friend – D5 News https://punjabi.newsd5.in Truth Seeking News Network. Tue, 27 Sep 2022 09:18:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png friend – D5 News https://punjabi.newsd5.in 32 32 Japan ਦੇ ਸਾਬਕਾ PM ਸ਼ਿੰਜੋ ਆਬੇ ਨੂੰ ਅੰਤਿਮ ਵਿਦਾਈ https://punjabi.newsd5.in/japan-%e0%a8%a6%e0%a9%87-%e0%a8%b8%e0%a8%be%e0%a8%ac%e0%a8%95%e0%a8%be-pm-%e0%a8%b8%e0%a8%bc%e0%a8%bf%e0%a9%b0%e0%a8%9c%e0%a9%8b-%e0%a8%86%e0%a8%ac%e0%a9%87-%e0%a8%a8%e0%a9%82%e0%a9%b0-%e0%a8%85/ Tue, 27 Sep 2022 09:18:11 +0000 https://punjabi.newsd5.in/?p=177631 ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸਸਕਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਆਬੇ ਦੀ ਪਤਨੀ ਅਕੀ ਕਾਲੇ ‘ਕੀਮੋਨੋ’ (ਜਾਪਾਨ ਦਾ ਰਵਾਇਤੀ ਪਹਿਰਾਵਾ) ਪਹਿਨ ਕੇ ਆਪਣੇ ਪਤੀ ਦੀਆਂ ਅਸਥੀਆਂ ਵਾਲੇ ਕਲਸ਼ ਲੈ ਕੇ ਬੁਡੋਕਨ ਹਾਲ ਪਹੁੰਚੀ। ਇਹ ਕਲਸ਼ ਇੱਕ ਲੱਕੜ ਦੇ ਬਕਸੇ ਵਿੱਚ ਸੀ, ਜਿਸ ਵਿੱਚ ਬੈਂਗਣੀ ਅਤੇ ਸੋਨੇ ਦੀਆਂ ਧਾਰੀਆਂ ਵਿੱਚ ਲਪੇਟਿਆ ਹੋਇਆ ਸੀ। ਸਫੈਦ ਪਹਿਰਾਵਾ ਪਹਿਨੇ ਰੱਖਿਆ ਕਰਮਚਾਰੀਆਂ ਨੇ ਆਬੇ ਦੀਆਂ ਅਸਥੀਆਂ ਵਾਲਾ ਕਲਸ਼ ਲਿਆ ਅਤੇ ਇਸ ਨੂੰ ਚਿੱਟੇ ਅਤੇ ਪੀਲੇ ਫੁੱਲਾਂ ਨਾਲ ਸਜਾਈ ਚੌਂਕੀ ‘ਤੇ ਰੱਖਿਆ।

‘AAP’ MLA Labh Singh Ugoke ਨੂੰ ਵੱਡਾ ਸਦਮਾ, ਘਰ ’ਚ ਵਿਛੇ ਸੱਥਰ, ਪਿਆ ਕੂਕ ਰੌਲਾ | D5 Channel Punjabi

ਇਸ ਦੌਰਾਨ ਅਕੀ ਆਬੇ ਤੋਂ ਬਾਅਦ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸਮੇਤ ਸਰਕਾਰ, ਸੰਸਦ ਦੇ ਕਈ ਪ੍ਰਤੀਨਿਧੀਆਂ ਨੇ ਸੋਗ ਪ੍ਰਗਟ ਕਰਦੇ ਭਾਸ਼ਣ ਦਿੱਤੇ। ਆਬੇ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਟੋਕੀਓ ਪਹੁੰਚੇ ਮੋਦੀ ਨੇ ਹੱਥ ਜੋੜ ਕੇ ਅਤੇ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਕਈ ਵਿਸ਼ਵ ਨੇਤਾਵਾਂ ਸਮੇਤ ਇਸ ਸਮਾਗਮ ਵਿੱਚ 4,300 ਲੋਕ ਸ਼ਾਮਲ ਹੋਏ। ਹੈਰਿਸ ਨੂੰ ਜਾਪਾਨ ਵਿੱਚ ਅਮਰੀਕੀ ਰਾਜਦੂਤ ਰਹਿਮ ਇਮੈਨੁਅਲ ਨਾਲ ਤੀਜੀ ਕਤਾਰ ਵਿੱਚ ਬੈਠੇ ਦੇਖਿਆ ਗਿਆ।

 

 

]]>
ਬਾਦਲ ਦੇ ਕਰੀਬੀ ‘ਤੇ ਇਨਕਮ ਟੈਕਸ ਦੀ ਰੇਡ https://punjabi.newsd5.in/%e0%a8%ac%e0%a8%be%e0%a8%a6%e0%a8%b2-%e0%a8%a6%e0%a9%87-%e0%a8%95%e0%a8%b0%e0%a9%80%e0%a8%ac%e0%a9%80-%e0%a8%a4%e0%a9%87-%e0%a8%87%e0%a8%a8%e0%a8%95%e0%a8%ae-%e0%a8%9f%e0%a9%88%e0%a8%95%e0%a8%b8/ Wed, 24 Aug 2022 05:36:44 +0000 https://punjabi.newsd5.in/?p=172871 ਲੁਧਿਆਣਾ : ਉਦਯੋਗਿਕ ਨਗਰ ਲੁਧਿਆਣਾ ਵਿਚ ਦਵਾਈਆਂ ਦੇ ਸਭ ਤੋਂ ਵੱਡੇ ਸਮੂਹ ਗੁਰਮੇਲ ਮੈਡੀਕਲ ਦੀਆਂ ਦੁਕਾਨਾਂ ਅਤੇ ਦਫਤਰਾਂ ਵਿਚ ਅੱਜ 24 ਅਗਸਤ ਨੂੰ ਸਵੇਰੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਸਵੇਰੇ 9 ਵਜੇ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਸ਼ੇੜੀ ਕਰੂ ਨਸ਼ੇ ਤੋਂ ਤੌਬਾ, ਲੋਹੇ ਵਰਗਾ ਬਣੂ ਸਰੀਰ, ਲੰਬੀ ਖੋਜ ਤੋਂ ਬਾਅਦ ਤਿਆਰ ਦੇਸੀ ਨੁਸਖ਼ਾ | D5 Channel Punjabi

ਇਹ ਛਾਪੇਮਾਰੀ ਮੁੱਖ ਤੌਰ ਤੇ ਗੁਰਮੇਲ ਮੈਡੀਕਲ ਦੇ ਪਿੰਡੀ ਸਟਰੀਟ ਵਿਚ ਬਣੇ ਦਫਤਰ ਅਤੇ ਦੂਸਰੇ ਅਲਗ ਅਲਗ ਇਲਾਕਿਆਂ ਵਿਚ ਸਥਿਤ ਦਫਤਰਾਂ ਵਿਚ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਗੁਰਮੇਲ ਮੈਡੀਕਲ ਦੇ ਮੁਖੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਮੰਨੇ ਜਾ ਰਹੇ ਹਨ। ਇਸ ਦੌਰਾਨ ਸਰੁੱਖਿਆ ਗਾਰਡ ਵੀ ਤਾਇਨਾਤ ਕੀਤੇ ਗਏ ਹਨ।

]]>
ਦੇਖੋ Majithia ਦੇ ਕਿਹੜੇ ਪੁਰਾਣੇ ਯਾਰ ਨੇ ਮਜੀਠੀਆ ਦੀ ਕੀਤੀ ਬੇਇੱਜ਼ਤੀ ! https://punjabi.newsd5.in/%e0%a8%a6%e0%a9%87%e0%a8%96%e0%a9%8b-majithia-%e0%a8%a6%e0%a9%87-%e0%a8%95%e0%a8%bf%e0%a8%b9%e0%a9%9c%e0%a9%87-%e0%a8%aa%e0%a9%81%e0%a8%b0%e0%a8%be%e0%a8%a3%e0%a9%87-%e0%a8%af%e0%a8%be%e0%a8%b0/ Thu, 21 Feb 2019 02:22:19 +0000 https://punjabi.newsd5.in/?p=43955

]]>
ਇਮਰਾਨ ਖਾਨ ਅੱਜ ਰੱਖਣਗੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ https://punjabi.newsd5.in/kartarpur-corridor-3/ Wed, 28 Nov 2018 05:05:19 +0000 https://punjabi.newsd5.in/?p=36340 ਸਿੱਖ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਤਾਰਪੁਰ ਕਾਰੀਡੋਰ ਦਾ ਨੀਂਹ ਪੱਥਰ ਰੱਖਣਗੇ। ਇਸ ਸਮਾਗਮ ‘ਚ ਹਰਸਿਮਰਤ ਕੌਰ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਐੱਸ.ਜੀ.ਪੀ.ਸੀ.ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਕਈ ਸਿਆਸੀ ਆਗੂ ਸ਼ਾਮਲ ਹੋਣਗੇ। ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਟੱਕ ਲਾ ਕੇ ਕਰਤਾਰਪੁਰ ਵਿਖੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਪਾਕਿਸਤਾਨ ਪੁਹੰਚ ਚੁੱਕੇ ਹਨ।

Read Also ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਨੂੰ ਲੈਕੇ ਸਿੱਧੂ ਨੂੰ ਇਮਰਾਨ ਖਾਨ ਦਾ ਇੱਕ ਹੋਰ ਸੱਦਾ,

ਪਾਕਿਸਤਾਨ ਸਰਕਾਰ ਵਲੋਂ ਭੇਜੇ ਗਏ ਸੱਦੇ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਆਪੋ-ਆਪਣੀ ਜ਼ਮੀਨ ‘ਤੇ ਵਿਸ਼ੇਸ਼ ਗਲਿਆਰੇ ਦੀ ਉਸਾਰੀ ਸ਼ੁਰੂ ਕਰਨਗੇ ਅਤੇ ਕੌਮਾਂਤਰੀ ਸਰਹੱਦ ‘ਤੇ ਦੋਵਾਂ ਨੂੰ ਜੋੜਿਆ ਜਾਵੇਗਾ। ਭਾਰਤ ਵਿੱਚ ਤਕਰੀਬਨ ਦੋ ਕਿਲੋਮੀਟਰ ਅਤੇ ਪਾਕਿਸਤਾਨ ਵਿੱਚ ਤਕਰੀਬਨ ਤਿੰਨ ਕਿਲੋਮੀਟਰ ਤੱਕ ਲੰਮਾ ਗਲਿਆਰਾ ਉਸਾਰਿਆ ਜਾਵੇਗਾ, ਜਿਸ ਵਿੱਚ ਦੋ ਪੁਲ ਵੀ ਬਣਾਏ ਜਾਣਗੇ। ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 16 ਕਰੋੜ ਰੁਪਏ ਹੈ।ਭਾਰਤ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਮੁਤਾਬਕ ਚਾਰ ਮਹੀਨਿਆਂ ਤਕ ਭਾਰਤ ਆਪਣੇ ਵਾਲੇ ਪਾਸੇ ਇਸ ਗਲਿਆਰੇ ਦੀ ਉਸਾਰੀ ਪੂਰੀ ਕਰ ਲਵੇਗਾ।

ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਇਸ ਲਾਂਘੇ ਥਾਣੀਂ ਬਗ਼ੈਰ ਪਾਸਪੋਰਟ ਅਤੇ ਵੀਜ਼ਾ ਦੇ ਕੋਈ ਵੀ ਸ਼ਰਧਾਲੂ ਕਰਤਾਰਪੁਰ ਸਾਹਿਬ ਜਾ ਸਕਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮਹਾਨ ਅਸਥਾਨ ਦੇ ਦਰਸ਼ਨ ਕਰ ਸਕਦਾ ਹੈ। ਬੇਸ਼ੱਕ ਇਸ ਗਲਿਆਰੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਪਰ ਇਹ ਵੀ ਤੈਅ ਕੀਤਾ ਜਾਵੇਗਾ ਕਿ ਕਿਹੜੇ ਪਛਾਣ ਪੱਤਰਾਂ ਨਾਲ ਗੁਆਂਢੀ ਮੁਲਕ ਵਿੱਚ ਦਾਖ਼ਲਾ ਮਿਲੇਗਾ ਜਾਂ ਇਸ ਦੀ ਲੋੜ ਨਹੀਂ ਪਵੇਗੀ, ਇਸ ਦਾ ਫੈਸਲਾ ਵੀ ਹੋਣਾ ਹੈ। ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਗਲਿਆਰੇ ਨੂੰ ਸਹੀ ਢੰਗ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।

]]>