EntertainmentIndiaTop News

Sonali Phogat ਦਾ ਅੱਜ ਹੋਵੇਗਾ ਅੰਤਿਮ ਸਸਕਾਰ

ਮੁੰਬਈ  : ਭਾਜਪਾ ਆਗੂ, ਬਾਲੀਵੁੱਡ ਅਦਾਕਾਰਾ ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਗੋਆ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸੋਨਾਲੀ ਫੋਗਾਟ ਦੀ ਮ੍ਰਿਤਕ ਦੇਹ ਗੋਆ ਤੋਂ ਨਵੀਂ ਦਿੱਲੀ ਏਅਰਪੋਰਟ ਆਉਣ ਤੋਂ ਬਾਅਦ ਹਰਿਆਣਾ ਦੇ ਹਿਸਾਰ ਸਥਿਤ ਉਨ੍ਹਾਂ ਦੇ ਘਰ ਪਹੁੰਚਾ ਦਿੱਤੀ ਗਈ ਹੈ। ਰਾਤ ਕਰੀਬ 2.30 ਵਜੇ ਮ੍ਰਿਤਕ ਦੇਹ ਹਿਸਾਰ ਲਿਆਂਦੀ ਗਈ।

ਜੇਲ੍ਹ ’ਚ ਨਸ਼ਾ ਵੇਚਣ ਵਾਲਾ ਵੱਡਾ ਮਗਰਮੱਛ ਕਾਬੂ, ਦਵਾਈ ਦੇ ਢੱਕਣਾ ’ਚ ਪਾਕੇ ਵੇਚਦਾ ਸੀ ਚਿੱਟਾ, ਰੰਗੀ ਹੱਥੀ ਦਬੋਚਿਆ

ਅੱਜ ਹੋਵੇਗਾ ਅੰਤਿਮ ਸੰਸਕਾਰ
ਦੱਸ ਦਈਏ ਕਿ ਅੱਜ ਰਿਸ਼ੀ ਨਗਰ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਸੋਨਾਲੀ ਦੇ ਅੰਤਿਮ ਸੰਸਕਾਰ ‘ਚ ਭਾਜਪਾ ਦੇ ਸੀਨੀਅਰ ਨੇਤਾ, ਅਹੁਦੇਦਾਰ, ਵਰਕਰ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਣਗੇ। ਸੋਨਾਲੀ ਫੋਗਟ ਦੇ ਭਰਾ ਰਿੰਕੂ ਫੋਗਟ ਨੇ ਕਿਹਾ, ”ਅਸੀਂ ਸ਼ੁਰੂ ਤੋਂ ਹੀ ਇਸ ਮਾਮਲੇ ਵਿਚ ਗਲਤ ਕੰਮ ਕਰਨ ਦੀ ਗੱਲ ਕਰ ਰਹੇ ਸੀ। ਸੋਨਾਲੀ ਫੋਗਾਟ ਦੇ ਪੋਸਟਮਾਰਟਮ ‘ਚ ਵੀ ਇਹੀ ਗੱਲ ਸਾਹਮਣੇ ਆਈ ਹੈ। ਅਸੀਂ ਹੁਣ ਤੱਕ ਦੀ ਜਾਂਚ ਤੋਂ ਸੰਤੁਸ਼ਟ ਹਾਂ, ਅਸੀਂ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕਰਦੇ ਹਾਂ।” ਦੱਸ ਦੇਈਏ ਕਿ ਸੋਨਾਲੀ ਦੇ ਪੋਸਟਮਾਰਟਮ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਸੀ, ਜਿਸ ਕਾਰਨ ਪਰਿਵਾਰ ਅਸੰਤੁਸ਼ਟ ਸੀ।

ਕੀ ਨੌਕਰੀ ਦੇਣ ਲਈ ਮੰਗੇ ਸੀ 2 ਲੱਖ? ਕਸੂਤਾ ਫਸਿਆ MLA, ਸਰਦਾਰ ਨੇ ਪੇਸ਼ ਕਰਤੇ ਸਬੂਤ | D5 Channel Punjabi

ਪੋਸਟ ਮਾਰਟਮ ਰਿਪੋਰਟ ਵਿਚ ਹੋਇਆ ਵੱਡਾ ਖੁਲਾਸਾ
ਸੋਨਾਲੀ ਫੋਗਾਟੋ ਦੇ ਭਰਾ ਰਿੰਕੂ ਦਾ ਕਹਿਣਾ ਹੈ ਕਿ, ”ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ 4 ਸੱਟਾਂ ਅਤੇ ਜ਼ਹਿਰ ਦੱਸਿਆ ਗਿਆ ਹੈ। ਅਸੀਂ ਸ਼ੁਰੂ ਤੋਂ ਹੀ ਹਾਰਟ ਅਟੈਕ ਦੇ ਕਾਰਨਾਂ ਤੋਂ ਇਨਕਾਰ ਕਰਦੇ ਆ ਰਹੇ ਹਾਂ। ਇਹ ਇੱਕ ਯੋਜਨਾਬੱਧ ਕਤਲ ਹੈ। ਸਾਨੂੰ ਪੀਏ ਸੁਧੀਰ ਸਾਗਵਾਨ ਅਤੇ ਸਾਥੀ ਸੁਖਵਿੰਦਰ ‘ਤੇ ਸ਼ੱਕ ਹੈ। ਇਹ ਦੋਵੇਂ ਸੋਨਾਲੀ ਦੇ ਕਤਲ ਵਿਚ ਬਰਾਬਰ ਦੇ ਸ਼ਾਮਲ ਹਨ।’

Khabran Da Sira : ਮੁੱਖ ਮੰਤਰੀ ‘ਤੇ ਡਿੱਗੀ ਗਾਜ! Kunwar Vijay Pratap ਨੇ ਖੋਲ੍ਹੀ Sukhbir Badal ਦੀ ਫਾਈਲ

ਸਰੀਰ ‘ਤੇ ਸੱਟ ਦੇ ਨਿਸ਼ਾਨ
ਪੋਸਟਮਾਰਟਮ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸੋਨਾਲੀ ਫੋਗਾਟ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਇਸ ਦੇ ਨਾਲ ਹੀ ਗੋਆ ਪੁਲਸ ਦਾ ਕਹਿਣਾ ਹੈ ਕਿ ਸੋਨਾਲੀ ਦੇ ਸਰੀਰ ‘ਤੇ ਕੋਈ ਤਿੱਖੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਫਿਲਹਾਲ ਗੋਆ ਪੁਲਸ ਨੇ ਵੀਰਵਾਰ ਨੂੰ ਹੋਈ ਸੋਨਾਲੀ ਫੋਗਾਟ ਦੀ ਮੌਤ ਦੇ ਦੋਸ਼ ‘ਚ ਦੋ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।

Jharkhand CM Hemant Soren ਆਯੋਗ ਕਰਾਰ! ਚੋਣ ਕਮਿਸ਼ਨ ਦਾ ਐਕਸ਼ਨ | D5 Cannel Punjabi

ਗੋਆ ਜਾਣ ਦੀ ਕੋਈ ਨਹੀਂ ਸੀ ਯੋਜਨਾ
ਰਿੰਕੂ ਨੇ ਦੱਸਿਆ ਕਿ ਸੋਨਾਲੀ ਫੋਗਾਟ ਦੀ ਗੋਆ ਜਾਣ ਦੀ ਕੋਈ ਯੋਜਨਾ ਨਹੀਂ ਸੀ, ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਉੱਥੇ ਲਿਆਂਦਾ ਗਿਆ ਸੀ। ਹੋਟਲ ਦੇ ਦੋ ਕਮਰੇ ਦੋ ਦਿਨਾਂ ਲਈ ਹੀ ਬੁੱਕ ਹੋਏ ਸਨ। ਜਦੋਂ ਕਿ ਫ਼ਿਲਮ ਦੀ ਸ਼ੂਟਿੰਗ 24 ਅਗਸਤ ਨੂੰ ਹੋਣੀ ਸੀ ਪਰ ਕਮਰਿਆਂ ਦੀ ਬੁਕਿੰਗ 21-22 ਅਗਸਤ ਲਈ ਹੀ ਕਿਉਂ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button