T20 World Cup : Afghanistan ਨੇ ਫਾਈਨਲ ਟੀਮ ਦੀ ਕੀਤੀ ਘੋਸ਼ਣਾ , Mohammad Nabi ਹੋਣਗੇ ਕਪਤਾਨ

ਕਾਬੁਲ : ਅਫ਼ਗਾਨਿਸਤਾਨ ਕ੍ਰਿਕੇਟ ਬੋਰਡ (ਏਸੀਬੀ) ਨੇ ਟੀ20 ਵਿਸ਼ਵ ਕੱਪ ਲਈ 15 ਮੈਂਬਰੀ ਫਾਈਨਲ ਟੀਮ ਘੋਸ਼ਿਤ ਕੀਤੀ ਹੈ। ਅਫ਼ਗਾਨਿਸਤਾਨ ਦੀ ਟੀਮ ਕਪਤਾਨ ਮੋਹੰਮਦ ਨਬੀ ਦੀ ਅਗਵਾਈ ‘ਚ ਉਤਰੇਗੀ। ਟੀਮ ਆਪਣੇ ਅਭਿਆਨ ਦੀ ਸ਼ੁਰੂਆਤ 25 ਅਕਤੂਬਰ ਨੂੰ ਪਹਿਲੇ ਰਾਊਂਡ ਦੀ ਗਰੁੱਪ ਬੀ ਦੇ ਵਿਨਰਸ ਦੇ ਨਾਲ ਮੁਕਾਬਲੇ ਤੋਂ ਕਰੇਗਾ। ਅਫ਼ਗਾਨਿਸਤਾਨ ਦੀ ਟੀਮ ਨਿਊਜ਼ੀਲੈਂਡ, ਭਾਰਤ ਅਤੇ ਪਾਕਿਸਤਾਨ ਅਤੇ ਕੁਆਲੀਫਾਇੰਗ ਪੂਲ ਦੀਆਂ ਦੋ ਟੀਮਾਂ ਦੇ ਨਾਲ ਗਰੁੱਪ – 2 ‘ਚ ਹੈ। ਏਸੀਬੀ ਨੇ ਕਿਹਾ ਕਿ ਟੀਮ ‘ਚ ਰਾਸ਼ਿਦ ਖਾਨ ਸ਼ਾਮਿਲ ਹਨ ਜਿਨ੍ਹਾਂ ਤੇ ਸਪਿਨ ਵਿਭਾਗ ਦਾ ਜਿੰਮਾ ਹੋਵੇਗਾ। ਉਨ੍ਹਾਂ ਤੋਂ ਇਲਾਵਾ ਨਬੀ, ਮੁਜੀਬ ਉਰ ਰਹਿਮਾਨ ਵੀ ਹਨ।
Kisan Bill 2020 : ਕਿਸਾਨਾਂ ਦਾ ਐਕਸ਼ਨ ! ਯੂਪੀ ਵੱਲ ਵਧਿਆ ਵੱਡਾ ਕਾਫਲਾ, ਭਾਜਪਾ ਤੇ ਕਿਸਾਨਾਂ ‘ਚ ਖੜਕੀ !
ਅਫ਼ਗਾਨਿਸਤਾਨ ਦੀ ਟੀਮ ਇਸ ਪ੍ਰਕਾਰ ਹੈ –
ਮੁਹੰਮਦ ਨਬੀ (ਕਪਤਾਨ), ਰਹਮਾਨੁੱਲਾਹ ਗੁਰਬਾਜ, ਹਜਰਤੁੱਲਾਹ ਜਜਈ, ਉਸਮਾਨ ਗਨੀ, ਮੁਹੰਮਦ ਸ਼ਹਜਾਦ, ਹਸ਼ਮਤੁੱਲਾ ਸ਼ਾਹਿਦੀ, ਅਸਗਰ ਅਫਗਾਨ, ਗੁਲਬਦੀਨ ਨਾਇਬ, ਨਜੀਬੁੱਲਾਹ ਜਾਦਰਾਨ, ਕਰੀਮ ਜਨਤ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਹਾਮਿਦ ਹਸਨ, ਫਰੀਦ ਅਹਿਮਦ ਮਲਿਕ ਅਤੇ ਨਵੀਨ ਉਲ ਹੱਕ।
ਰਿਜ਼ਰਵ : ਸ਼ਰਾਫੁੱਦੀਨ ਅਸ਼ਰਫ, ਸਮੀਉੱਲਾਹ ਸ਼ਿਨਵਾਰੀ, ਦਾਵਤ ਜਾਦਰਾਨ ਅਤੇ ਫਜਲ ਹੱਕ ਫਾਰੂਕੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.