cash – D5 News https://punjabi.newsd5.in Truth Seeking News Network. Sun, 18 Sep 2022 07:43:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png cash – D5 News https://punjabi.newsd5.in 32 32 ਹਾਮਿਦ ਅਲੀ ਨੇ ACB ਸਾਹਮਣੇ ਕਬੂਲਿਆ ਆਪਣਾ ਜੂਰਮ, ਅਮਾਨਤੁੱਲਾ ਨੇ ਹੀ ਰੱਖੇ ਸੀ ਕੈਸ਼ ਤੇ ਹਥਿਆਰ https://punjabi.newsd5.in/%e0%a8%b9%e0%a8%be%e0%a8%ae%e0%a8%bf%e0%a8%a6-%e0%a8%85%e0%a8%b2%e0%a9%80-%e0%a8%a8%e0%a9%87-acb-%e0%a8%b8%e0%a8%be%e0%a8%b9%e0%a8%ae%e0%a8%a3%e0%a9%87-%e0%a8%95%e0%a8%ac%e0%a9%82%e0%a8%b2%e0%a8%bf/ Sun, 18 Sep 2022 07:43:58 +0000 https://punjabi.newsd5.in/?p=176403 ਨਵੀਂ ਦਿੱਲੀ: ਦਿੱਲੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਕਰੀਬੀ ਹਾਮਿਦ ਅਲੀ ਖਾਨ, ਜਿਸ ਨੂੰ ਆਰਮਜ਼ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਨੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਨੂੰ ਖੁਲਾਸਾ ਕੀਤਾ ਕਿ ਵਿਧਾਇਕ ਨੇ ਆਪਣੇ ਘਰ ਵਿੱਚ ਹਥਿਆਰ ਅਤੇ ਨਕਦੀ ਰੱਖੀ ਹੋਈ ਸੀ। ਅਧਿਕਾਰੀਆਂ ਮੁਤਾਬਕ ਹਾਮਿਦ ਅਲੀ ਖਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਰੇ ਲੈਣ-ਦੇਣ ਉਸ ਦੇ ਨਿਰਦੇਸ਼ਾਂ ‘ਤੇ ਕੀਤੇ ਗਏ ਸਨ। ਇਸ ਤੋਂ ਪਹਿਲਾਂ ਅੱਜ ਅਮਾਨਤੁੱਲਾ ਖ਼ਾਨ ਦੇ ਕਾਰੋਬਾਰੀ ਭਾਈਵਾਲ ਹਾਮਿਦ ਅਲੀ ਖ਼ਾਨ ਨੂੰ ਦੱਖਣ ਪੂਰਬੀ ਦਿੱਲੀ ਪੁਲਿਸ ਨੇ ਆਰਮਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ। ACB ਨੇ ਸ਼ੁੱਕਰਵਾਰ, 16 ਸਤੰਬਰ ਨੂੰ ਅਮਾਨਤੁੱਲਾ ਖਾਨ ਦੇ ਘਰ ਸਮੇਤ ਉਸ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ।

ਯੂਨੀਵਰਸਿਟੀ ਮਾਮਲੇ ’ਚ ਨਵਾਂ ਮੋੜ, SSP ਮੋਹਾਲੀ ਦਾ ਵੱਡਾ ਖੁਲਾਸਾ, ਕੁੜੀ ਦੇ ਫੋਨ ’ਚੋ ਦੇਖੋ ਕੀ ਮਿਲਿਆ

ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਹਾਮਿਦ ਅਲੀ ਦੇ ਘਰੋਂ ਇੱਕ ਪਿਸਤੌਲ, ਕੁਝ ਗੋਲੀਆਂ ਅਤੇ 12 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਸੀ। ਦਿੱਲੀ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦੀ ਛਾਪੇਮਾਰੀ ਤੋਂ ਬਾਅਦ ਅਮਾਨਤੁੱਲਾ ਖਾਨ ਦੇ ਕਰੀਬੀ ਹਾਮਿਦ ਅਲੀ ਨੂੰ ਗ੍ਰਿਫਤਾਰ ਕੀਤਾ ਸੀ। ਸ਼ੁੱਕਰਵਾਰ ਨੂੰ, ਏਸੀਬੀ ਨੇ ਦਿੱਲੀ ਵਕਫ਼ ਬੋਰਡ ਦੀ ਭਰਤੀ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਚਾਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ ਅਤੇ ਇਸ ਦੇ ਚੇਅਰਮੈਨ ਅਮਾਨਤੁੱਲਾ ਖਾਨ ਨੂੰ ਵੀ ਗ੍ਰਿਫਤਾਰ ਕੀਤਾ ਸੀ।

ਆਪ ਆਗੂ ਦੀ ਆਡੀਓ ਹੋਈ ਲੀਕ, ਸ਼ਰੇਆਮ ਜੂਏ ਲਈ ਮੰਗੀ ਰਿਸ਼ਵਤ, ਆਪ ਵਿਧਾਇਕ ਨੇ ਮੰਨੀ ਗਲ਼ਤੀ!

ਸ਼ੁੱਕਰਵਾਰ ਨੂੰ, ਪੁਲਿਸ ਨੇ ਕਿਹਾ ਕਿ ਏਸੀਬੀ ਦੇ ਛਾਪੇ ਤੋਂ ਬਾਅਦ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਨੇ ਹਾਮਿਦ ਅਲੀ (54) ਦੇ ਖ਼ਿਲਾਫ਼ ਬਿਨਾਂ ਲਾਇਸੈਂਸੀ ਹਥਿਆਰ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਜਾਣ ਤੋਂ ਬਾਅਦ ਉਸ ਦੇ ਖ਼ਿਲਾਫ਼ ਸੀ।ਦੂਸਰੀ ਐਫਆਈਆਰ ਜੋਗਾਬਾਈ ਐਕਸਟੈਂਸ਼ਨ ਦੇ ਰਹਿਣ ਵਾਲੇ ਕੌਸ਼ਰ ਇਮਾਮ ਸਿੱਦੀਕ ਦੇ ਖਿਲਾਫ ਅਸਲਾ ਐਕਟ ਵਿੱਚ ਦਰਜ ਕੀਤੀ ਗਈ ਸੀ। ਉਸ ਦੇ ਘਰੋਂ ਇੱਕ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਰੌਂਦ ਬਰਾਮਦ ਹੋਏ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚ ਰਿਹਾ ਸੀ।

ਸਵੇਰੇ ਹੀ ਪੁਲਿਸ ਦਾ ਐਕਸ਼ਨ,ਕੀਤੀ ਘੇਰਾਬੰਦੀ, ਪੂਰਾ ਇਲਾਕਾ ਸੀਲ !

ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਛਾਪੇਮਾਰੀ ਦੌਰਾਨ 24 ਲੱਖ ਰੁਪਏ ਦੀ ਨਕਦੀ ਅਤੇ ਦੋ ਗੈਰ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ, ਏਸੀਬੀ ਨੇ ਦਿੱਲੀ ਵਕਫ਼ ਬੋਰਡ ਦੇ ਕੰਮਕਾਜ ਵਿੱਚ ਕਥਿਤ ਵਿੱਤੀ ਗਬਨ ਅਤੇ ਹੋਰ ਬੇਨਿਯਮੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਅਮਾਨਤੁੱਲਾ ਖਾਨ ਨੂੰ ਸੰਮਨ ਕੀਤਾ ਸੀ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਮਾਨਤੁੱਲਾ ਖਾਨ ਨੇ ਸਾਰੇ ਨਿਯਮਾਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ 32 ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭਰਤੀ ਕੀਤਾ ਅਤੇ ਉਹ ਭ੍ਰਿਸ਼ਟਾਚਾਰ ਅਤੇ ਪੱਖਪਾਤ ਵਿੱਚ ਰੁੱਝਿਆ ਹੋਇਆ ਸੀ।

]]>
ਅਕਤੂਬਰ ‘ਚ ਹੋ ਰਹੇ ਹਨ ਕਈ ਬਦਲਾਅ, ਜੋ ਪਾਉਣਗੇ ਤੁਹਾਡੀ ਜੇਬ ‘ਤੇ ਸਿੱਧਾ ਪ੍ਰਭਾਵ https://punjabi.newsd5.in/%e0%a8%85%e0%a8%95%e0%a8%a4%e0%a9%82%e0%a8%ac%e0%a8%b0-%e0%a8%9a-%e0%a8%b9%e0%a9%8b-%e0%a8%b0%e0%a8%b9%e0%a9%87-%e0%a8%b9%e0%a8%a8-%e0%a8%95%e0%a8%88-%e0%a8%ac%e0%a8%a6%e0%a8%b2%e0%a8%be%e0%a8%85/ Sat, 26 Sep 2020 10:57:19 +0000 https://punjabi.newsd5.in/?p=76227 ਨਵੀਂ ਦਿੱਲੀ : 1 ਅਕਤੂਬਰ ਤੋਂ ਦੇਸ਼ ਵਿਚ ਕਈ ਅਹਿਮ ਬਦਲਾਅ ਹੋਣ ਜਾ ਰਹੇ ਹਨ, ਇਹਨਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਅਕਤੂਬਰ ਮਹੀਨੇ ਵਿਚ ਕਈ ਨਵੇਂ ਨਿਯਮ ਵੀ ਬਣਨ ਜਾ ਰਹੇ ਹਨ, ਇਸ ਦੇ ਨਾਲ ਹੀ ਕੁਝ ਚੀਜ਼ਾਂ ਸਸਤੀਆਂ ਤੇ ਕੁਝ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕੀ ਹਨ ਇਹ ਬਦਲਾਅ

ਕਿਸਾਨਾਂ ਨੇ ਲੱਭ ਲਿਆ ਦਿੱਲੀ ਜਾਣ ਦਾ ਹੱਲ,ਹੁਣ ਪੁਲਿਸ ਤਾਂ ਕੀ ਫੌਜ ਵੀ ਨਹੀਂ ਸਕਦੀ ਰੋਕ!

ਨਹੀਂ ਮਿਲੇਗਾ ਮੁਫ਼ਤ ਐਲਪੀਜੀ ਸਿਲੰਡਰ
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਦੀ ਸਹੂਲਤ 30 ਸਤੰਬਰ 2020 ਨੂੰ ਖਤਮ ਹੋਣ ਜਾ ਰਹੀ ਹੈ। ਸਰਕਾਰ ਦੀ ਇਸ ਯੋਜਨਾ ਤਹਿਤ ਗਰੀਬਾਂ ਨੂੰ ਮੁਫ਼ਤ ਐਲਪੀਜੀ ਕਨੈਕਸ਼ਨ ਦਿੱਤਾ ਜਾਂਦਾ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਯੋਜਨਾ ਨੂੰ 30 ਸਤੰਬਰ ਤੱਕ ਵਧਾਇਆ ਗਿਆ ਸੀ। ਉੱਥੇ ਹੀ ਇਕ ਅਕਤੂਬਰ ਨੂੰ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਅਤੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵੀ ਫਿਰ ਤੋਂ ਤੈਅ ਹੋਣਗੀਆਂ।

Deep Sidhu ਦਾ ਆਹ ਰੂਪ ਨਹੀਂ ਕਿਸੇ ਨੇ ਦੇਖਿਆ,ਕਿਸਾਨਾਂ ਲਈ ਮੋਦੀ ਨਾਲ ਪੰਗਾਂ ਲੈਣ ਨੂੰ ਤਿਆਰ! #DeepSidhu #actor

ਮਠਿਆਈ ਵੇਚਣ ਵਾਲਿਆਂ ਲਈ ਨਵਾਂ ਨਿਯਮ
ਖਾਣ-ਪੀਣ ਦੇ ਸਮਾਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਸਰਕਾਰ ਨੇ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਨਵੇਂ ਨਿਯਮ ਜਾਰੀ ਕੀਤੇ। ਇਕ ਅਕਤੂਬਰ 2020 ਤੋਂ ਬਾਅਦ ਸਥਾਨਕ ਮਠਿਆਈ ਦੀਆਂ ਦੁਕਾਨਾਂ ਨੂੰ ਵਿਕਰੀ ਲਈ ਰੱਖੀ ਗਈ ਮਠਿਆਈ ‘ਤੇ ‘ਬਣਾਉਣ ਦੀ ਤਰੀਕ’ ਅਤੇ ਵਰਤੋਂ ਲਈ ਉਚਿਤ ਮਿਆਦ ਆਦਿ ਜਾਣਕਾਰੀ ਪ੍ਰਦਰਸ਼ਿਤ ਕਰਨੀ ਹੋਵੇਗੀ।

ਕਿਸਾਨਾਂ ਨੇ ਲੱਭ ਲਿਆ ਦਿੱਲੀ ਜਾਣ ਦਾ ਹੱਲ,ਹੁਣ ਪੁਲਿਸ ਤਾਂ ਕੀ ਫੌਜ ਵੀ ਨਹੀਂ ਸਕਦੀ ਰੋਕ!

ਅਗਲੇ ਮਹੀਨੇ ਘਰ ਬੈਠੇ ਮਿਲਣਗੀਆਂ ਵਿੱਤੀ ਸਹੂਲਤਾਂ
ਅਗਲੇ ਮਹੀਨੇ ਬੈਂਕ ਗਾਹਕਾਂ ਨੂੰ ਘਰ ਬੈਠੇ ਮਿਲਣ ਵਾਲੀਆਂ ਸਹੂਲਤਾਂ ਵਿਚ ਵੀ ਵਾਧਾ ਕਰਨਗੇ। ਐਫਡੀ ਦੇ ਵਿਆਜ ‘ਤੇ ਲੱਗਣ ਵਾਲੇ ਟੈਕਸ ਬਚਾਉਣ ਲਈ ਜਮਾਂ ਕੀਤੇ ਜਾਣ ਵਾਲੇ ਫਾਰਮ-15G ਅਤੇ 15H, ਆਮਦਨ ਕਰ ਜਾਂ ਜੀਐਸਟੀ ਚਲਾਣ ਕਰਨ ਆਦਿ ਸਹੂਲਤਾਂ ਘਰ ‘ਤੇ ਹੀ ਉਪਲਬਧ ਹੋਣਗੀਆਂ। ਡੋਰਸਟੈੱਪ ਬੈਂਕਿੰਗ ਸਰਵਿਸ ਲਾਂਚ ਹੋਣ ਤੋਂ ਬਾਅਦ ਅਕਤੂਬਰ ਵਿਚ ਵਿੱਤੀ ਸੇਵਾਵਾਂ ਘਰ ‘ਤੇ ਹੀ ਉਪਲਬਧ ਹੋਣਗੀਆਂ

🔴 LIVE 🔴 ਅਕਾਲੀਆਂ ਨੇ ਖੁਸ਼ ਕਰਤੇ ਧਰਨੇ ‘ਤੇ ਬੈਠੇ ਕਿਸਾਨ

ਮਹਿੰਗੇ ਹੋਣਗੇ ਟੀਵੀ ਸੈਟ
1 ਅਕਤੂਬਰ ਤੋਂ ਟੀਵੀ ਬਣਾਉਣ ‘ਚ ਵਰਤੇ ਜਾਣ ਵਾਲੇ ਓਪਨ ਸੈੱਲ ਦੀ ਦਰਾਮਦ ‘ਤੇ ਸਰਕਾਰ 5 ਫੀਸਦੀ ਕਸਟਮ ਡਿਊਟੀ ਲਗਾਉਣ ਜਾ ਰਹੀ ਹੈ। ਇਸ ਦੇ ਪਿੱਛੇ ਦਾ ਮਕਸਦ ਦਰਾਮਦ ਨੂੰ ਸੀਮਤ ਕਰਕੇ ਸਥਾਨਕ ਨਿਰਮਾਣ ਨੂੰ ਵਾਧਾ ਦੇਣਾ ਹੈ। ਟੈਲੀਵਿਜ਼ਨ ਉਦਯੋਗ ਦਾ ਕਹਿਣਾ ਹੈ ਕਿ 32 ਇੰਚ ਦੇ ਟੀਵੀ ਦੀ ਕੀਮਤ 600 ਰੁਪਏ ਅਤੇ 42 ਇੰਚ ਟੀਵੀ ਦੀ ਕੀਮਤ ਵਿਚ 1200 ਤੋਂ 1500 ਰੁਪਏ ਦਾ ਵਾਧਾ ਹੋਵੇਗਾ।

ਰੇਲ ਦੀ ਪੱਟੜੀ ‘ਤੇ ਕਿਸਾਨਾਂ ਨੇ ਖੋਲ੍ਹੇ ਕੱਪੜੇ,ਕੱਪੜੇ ਉਤਾਰ ਮਾਰੀ ਮੋਦੀ ਨੂੰ ਦਹਾੜ! #PunjabFarmer

ਜੀਐਸਟੀ ਪਰੀਸ਼ਦ ਦੀ ਬੈਠਕ

ਪੰਜ ਅਕਤੂਬਰ ਨੂੰ ਜੀਐਸਟੀ ਪਰੀਸ਼ਦ ਦੀ ਬੈਠਕ ਹੋਵੇਗੀ। ਇਹ ਬੈਠਕ ਪਹਿਲਾਂ 19 ਸਤੰਬਰ ਨੂੰ ਹੋਣੀ ਸੀ ਪਰ ਇਸ ਨੂੰ ਅੱਗੇ ਕਰ ਦਿੱਤਾ ਗਿਆ। ਇਹ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕੇਂਦਰ ਅਤੇ ਸੂਬਿਆਂ ਵਿਚਕਾਰ ਜੀਐਸਟੀ ਦੇ ਬਕਾਏ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।

]]>
Video : ਇਹ ਸ਼ਾਤਿਰ ਬਾਂਦਰ ਕਰਦਾ ਹੈ ਖ਼ਤਰਨਾਕ ਕਾਰਨਾਮੇ, ਟੋਲ ਪਲਾਜ਼ਾ ‘ਤੇ ਦਿੱਤਾ ਵੱਡੀ ਘਟਨਾ ਨੂੰ ਅੰਜ਼ਾਮ https://punjabi.newsd5.in/video-%e0%a8%87%e0%a8%b9-%e0%a8%b6%e0%a8%be%e0%a8%a4%e0%a8%bf%e0%a8%b0-%e0%a8%ac%e0%a8%be%e0%a8%82%e0%a8%a6%e0%a8%b0-%e0%a8%95%e0%a8%b0%e0%a8%a6%e0%a8%be-%e0%a8%b9%e0%a9%88-%e0%a9%99%e0%a8%a4/ Fri, 03 May 2019 11:41:34 +0000 https://punjabi.newsd5.in/?p=48391 ਨਵੀਂ ਦਿੱਲੀ : ਪਿਛਲੇ ਦਿਨੀਂ ਹਾਈਵੇਅ ਟੋਲ ਪਲਾਜ਼ਾ ‘ਤੇ ਲੁੱਟ-ਖਸੁੱਟ ਦੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਤੁਸੀਂ ਵੀ ਹਾਈਵੇਅ ‘ਤੇ ਲੁੱਟ ਦੀਆਂ ਕਈ ਘਟਨਾਵਾਂ ਸੁਣੀਆਂ ਹੋਣਗੀਆਂ ਪਰ ਕਾਨਪੁਰ ਵਿੱਚ ਇੱਕ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿਸਨੂੰ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ। ਕਿਉਂਕਿ ਇਹ ਚੋਰੀ ਕਿਸੇ ਇਨਸਾਨ ਨੇ ਨਹੀਂ ਸਗੋਂ ਬਾਂਦਰ ਨੇ ਕੀਤੀ ਹੈ।

Read Also ਹੁਣ ਹੀਰੇ ਚੋਰੀ ਕਰਨ ‘ਚ ਲੱਗੇ ਨੇ ਚੂਹੇ, ਕਾਰੋਬਾਰੀ ਪ੍ਰੇਸ਼ਾਨ, ਪੁਲਿਸ ਹੈਰਾਨ

ਜੀ ਹਾਂ, ਸੋਸ਼ਲ ਮੀਡੀਆ ‘ਤੇ ਇਸ ਟੋਲ ਤੋਂ ਚੋਰੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਟੋਲ ‘ਤੇ ਇੱਕ ਕਾਰ ਆ ਕੇ ਰੁੱਕਦੀ ਹੈ। ਅੰਦਰ ਬੈਠਾ ਬੰਦਾ ਜਿਵੇਂ ਹੀ ਕਾਰ ਦਾ ਸ਼ੀਸ਼ਾ ਹੇਠਾਂ ਕਰਦਾ ਹੈ, ਅੰਦਰੋਂ ਬਾਂਦਰ ਨਿਕਲਦਾ ਹੈ ਤੇ ਉੱਥੇ ਪਈ ਪੈਸਿਆਂ ਦੀ ਗੁੱਥੀ ਚੁੱਕ ਕੇ ਭੱਜ ਜਾਂਦਾ ਹੈ।

ਵਾਇਰਲ ਵੀਡੀਓ ਨੂੰ ਦੇਖ ਕੇ ਸਾਫ਼ ਕਿਹਾ ਜਾ ਸਕਦਾ ਹੈ ਕਿ ਟੋਲ ਬੂਥ ‘ਤੇ ਬਾਂਦਰ ਦੀ ਇਹ ਹਰਕਤ ਦੇਖ ਬੂਥ ਆਪ੍ਰੇਟਰ ਵੀ ਹੈਰਾਨ ਹੋ ਜਾਂਦਾ ਹੈ। ਜਦੋਂ ਤਕ ਉਸ ਨੂੰ ਕੁਝ ਸਮਝ ਆਉਂਦੀ ਹੈ, ਉਦੋਂ ਤਕ ਬਾਂਦਰ ਪੈਸੇ ਚੋਰੀ ਕਰ ਰਫੂ ਚੱਕਰ ਹੋ ਜਾਂਦਾ ਹੈ।

ਵੀਡੀਓ ‘ਚ ਬਾਂਦਰ ਨੂੰ ਦੇਖ ਕੇ ਲਗਦਾ ਹੈ ਜਿਵੇਂ ਇਹ ਕੋਈ ਬਾਂਦਰ ਨਹੀਂ ਸਗੋਂ ਸ਼ਾਤਰ ਚੋਰ ਹੀ ਹੈ ਕਿਉਂਕਿ ਉਹ ਬੂਥ ‘ਚ ਪਏ ਸਿਰਫ ਪੈਸਿਆਂ ਨੂੰ ਹੀ ਹੱਥ ਪਾਉਂਦਾ ਹੈ।

]]>
ਖੰਨਾ ‘ਚ ਚੋਣ ਜ਼ਾਬਤੇ ਦੌਰਾਨ 62.30 ਲੱਖ ਰੁਪਏ ਬਰਾਮਦ https://punjabi.newsd5.in/%e0%a8%96%e0%a9%b0%e0%a8%a8%e0%a8%be-%e0%a8%9a-%e0%a8%9a%e0%a9%8b%e0%a8%a3-%e0%a9%9b%e0%a8%be%e0%a8%ac%e0%a8%a4%e0%a9%87-%e0%a8%a6%e0%a9%8c%e0%a8%b0%e0%a8%be%e0%a8%a8-62-30-%e0%a8%b2%e0%a9%b1/ Wed, 20 Mar 2019 11:55:30 +0000 https://punjabi.newsd5.in/?p=45895 ਖੰਨਾ : ਦੇਸ਼ ‘ਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਪੰਜਾਬ ਦੇ ਖੰਨਾ ‘ਚ ਦੋ ਵਿਅਕਤੀਆਂ ਤੋਂ ਵੱਖ-ਵੱਖ ਲੱਖਾਂ ਰੁਪਏ ਬਰਾਮਦ ਕੀਤੇ ਗਏ ਹਨ। ਫੜੇ ਗਏ ਵਿਅਕਤੀਆਂ ਤੋਂ 49.80 ਲੱਖ ਤੇ 12.5 ਲੱਖ ਰੁਪਏ ਯਾਨੀ ਕੁਲ 62.30 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਫੜੀ ਗਈ ਰਕਮ ਸਬੰਧਤ ਦਸਤਾਵੇਜ਼ ਨਾ ਦਿਖਾ ਪਾਉਣ ਕਾਰਨ ਫਿਲਹਾਲ ਲਈ ਸਾਰੇ ਪੈਸੇ ਜ਼ਬਤ ਕਰ ਲਏ ਗਏ ਹਨ।

Read Also ਚੰਡੀਗੜ੍ਹ ‘ਚ ਆਂਡੇ ਮਾਰ ਹੋਲੀ ਮਨਾਉਣ ਵਾਲਿਆਂ ਦੀ ਖੈਰ ਨਹੀਂ

ਇਸ ਸਬੰਧੀ ਖੰਨਾ ਪੁਲਿਸ ਦੇ ਐਸਐਸਪੀ ਧਰੁਵ ਦਹੀਆ ਨੇ ਪ੍ਰੈੱਸ ਕਾਨਫਰੰਸ ‘ਚ ਵੀ ਜਾਣਕਾਰੀ ਦਿੱਤੀ ਹੈ। ਐਸਐਸਪੀ ਨੇ ਕਿਹਾ ਕਿ ਖੰਨਾ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਕਾਰ ਵਿੱਚੋਂ 49.80 ਲੱਖ ਰੁਪਏ ਤੇ ਦੂਜੀ ਗੱਡੀ ਵਿੱਚੋਂ 12 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਦਸਤਾਵੇਜ਼ ਪੇਸ਼ ਨਾ ਕਰ ਪਾਉਣ ਕਾਰਨ ਫੜੀ ਗਈ ਰਾਸ਼ੀ ਬਾਰੇ ਇਨਕਮ ਟੈਕਸ ਆਈਡੀ ਟੀਮ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

]]>
ਪਤਨੀ ਦੀ ਲਾਸ਼ ਸਮੇਤ ਪੁਲਿਸ ਨੇ ਕੀਤਾ ਕਾਬੂ ਤਾਂ ਹੋਇਆ ਹੌਲਨਾਕ ਖੁਲਾਸਾ, ਪੂਰੇ ਸੂਬੇ ‘ਚ ਮਚ ਗਈ ਹਾਹਾਕਾਰ https://punjabi.newsd5.in/%e0%a8%aa%e0%a8%a4%e0%a8%a8%e0%a9%80-%e0%a8%a6%e0%a9%80-%e0%a8%b2%e0%a8%be%e0%a8%b6-%e0%a8%b8%e0%a8%ae%e0%a9%87%e0%a8%a4-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%95/ Mon, 18 Mar 2019 11:47:57 +0000 https://punjabi.newsd5.in/?p=45780 ਕੇਰਲ : ਕੇਰਲ ‘ਚ ਕੈਂਸਰ ਕਾਰਨ ਔਰਤ ਦੀ ਮੌਤ ਹੋਣ ਮਗਰੋਂ ਲਾਸ਼ ਨੂੰ ਟੈਕਸੀ ਦੀ ਡਿੱਗੀ ਅੰਦਰ ਪਾ ਕੇ ਘਰ ਲਿਜਾ ਰਹੇ ਪਤੀ ਨੂੰ ਪੁਲਿਸ ਨੇ ਜਾਂਚ ਦੌਰਾਨ ਫੜ ਲਿਆ। ਪੁੱਛਗਿੱਛ ‘ਚ ਪਤੀ ਨੇ ਦੱਸਿਆ ਕਿ ਐਂਬੁਲੈਂਸ ਡਰਾਈਵਰ ਨੇ ਉਸ ਤੋਂ 45 ਹਜ਼ਾਰ ਰੁਪਏ ਕਿਰਾਇਆ ਮੰਗਿਆ ਸੀ। ਇੰਨੇ ਪੈਸੇ ਨਾ ਹੋਣ ਕਾਰਨ ਉਸ ਨੂੰ ਪਤਨੀ ਦੀ ਲਾਸ਼ ਨੂੰ ਟੈਕਸੀ ‘ਚ ਲਿਆਉਣਾ ਪਿਆ। ਉੱਥੇ ਹੀ ਕੇਰਲ ਦੇ ਮੈਡੀਕਲ ਵਿਭਾਗ ਨੇ ਐਂਬੁਲੈਂਸ ਲਈ ਅਰਜ਼ੀ ਨਾ ਦਿੱਤੇ ਜਾਣ ਦਾ ਦਾਅਵਾ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read Also ਆਸਟ੍ਰੇਲੀਆ ‘ਚ ਭਾਰਤੀ ਡਾਕਟਰ ਦੀ ਹੱਤਿਆ, ਸੂਟਕੇਸ ‘ਚੋਂ ਮਿਲੀ ਲਾਸ਼

ਦਰਅਸਲ ਮਹਾਂਰਾਸ਼ਟਰਾ ਦੀ ਰਹਿਣ ਵਾਲੀ ਚੰਦਰਕਲਾ (45) ਦਾ ਕੇਰਲ ‘ਚ ਕੈਂਸਰ ਦਾ ਇਲਾਜ ਚੱਲ ਰਿਹਾ ਸੀ। 15 ਮਾਰਚ ਨੂੰ ਔਰਤ ਦਾ ਦੇਹਾਂਤ ਹੋ ਗਿਆ। ਪਤੀ ਅੰਤਮ ਸਸਕਾਰ ਮਹਾਰਾਸ਼ਟਰ ‘ਚ ਹੀ ਕਰਨਾ ਚਾਹੁੰਦਾ ਸੀ। ਅਜਿਹੇ ‘ਚ ਉਸ ਨੇ ਲਾਸ਼ ਨੂੰ ਮਹਾਰਾਸ਼ਟਰ ਤੱਕ ਲਿਜਾਣ ਲਈ ਐਂਬੁਲੈਂਸ ਆਪ੍ਰੇਟਰ ਨਾਲ ਗੱਲ ਕੀਤੀ ਪਰ ਕਿਰਾਇਆ ਜ਼ਿਆਦਾ ਹੋਣ ਕਾਰਨ ਉਹ ਪੈਸੇ ਦਾ ਪ੍ਰਬੰਧ ਨਾ ਕਰ ਸਕਿਆ। ਅਜਿਹੇ ‘ਚ ਉਸ ਨੇ ਲਾਸ਼ ਨੂੰ ਕਾਰ ਦੀ ਡਿੱਗੀ ‘ਚ ਪਾ ਕੇ ਮਹਾਰਾਸ਼ਟਰ ਤੱਕ ਲਿਜਾਣ ਦਾ ਫ਼ੈਸਲਾ ਕੀਤਾ।

ਕੇਰਲ ਪੁਲਿਸ ਨੇ ਸਟੇਸ਼ਨ ਏਰੀਆ ‘ਚ ਕਾਰ ਨੂੰ ਚੈਕਿੰਗ ਲਈ ਰੋਕਿਆ ਅਤੇ ਡਿੱਗੀ ‘ਚੋਂ ਔਰਤ ਦੀ ਲਾਸ਼ ਬਰਾਮਦ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਐਨ.ਬੀ. ਸ਼ਿਜੂ ਨੇ ਦੱਸਿਆ ਕਿ ਔਰਤ ਦੇ ਪਤੀ ਕੋਲ ਹਸਪਤਾਲ ਵੱਲੋਂ ਜਾਰੀ ਕੀਤਾ ਮੌਤ ਸਰਟੀਫ਼ਿਕੇਟ ਸੀ, ਪਰ ਲਾਸ਼ ਨੂੰ ਪ੍ਰਾਈਵੇਟ ਵਾਹਨ ਰਾਹੀਂ ਲਿਜਾਣ ਦੇ ਕਾਗ਼ਜਾਤ ਨਹੀਂ ਸਨ। ਹਾਲਾਂਕਿ ਹਸਪਤਾਲ ਦੀ ਐਨ.ਓ.ਸੀ. ਤੋਂ ਬਾਅਦ ਪੁਲਿਸ ਨੇ ਉਸ ਨੂੰ ਜਾਣ ਦਿੱਤਾ। ਵਿਵਾਦ ਵਧਣ ‘ਤੇ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਨੇ ਐਂਬੁਲੈਂਸ ਲਈ ਅਰਜ਼ੀ ਨਹੀਂ ਦਿੱਤੀ ਸੀ।

]]>
ਨਵੀਂ ਵਿਆਹੀ ਵਹੁਟੀ ਘਰ ਦੇ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਹੋਈ ਰਫੂ ਚੱਕਰ https://punjabi.newsd5.in/%e0%a8%a8%e0%a8%b5%e0%a9%80%e0%a8%82-%e0%a8%b5%e0%a8%bf%e0%a8%86%e0%a8%b9%e0%a9%80-%e0%a8%b5%e0%a8%b9%e0%a9%81%e0%a8%9f%e0%a9%80-%e0%a8%98%e0%a8%b0-%e0%a8%a6%e0%a9%87-%e0%a8%b8%e0%a8%be%e0%a8%b0/ Fri, 28 Dec 2018 12:58:45 +0000 https://punjabi.newsd5.in/?p=39930 ਅੰਮ੍ਰਿਤਸਰ : ਘਰ ਵਿੱਚ ਪੁੱਤਰ ਦਾ ਵਿਆਹ ਬੜੇ ਚਾਅ ਨਾਲ ਕੀਤਾ ਪਰ ਪਰਿਵਾਰ ਨੂੰ ਝਟਕਾ ਉਦੋਂ ਲੱਗਾ ਜਦੋਂ ਘਰ ਦੀ ਸੱਜ ਵਿਆਹੀ ਨੂੰਹ ਹੀ ਪੂਰੇ ਘਰ ਨੂੰ ਲੁੱਟ ਕੇ ਲੈ ਗਈ। ਇਹ ਘਟਨਾ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਹੈ । ਮਿਲੀ ਜਾਣਕਾਰੀ ਮੁਤਾਬਿਕ ਭਾਟੀਆ ਪਰਿਵਾਰ ਨੇ ਆਪਣੇ ਦੁਬਈ ਵਿੱਚ ਰਹਿੰਦੇ ਪੁੱਤ ਦਾ ਵਿਆਹ ਪੀਜੀਆਈ ਹਸਪਤਾਲ ਵਿੱਚ ਡਾਕਟਰ ਲੱਗੀ ਅਨੀਸ਼ਾ ਰਾਜਪੂਤਾ ਨਾਂ ਦੀ ਇੱਕ ਕੁੜੀ ਨਾਲ ਕੀਤਾ। ਕੁਝ ਹੀ ਦਿਨਾਂ ਬਾਅਦ ਅਨੀਸ਼ਾ ਘਰ ਦੇ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ। ਉਸਦੀ ਬਹੁਤ ਖੋਜ ਕੀਤੀ ਉਹ ਨਹੀਂ ਮਿਲੀ। ਜਦੋਂ ਉਸ ਬਾਰੇ ਛਾਣਬੀਣ ਕੀਤੀ ਗਈ ਤਾਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਨੂੰਹ ਕੋਈ ਡਾਕਟਰ ਨਹੀਂ ਬਲਕਿ ਇੱਕ ਧੌਖੇਬਾਜ਼ 8 ਜਮਾਤ ਫੇਲ ਲੜਕੀ ਹੈ, ਜੋ ਕਿ ਕਸ਼ਮੀਰ ਦੀ ਰਹਿਣ ਵਾਲੀ ਹੈ ਅਤੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਕਈ ਘਰਾਂ ਨੂੰ ਲੁੱਟ ਚੁੱਕੀ ਹੈ।

Read Also ਨਵੀਂ ਨਵੇਲੀ ਦੁਲਹਨ ਦੀ ਜੁਦਾਈ ਨੇ ਲਈ ਪਤੀ ਦੀ ਜਾਨ

ਇਸ ਲੜਕੀ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਉਸਦੇ ਪਿਤਾ ਨੇ ਉਸਨੂੰ ਬੇਦਖਲ ਵੀ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕੁਝ ਅੱਤਵਾਦੀ ਸਮਰਥਕਾਂ ਨਾਲ ਉਸਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲੀਆਂ ਹਨ । ਪੀੜਤ ਪਰਿਵਾਰ ਨੇ ਇਸ ਮਾਮਲੇ ਲਈ ਸ਼ਾਦੀ ਡਾਟ ਕਾਮ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਸ਼ਾਦੀ ਡਾਟ ਕਾਮ ਉੱਤੇ ਹੀ ਅਨੀਸ਼ਾ ਦੀ ਪ੍ਰੋਫਾਈਲ ਲੱਗੀ ਹੋਈ ਦੇਖ ਕੇ ਪਰਿਵਾਰ ਨੇ ਉਸ ਨਾਲ ਵਿਆਹ ਲਈ ਰਜ਼ਾਮੰਦੀ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਇਸ ਕੰਪਨੀ ਬਿਨਾਂ ਉਸ ਲੜਕੀ ਬਾਰੇ ਪੜਤਾਲ ਕੀਤੇ ਹੀ ਉਸਦੀ ਜਾਣਕਾਰੀ ਆਪਣੀ ਵੈਬਸਾਈਟ ਉੱਤੇ ਪਾਈ ਸੀ ਜਿਸ ਕਾਰਨ ਪਰਿਵਾਰ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਲੜਕੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਸਦਮੇ ਵਿੱਚ ਡੁੱਬਿਆ ਹੋਇਆ ਹੈ, ਪਰ ਇਹ ਘਟਨਾ ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਬਿਨਾਂ ਜਾਂਚ ਪੜਤਾਲ ਕੀਤੇ ਆਪਣੇ ਧੀਆਂ-ਪੁੱਤਰਾਂ ਦਾ ਵਿਆਹ ਕਿਸੇ ਅਣਜਾਣ ਵਿਅਕਤੀ ਨਾਲ ਕਰ ਦਿੰਦੇ ਹਨ।

]]>