SportsBreaking NewsD5 specialNewsTop News

T-20 World Cup: AUS vs NZ:ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਖੇਡੀਆ ਜਾਵੇਗਾ ਫਾਇਨਲ ਮੈਚ

ਦੁਬਈ : ਆਸਟ੍ਰੇਲੀਆ ਆਪਣੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਫਾਈਨਲ ‘ਚ ਜਿੱਤ ਦਰਜ ਕਰਕੇ ਆਪਣੀ ਪਹਿਲੀ ਟੀ-20 ਵਿਸ਼ਵ ਕੱਪ ਟਰਾਫੀ ਜਿੱਤਣ ਦੀ ਕੋਸ਼ਿਸ਼ ਕਰੇਗਾ।ਜਿਸ ਤਰੀਕੇ ਨਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਵਾਂ ਨੇ ਆਪਣੇ ਸੈਮੀਫਾਈਨਲ ਮੈਚ ਜਿੱਤੇ ਹਨ, ਉਸ ਨੂੰ ਦੇਖਦੇ ਹੋਏ ‘ਰਿੰਗ ਆਫ ਫਾਇਰ’ ਵਿਚ ਇਕ ਹੋਰ ਨਾਟਕੀ ਮੈਚ ਦੀ ਉਮੀਦ ਕੀਤੀ ਜਾ ਸਕਦੀ ਹੈ।ਆਸਟ੍ਰੇਲੀਆ ਨੇ 50 ਓਵਰਾਂ ਦੇ ਕ੍ਰਿਕਟ ਵਿੱਚ ਰਿਕਾਰਡ ਪੰਜ ਵਿਸ਼ਵ ਕੱਪ ਖਿਤਾਬ ਜਿੱਤੇ ਹਨ, ਪਰ ਦਿਲਚਸਪ ਗੱਲ ਇਹ ਹੈ ਕਿ ਉਹ ਅਜੇ ਤੱਕ ਟੀ-20 ਵਿਸ਼ਵ ਕੱਪ ਟਰਾਫੀ ਨਹੀਂ ਜਿੱਤ ਸਕਿਆ ਹੈ।

ਦਿੱਲੀ ਤੋ ਆਈ ਵੱਡੀ, ਖ਼ਬਰ ਜਲਦ ਮਿਲੂ ਖੁਸ਼ਖਬਰੀ || D5 Channel Punjabi

ਦੂਜੇ ਪਾਸੇ ਨਿਊਜ਼ੀਲੈਂਡ ਨੇ ਹਮੇਸ਼ਾ ਹੀ ICC (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਦੇ ਮੁਕਾਬਲਿਆਂ ‘ਚ ਚੰਗਾ ਪ੍ਰਦਰਸ਼ਨ ਕਰਦੀ ਰਹੀ ਹੈ ਅਤੇ ਹੁਣ ਕੇਨ ਵਿਲੀਅਮਸਨ ਦੀ ਯੋਗ ਅਗਵਾਈ ਹੇਠ ਅੱਗੇ ਵਧਣ ਦਾ ਆਤਮਵਿਸ਼ਵਾਸ ਜਾਪਦਾ ਹੈ।ਇਹ ਉਨ੍ਹਾਂ ਦਾ ਪਹਿਲਾ ਟੀ-20 ਵਿਸ਼ਵ ਕੱਪ ਫਾਈਨਲ ਹੋਵੇਗਾ ਅਤੇ ਜੇਕਰ ਉਹ ਇਸ ਨੂੰ ਜਿੱਤ ਲੈਂਦੇ ਹਨ ਤਾਂ ਇਹ ਉਸ ਦੇਸ਼ ਲਈ ਵੱਡੀ ਉਪਲਬਧੀ ਹੋਵੇਗੀ ਜਿਸ ਨੇ ਲਗਾਤਾਰ ਵਿਸ਼ਵ ਪੱਧਰੀ ਖਿਡਾਰੀ ਪੈਦਾ ਕੀਤੇ ਹਨ।ਜਿੱਥੋਂ ਤੱਕ ਦੋਵਾਂ ਟੀਮਾਂ ਵਿਚਕਾਰ ਟੀ-20 ਮੁਕਾਬਲੇ ਦਾ ਸਬੰਧ ਹੈ, ਆਸਟ੍ਰੇਲੀਆ ਨੇ ਹਮੇਸ਼ਾ ਹੀ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਾਂ ‘ਤੇ ਦਬਦਬਾ ਬਣਾਇਆ ਹੈ, ਪਰ ਨਿਊਜ਼ੀਲੈਂਡ ਨੇ ਭਾਰਤ ਵਿੱਚ ਹੋਏ 2016 ਦੇ ਟੀ-20 ਵਿਸ਼ਵ ਕੱਪ ‘ਚ ਆਸਟ੍ਰੇਲੀਆ ਖਿਲਾਫ ਆਪਣਾ ਇੱਕਮਾਤਰ ਵਿਸ਼ਵ ਕੱਪ ਮੁਕਾਬਲਾ ਜਿੱਤਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button