InternationalPunjabTop News

ਇਟਲੀ ਵਿਚ ਸਿੱਖਾਂ ਦੀ ਦਸਤਾਰ ਨਾਲ ਹੋਇਆ ਖਿਲਵਾੜ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਨੇ ਤਰੁੰਤ ਲਿਆ ਐਕਸ਼ਨ

ਮਿਲਾਨ ਇਟਲੀ  : ( ਦਲਜੀਤ ਮੱਕੜ) : ਇਟਲੀ ਦੇ ਇਕ ਵੈਟਨਰੀ ਕਲੀਨਿਕ ਵਾਲਿਆ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਵੇਖਿਆ ਜਾ ਸਕਦਾ ਹੈ । ਦੱਸਣਯੋਗ ਹੈ ਕਿ ਇੱਥੋਂ ਦੇ  ਇਕ ਵੈਟਨਰੀ ਕਲੀਨਿਕ ਵਾਲਿਆ ਨੇ ਆਪਣੇ ਕਲੀਨਿਕ ਦੇ ਪ੍ਰਚਾਰ ਲਈ ਜੋ ਪ੍ਰਚਾਰ ਸਮੱਗਰੀ ਤਿਆਰ ਕੀਤੀ ਹੈ। ਉਸ ਵਿਚ ਇਕ ਕੁੱਤੇ ਦੇ ਸਿਰ ਤੇ ਦਸਤਾਰ ਬੱਝੀ ਫੋਟੋ ਲਾਕੇ ਸਿੱਖਾਂ ਦੀਆਂ ਭਾਵਨਾਂਵਾ ਨਾਲ ਖਿਲਵਾੜ ਕਰਨ ਦੀ ਭੱਦੀ ਕੋਸ਼ਿਸ਼ ਕੀਤੀ ਹੈ। ਇਸ ਸ਼ਰਾਰਤੀ ਕਾਰਵਾਈ ਦਾ ਉਦੋਂ ਪਤਾ ਲੱਗਾ ਜਦੋਂ ਇਕ ਗੁਰਸਿੱਖ ਵਿਅਕਤੀ ਵੱਲੋਂ ਇਕ ਸਰਕਾਰੀ ਬੱਸ ਪਿੱਛੇ ਕੁੱਤੇ ਦੇ ਸਿਰ ਤੇ ਦਸਤਾਰ ਬੱਝੀ ਫੋਟੋ ਨੂੰ ਵੇਖਿਆ ਗਿਆ ।

ਪੱਗ ਵਾਲੇ ਕੁੱਤੇ ਨੇ ਮਚਾਤੀ ਤਰਥੱਲੀ, ਗੁੱਸੇ ’ਚ ਸਿੱਖਾਂ ਨੇ ਕੀਤੀ ਤਿਆਰੀ, ਸਿੰਘਾਂ ਨੇ ਪਾਤੇ ਚਾਲੇ |

ਜਿਸ ਤੇ “ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਦੇ ਪ੍ਰਧਾਨ ਰਵਿੰਦਰਜੀਤ ਸਿੰਘ ਨੇ ਤੁਰੰਤ ਇਸ਼ਤਿਹਾਰ ਜਾਰੀ ਕਰਨ ਵਾਲੇ ਕਲੀਨਿਕ ਵਾਲਿਆ ਨਾਲ ਗੱਲ-ਬਾਤ ਕਰਕੇ ਇੰਨਾਂ ਇਸ਼ਤਿਹਾਰਾਂ ਤੇ ਇੰਤਰਾਜ ਜਾਹਿਰ ਕਰਦਿਆ ਇੰਨ੍ਹਾਂ ਇਸ਼ਤਿਹਾਰਾਂ ਨੂੰ ਹਰ ਥਾਂ ਤੋਂ ਹੱਟਾਉਣ ਅਤੇ ਸਿੱਖ ਜਗਤ ਕੋਲ਼ੋਂ ਮਾਫ਼ੀ ਮੰਗਣ ਦੀ ਮੰਗ ਰੱਖੀ ਜਿਸ ਦੇ ਜਵਾਬ ਵਿੱਚ ਕਲੀਨਿਕ ਦੇ ਇਕ ਅਧਿਕਾਰੀਨੇ ਦੇਰ ਰਾਤ ਗਏ ਵਿਸ਼ਵਾਸ ਦਵਾਇਆ ਹੈ ਕਿ ਉਹ ਇਸ ਸਮੱਗਰੀ ਨੂੰ ਸ਼ੋਸ਼ਲ ਮੀਡੀਏ ਅਤੇ ਆਪਣੀਆਂ ਲੀਗਲ ਸਾਈਡਾ ਤੋਂ ਤੁਰੰਤ ਹਟਾ ਦੇਣਗੇ ਤੇ ਜਿਹੜੀਆਂ ਫੋਟੋ ਸਰਕਾਰੀ ਬੱਸਾਂ ਜਾ ਹੋਰ ਥਾਂਵਾਂ ਤੇ ਲੱਗੀਆਂ ਨੇ ਉਨ੍ਹਾਂ  ਬਾਰੇ ਪਤਾ ਕਰਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਇਟਲੀ ਨੂੰ ਸਾਰੀ ਰਿਪੋਰਟ ਵੀ ਭੇਜਣਗੇ ।

ਮਾਹੌਲ ਵਿਗਾੜਨ ਦੀ ਕੋਸ਼ਿਸ਼? ਕੁੱਤੇ ਦੇ ਸਿਰ ’ਤੇ ਬੰਨ੍ਹੀ ਪੱਗ! ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ!

ਉਧਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਇਟਲੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਨੇ ਕਲੀਨਿਕ ਤੇ ਪ੍ਰਚਾਰ ਕੰਪਨੀ ਵਾਲਿਆ ਨੂੰ ਸਖ਼ਤ ਸ਼ਬਦਾਂ ਤਾੜਨਾ ਕੀਤੀ ਹੈ ਕਿ ਜਲਦ ਤੋਂ ਜਲਦ ਕਾਰਵਾਈ ਕਰਕੇ ਸਾਰੇ ਇਸ਼ਤਿਹਾਰ ਜਿੱਥੇ ਜਿੱਥੇ ਵੀ ਲੱਗੇ ਹਨ ਉਤਾਰੇ ਜਾਣ ਜੇ ਅਜਿਹਾ ਨਹੀਂ ਹੁੰਦਾ ਤਾਂ ਕੰਪਨੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਇਸ ਕੰਪਨੀ ਨੇ ਇਸ ਤਰ੍ਹਾਂ ਦੇ ਇਤਰਾਜ਼ ਯੋਗ ਇਸ਼ਤਿਹਾਰ ਛਪਾਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ । ਉੱਥੇ ਜਿਸ ਕੁੱਤੇ ਵਾਲੀ ਫੋਟੋ ਤੇ ਦਸਤਾਰ ਨੂੰ ਵਿਖਿਆ ਹੈ ਬਿਲਕੁਲ ਉਸੇ ਫੋਟੋ ਉੱਪਰ ਇਸ ਜਾਨਵਰ ਦੇ ਸਿਰ ਉੱਪਰ ਲਾਲ ਰੰਗ ਨਾਲ ਇਕ ਤਿਲਕ ਲੱਗਾ ਹੋਇਆ ਵੀ ਛਾਪਿਆ ਗਿਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button