NewsBreaking NewsD5 specialEntertainmentIndia

Sunny Deol ਦੀ Corona ਰਿਪੋਰਟ ਆਈ Negative, ਵਾਪਸ ਪਰਤੇ Mumbai

ਮੁੰਬਈ : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਕਰੀਬ ਦੋ ਮਹੀਨਿਆਂ ਤੱਕ ਮਨਾਲੀ ‘ਚ ਰਹਿਣ ਤੋਂ ਬਾਅਦ ਰਿਪੋਰਟ ਆਉਂਦੇ ਹੀ ਉਹ ਹੁਣ ਮੁੰਬਈ ਚਲੇ ਗਏ ਹਨ। ਮਨਾਲੀ ਦੇ ਬੀਐਮਓ ਨੇ ਰਿਪੋਰਟ ਨੈਗੇਟਵ ਹੋਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸੰਨੀ ਦਿਓਲ ਦੇ ਮਨਾਲੀ ਦੇ ਕੋਲ ਦਸ਼ਾਲ ਪਿੰਡ ‘ਚ ਉਨ੍ਹਾਂ ਦੇ ਘਰ ਜਾ ਕੇ ਦੁਬਾਰਾ ਕੋਰੋਨਾ ਟੈਸਟ ਕੀਤਾ ਸੀ। ਇਸ ‘ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪਿਛਲੇ ਮਹੀਨੇ ਮਨਾਲੀ ਤੋਂ ਮੁੰਬਈ ਜਾਣ ਲਈ ਸਨੀ ਦਿਓਲ ਨੇ ਕੋਰੋਨਾ ਟੈਸਟ ਕਰਵਾਇਆ ਸੀ।

ਲਓ ਅੱਜ ਫੇਰ ਮੰਤਰੀਆਂ ਨੇ ਖੁਸ਼ ਕਰਤੇ ਕਿਸਾਨ,ਹੱਕ ‘ਚ ਲਿਆ ਵੱਡਾ ਫੈਸਲਾ

ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਜਾਣਾ ਕੈਂਸਲ ਕਰਨਾ ਪਿਆ ਸੀ। ਸੰਨੀ ਨੂੰ ਕੋਰੋਨਾ ਦੇ ਬਾਵਜੂਦ ਕੋਈ ਲੱਛਣ ਨਾ ਹੋਣ ਦੇ ਚੱਲਦਿਆਂ Home Isolation ‘ਚ ਰੱਖਿਆ ਗਿਆ ਸੀ। ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਉਹ ਦਸੰਬਰ ਦੇ ਪਹਿਲੇ ਹਫ਼ਤੇ ‘ਚ ਮੁੰਬਈ ਜਾਣ ਵਾਲੇ ਸਨ ਪਰ ਕੋਰੋਨਾ ਦੇ ਚੱਲਦਿਆਂ ਮਨਾਲੀ ‘ਚ ਹੀ ਰੁਕਣਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button