ਸੁਖਬੀਰ ਬਾਦਲ ਵੱਲੋਂ ਅੱਜ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਨਵੀਂ ਕਮੇਟੀ ਵਿਚ 23 ਮੈਂਬਰਾਂ ਨੂੰ ਜੱਗ੍ਹਾਂ ਦਿੱਤੀ ਗਈ ਹੈ। ਇਸ ਖ਼ਬਰ ਦਾ ਹੋਰ ਵੇਰਵਾ ਜਾਨਣ ਲਈ ਨਵੀਂ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਸਰਨਾ ਨੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸੁਖਬੀਰ ਬਾਦਲ ਵੱਲੋਂ ਲਏ ਗਏ ਫੈਸਲੇਂ ਨੂੰ ਬਿੱਲਕੁੱਲ ਸਹੀ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾਂ ਸਮੇਂ ਸਿਰ ਲੈਣਾ ਬਹੁਤ ਜ਼ਰੂਰੀ ਸੀ। ਉਥੇ ਹੀ ਜਦੋ ਉਨ੍ਹਾਂ ਤੋਂ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਵੱਲੋਂ ਨਵੇਂ ਅਕਾਲੀ ਦਲ ਪਾਰਟੀ ਬਣਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ “ਢੀਂਡਸਾ ਸਾਹਿਬ ਨੇ ਅੰਮ੍ਰਿਤਸਰ ਵਿਚ ਆਪਣੇ ਸਾਥੀਆਂ ਨਾਲ ਮਿਲ ਕੇ ਨਵੇਂ ਅਕਾਲੀ ਦਲ ਦਾ ਗੱਠਨ ਕੀਤਾ ਸੀ ਜਿਸ ਵਿਚ ਉਹ ਪੂਰੀ ਤਰ੍ਹਾਂ ਫੇਲ੍ਹ ਹੋ ਗਏ ਸੀ।
ਫਿਰ ਬਾਕਿ ਦਾ ਸਮਾਂ ਉਨ੍ਹਾਂ ਵੱਲੋਂ ਬੀਜੇਪੀ ਦੇ ਸਹਾਰੇ ਵਤੀਤ ਕੀਤਾ ਗਿਆ। ਸ਼ੁਰੂਆਤ ਵਿਚ ਬੀਜੇਪੀ ਵੱਲੋਂ ਢੀਂਡਸਾ ਸਾਹਿਬ ਦੀ ਸਹਾਇਤਾਂ ਕੀਤੀ ਗਈ ਪਰ ਬਾਅਦ ਵਿਚ ਬੀਜੇਪੀ ਨੇ ਉਨ੍ਹਾਂ ਦਾ ਫ਼ੌਨ ਚੁੱਕਣਾ ਬੰਦ ਕਰ ਦਿੱਤਾ।” ਇਸ ਲਈ ਪਰਮਜੀਤ ਸਿੰਘ ਸਰਨਾ ਨੂੰ ਉਮੀਦ ਨਹੀਂ ਹੈ ਕਿ ਢੀਂਡਸਾ ਸਾਹਿਬ ਮੁੜ ਤੋਂ ਕੋਈ ਨਵੀਂ ਅਕਾਲੀ ਦਲ ਖੜ੍ਹਾ ਕਰ ਸਕਦੇ ਹਨ।
ਪਰ ਸੱਬ ਤੋਂ ਵੱਡੀ ਦਿੱਲਚਸਪ ਗੱਲ ਇਹ ਰਹੀ ਕੀ ਜਦੋਂ ਪਰਮਜੀਤ ਸਿੰਘ ਸਰਨਾ ਤੋਂ ਇਹ ਪੁੱਛਿਆ ਗਿਆ ਕਿ ਢੀਂਡਸਾ ਸਾਹਿਬ ਮੁੜ ਤੋਂ ਅਕਾਲੀ ਦਲ ‘ਚ ਸ਼ਾਮਲ ਹੋ ਸਕਦੇ ਨੇ? ਤਾ ਸਰਨਾ ਦਾ ਕਹਿਣਾ ਸੀ ਕੀ “ਅਕਾਲੀ ਦਲ ਉਨ੍ਹਾਂ ਨੂੰ ਮੁੜ ਤੋਂ ਸ਼ਾਮਲ ਕਰਨ ਤੇ ਵਿਚਾਰ ਜ਼ਰੂਰ ਕਰੇਗਾ ਤੇ ਹੁਣ ਇਹ ਨਹੀਂ ਪੱਤਾ ਢੀਂਡਸਾ ਸਾਹਿਬ ਬੀਜੇਪੀ ‘ਚ ਸ਼ਾਮਲ ਹੁੰਦੇ ਨੇ ਜਾਂ ਕਾਂਗਰਸ ‘ਚ।”
ਹੇਠਾਂ ਵੀਡੀਓ ਲਿੰਕ ‘ਤੇ ਕਲਿਕ ਕਰਕੇ ਦੇਖੋ ਪੂਰੀ ਖ਼ਬਰ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.