Breaking NewsD5 specialNewsPunjabTop News

Sumedh Saini ਨੂੰ ਹਾਈਕੋਰਟ ਤੋਂ ਵੱਡੀ ਰਾਹਤ, 2022 ਤੱਕ ਕਿਸੇ ਵੀ ਕੇਸ ‘ਚ ਨਹੀਂ ਹੋਵੇਗੀ ਗ੍ਰਿਫ਼ਤਾਰੀ

ਚੰਡੀਗੜ੍ਹ  : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ 2022 ਤੱਕ ਕਿਸੇ ਵੀ ਕੇਸ ‘ਚ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ।ਇਹ ਰੋਕ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਸੰਪੰਨ ਹੋਣ ਤੱਕ ਜਾਰੀ ਰਹੇਗੀ। ਅਦਾਲਤ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਸੈਣੀ ਨੂੰ ਸਿਆਸੀ ਰੰਜਿਸ਼ ਕਾਰਨ ਮੌਜੂਦਾ ਸਰਕਾਰ ਵੱਲੋਂ ਫਸਾਇਆ ਜਾ ਰਿਹਾ ਹੈ।

(Khabran Da Sira)🔴LIVE : ਨਰਮ ਪਈ ਖੱਟਰ ਸਰਕਾਰ ! ਕਿਸਾਨਾਂ ਅੱਗੇ ਝੁਕੀਆਂ ਸਿਆਸੀ ਪਾਰਟੀਆਂ, ਖੁਸ਼ ਹੋਏ ਕਿਸਾਨ !

ਇਸ ਲਈ ਸੈਣੀ ਦੀ ਕਿਸੇ ਵੀ ਮਾਮਲੇ ’ਚ ਫਰਵਰੀ, 2022 ਤੱਕ ਗ੍ਰਿਫ਼ਤਾਰੀ ਨਹੀਂ ਹੋਵੇਗੀ। ਸਿਰਫ ਐੱਫ. ਆਈ. ਆਰ. ਨੰਬਰ 77 ’ਚ ਇਹ ਹੁਕਮ ਲਾਗੂ ਨਹੀਂ ਹੋਣਗੇ ਕਿਉਂਕਿ ਉਹ ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ। ਅਦਾਲਤ ਨੇ ਸੈਣੀ ਨੂੰ ਭਵਿੱਖ ’ਚ ਕਿਸੇ ਵੀ ਏਜੰਸੀ ਵੱਲੋਂ ਦਰਜ ਕੀਤੇ ਜਾਣ ਵਾਲੇ ਮਾਮਲਿਆਂ ’ਚ ਵੀ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਹੁਕਮ ਦਿੱਤੇ ਹਨ।

D5 Channel Punjabi ਕਿਸਾਨਾਂ ਦੀ ਜਿੱਤ! ਨਰਮ ਪਈ ਹਰਿਆਣਾ ਸਰਕਾਰ! ਖਤਮ ਹੋਵੇਗਾ ਧਰਨਾ!

ਸੁਮੇਧ ਸੈਣੀ ਨੂੰ ਦੇਸ਼ ਛੱਡਣ ਤੋਂ ਪਹਿਲਾਂ ਅਦਾਲਤ ਦੀ ਮਨਜ਼ੂਰੀ ਲੈਣ ਲਈ ਕਿਹਾ ਗਿਆ ਹੈ। ਸੈਣੀ ਖ਼ਿਲਾਫ਼ ਅੰਡਰ ਟ੍ਰਾਇਲ ਮਾਮਲਿਆਂ ’ਚ ਵੀ ਅਦਾਲਤ ਫਰਵਰੀ, 2022 ਤੋਂ ਪਹਿਲਾਂ ਕੋਈ ਆਰਡਰ ਪਾਸ ਨਹੀਂ ਕਰੇਗੀ। ਹਾਈਕੋਰਟ ਨੇ ਸਪੱਸ਼ਟ ਹੁਕਮ ਜਾਰੀ ਕੀਤੇ ਹਨ ਕਿ ਸੈਣੀ ਖ਼ਿਲਾਫ਼ ਦਰਜ ਹਰੇਕ ਮਾਮਲੇ ’ਚ ਜਾਂਚ ’ਤੇ ਵੀ ਫਰਵਰੀ, 2022 ਤੱਕ ਰੋਕ ਰਹੇਗੀ ਅਤੇ ਦਰਜ ਸਾਰੇ ਮਾਮਲਿਆਂ ਵਿਚ ਉਨ੍ਹਾਂ ਨੂੰ ਕੋਰਟ ਵਿਚ ਖ਼ੁਦ ਪੇਸ਼ ਨਾ ਹੋਣ ਦੀ ਛੋਟ ਵੀ ਰਹੇਗੀ।

order_phys_10092021_7f0

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button