ ਅੰਮ੍ਰਿਤਸਰ ਤੋਂ ਚੋਣ ਲੜਵਾਉਣ ਦੀਆਂ ਗੱਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਕਰਯੋਗ ਹੈ ਕਿ ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣਗੀਆਂ ਚੋਣਾਂ ਲਈ ਨੋਟੀਫ਼ਿਕੇਸ਼ਨ 22 ਅਪ੍ਰੈਲ 2019 ਨੂੰ ਜਾਰੀ ਹੋਵੇਗਾ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 29 ਅਪ੍ਰੈਲ 2019 ਹੋਵੇਗੀ ਹੁਣ ਦੇਖਣਾ ਹੋਵੇਗਾ ਭਾਜਪਾ ਕਿਸ ਨੂੰ ਆਪਣਾ ਉਮੀਦਾਵਾਰ ਐਲਾਨ ਦੀ ਹੈ।

]]>
ਵੱਡੀ ਖਬਰ : ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਉਮੀਦਵਾਰ ਹੇਮਾ ਮਾਲਿਨੀ ? (ਵੀਡੀਓ) https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a8%96%e0%a8%ac%e0%a8%b0-%e0%a8%96%e0%a8%a1%e0%a9%82%e0%a8%b0-%e0%a8%b8%e0%a8%be%e0%a8%b9%e0%a8%bf%e0%a8%ac-%e0%a8%a4%e0%a9%8b%e0%a8%82-%e0%a8%85%e0%a8%95/ Fri, 19 Apr 2019 05:02:00 +0000 https://punjabi.newsd5.in/?p=47327 ਤਰਨ ਤਾਰਨ : ਵਿਧਾਨ ਸਭਾ ਹੋਵੇ ਭਾਵੇਂ ਕਿਸੇ ਰੈਲੀ ਦਾ ਪੰਡਾਲ, ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਪੱਟੀ ਆਪਣੇ ਬਿਆਨਾਂ ਰਾਹੀ ਸੁਰਖੀਆਂ ਬਟੋਰਨ ਦਾ ਕੋਈ ਮੌਕਾ ਨਹੀਂ ਖੁੰਝਦੇ। ਜਿੱਥੇ ਹਰਮਿੰਦਰ ਸਿੰਘ ਪੱਟੀ ਨੇ 27 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਛਿਹਰਾ ਵਪਾਰੀ ਤੇ ਬੱਕਰੇ ਵੇਚਣਾ ਕਰਾਰ ਦੇ ਕੇ ਦੁਨੀਆਂ ਭਰ ਵਿੱਚ ਵਿਧਾਨ ਸਭਾ ਤੋਂ ਲਾਇਵ ਚਲਦੀ ਕਾਰਵਾਈ ਰਾਹੀਂ ਖੂਬ ਸੁਰਖੀਆਂ ਬਟੋਰੀਆਂ ਸਨ। ਉਥੇ ਹੁਣ ਉਨ੍ਹਾਂ ਨੇ ਕਾਂਗਰਸ ਦੀ ਝਬਾਲ ਰੈਲੀ ਦੌਰਾਨ ਅਕਾਲੀ ਦਲ ਦੀ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੀ ਤੁਲਨਾ ਬਾਲੀਵੁੱਡ ਅਦਾਕਾਰ ਤੇ ਡਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੇਮਾ ਮਾਲਿਨੀ ਨਾਲ ਕਰਕੇ ਇੱਕ ਅਜਿਹਾ ਵਿਵਾਦ ਛੇੜ ਦਿੱਤਾ ਹੈ, ਜਿਸ ਨਾਲ ਜੁੜਣਾ ਨਾ ਤਾਂ ਬੀਬੀ ਜਗੀਰ ਕੌਰ ਨੂੰ ਮਨਜ਼ੂਰ ਹੋਵੇਗਾ, ਤੇ ਨਾ ਹੀ ਹੇਮਾ ਮਾਲਿਨੀ ਨੂੰ।

Read Also ਕਾਂਗਰਸੀ MLA ‘ਤੇ ਭੜਕਿਆ ਨੌਜਵਾਨ! ਫੇਰ ਧੱਕੇ ਮਾਰ ਕੇ ਕੱਢਿਆ ਰੈਲੀ ‘ਚੋਂ ਬਾਹਰ ? (ਵੀਡੀਓ)

ਇਹ ਵਾਕਾ ਉਸ ਵੇਲੇ ਵਾਪਰਿਆ ਜਦੋਂ ਸਟੇਜ ‘ਤੇ ਭਾਸ਼ਣ ਦਿੰਦਿਆਂ ਦਿੰਦਿਆਂ ਹਰਮਿੰਦਰ ਸਿੰਘ ਪੱਟੀ ਇੰਨੇ ਜੋਸ਼ ‘ਚ ਆ ਗਏ ਕਿ ਉਨ੍ਹਾਂ ਨੇ ਕਿਹਾ ਕਿ ਅੱਜ ਅਕਾਲੀ ਦਲ ਦੀ ਹਾਲਤ ਬੇਹੱਦ ਖਸਤਾ ਹੈ ਇਸ ਲਈ ਅਕਾਲੀਆਂ ਨੂੰ ਹੁਣ ਕੋਈ ਉਮੀਦਵਾਰ ਨਹੀਂ ਲੱਭ ਰਿਹਾ। ਲਿਹਾਜ਼ਾ ਉਹ ਝਬਾਲ ਤੋਂ ਨੁਹਾ-ਤੁਹਾ ਕੇ ਬੀਬੀ ਜਗੀਰ ਕੌਰ ਨੂੰ ਲਿਆਏ ਹਨ। ਜਿਵੇਂ ਕਿ ਉਹ ਕੋਈ ਹੇਮਾ ਮਾਲਿਨੀ ਹੋਣ ਤੇ ਲੋਕ ਹੇਮਾ ਮਾਲਿਨੀ ਦਾ ਨਾਂਅ ‘ਤੇ ਵੋਟਾਂ ਪਾਉਣਗੇ।

ਵਿਧਾਇਕ ਹਰਮਿੰਦਰ ਸਿੰਘ ਨੇ ਇਹ ਬਿਆਨ ਸਹਿਜ ਸੁਬਾਅ ਦਿੱਤਾ, ਸੋਚ ਸਮਝ ਕੇ ਦਿੱਤਾ ਜਾਂ ਇਸ ਦੇ ਪਿੱਛੇ ਉਨ੍ਹਾਂ ਦੀ ਕੋਈ ਹੋਰ ਮਨਸ਼ਾ ਸੀ, ਇਹ ਤਾਂ ਪੱਟੀ ਖੁਦ ਆਪ ਦੱਸ ਸਕਦੇ ਨੇ ਪਰ ਇੰਨ੍ਹਾਂ ਜ਼ਰੂਰ ਹੈ ਕਿ ਇਹ ਬਿਆਨ ਸੁਣਕੇ ਨਾ ਸਿਰਫ ਪੰਡਾਲ ‘ਚ ਹਾਸਾ ਮੱਚ ਗਿਆ, ਬਲਕਿ ਲੋਕ ਇੱਕ ਦੂਜੇ ਦਾ ਇਸ ਬਿਆਨ ਵੱਲ ਧਿਆਨ ਦਵਾਉਣ ਲਈ ਆਪਸ ‘ਚ ਕੁੰਹਣਮ-ਕੂਹਣੀ ਵੀ ਹੋ ਗਏ।

ਗੱਲ ਛੋਟੀ ਹੈ ਜਾਂ ਵੱਡੀ ਇਹ ਤਾਂ ਅੱਗੇ ਚੱਲਕੇ ਪਤਾ ਲੱਗੇਗਾ ਪਰ ਇੰਨ੍ਹਾਂ ਜ਼ਰੂਰ ਹੈ ਕਿ ਅਜਿਹੀਆਂ ਰੈਲੀਆਂ ਵਿੱਚ ਦਿੱਤੇ ਗਏ ਬਿਆਨ ਅਕਸਰ ਅਜਿਹੇ ਪੁਆੜੇ ਛੇੜਦੇ ਹਨ, ਕਿ ਲੋਕਾਂ ਨੂੰ ਲਿਖਤੀ ਤੌਰ ‘ਤੇ ਮੁਆਫ਼ੀ ਮੰਗਣੀ ਪੈਂਦੀ ਹੈ। ਇਸ ਮਾਮਲੇ ‘ਚ ਕੀ ਹੁੰਦੈ ਇਹ ਤਾਂ ਅਜੇ ਭਵਿੱਖ ਦੇ ਗਰਭ ਵਿਚ ਹੈ, ਪਰ ਇੰਨ੍ਹਾਂ ਜ਼ਰੂਰ ਹੈ ਕਿ ਇਹ ਬਿਆਨ ਦੇ ਕੇ ਹਰਮਿੰਦਰ ਪੱਟੀ ਇੱਕ ਵਾਰ ਫਿਰ ਸੁਰਖੀਆਂ ‘ਚ ਜ਼ਰੂਰ ਆ ਗਏ ਹਨ।

ਇਸ ਸਬੰਧ ‘ਚ ਅਕਾਲੀ ਦੀ ਉਮੀਦਵਾਰ ਬੀਬੀ ਜਾਗੀਰ ਕੌਰ ਦਾ ਪੱਖ ਜਾਣਨ ਲਈ, ਉਨ੍ਹਾਂ ਦੇ ਫੋਨ ‘ਤੇ ਕਈ ਵਾਰ ਸੰਪਰਕ ਕੀਤਾ ਗਿਆ, ਪਰ ਵਾਰ ਵਾਰ ਫੋਨ ਕਰਨ ‘ਤੇ ਵੀ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।

]]>