Breaking NewsD5 specialNewsPunjabTop News

Sidhu Moosewala ਦੇ ਕੁੱਤਿਆਂ ਨੂੰ ਆਪਣੇ ਮਾਲਿਕ ਦੇ ਆਉਣ ਦਾ ਇੰਤਜ਼ਾਰ, ਨਹੀਂ ਖਾਧਾ ਅਜੇ ਤੱਕ ਖਾਣਾ

ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਜਿਸ ਤਰ੍ਹਾਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਉਨ੍ਹਾਂ ਦੇ ਪਾਲਤੂ ਕੁੱਤੇ ਸ਼ੇਰਾ ਅਤੇ ਬਘੀਰਾ ਵੀ ਉਦਾਸ ਹਨ। ਐਤਵਾਰ ਸ਼ਾਮ ਤੋਂ ਹੀ ਉਨ੍ਹਾਂ ਨੇ ਖਾਣਾ ਨਹੀਂ ਖਾਧਾ ਹੈ। ਕਦੇ ਉਹ ਛੱਤ ‘ਤੇ ਚੜ੍ਹ ਕੇ ਸਿੱਧੂ ਦਾ ਰਸਤਾ ਦੇਖਦੇ ਹਨ ਅਤੇ ਕਦੇ ਜਦੋਂ ਦਰਵਾਜ਼ੇ ‘ਤੇ ਖੜਕਾ ਹੁੰਦਾ ਹੈ ਤਾਂ ਉਹ ਤੁਰੰਤ ਦੇਖਦੇ ਹਨ ਕਿ ਸ਼ਾਇਦ ਮੂਸੇਵਾਲਾ ਹੋਵੇ ਪਰ ਹਰ ਵਾਰ ਆਸ ਟੁੱਟ ਜਾਂਦੀ ਹੈ।

ਮੂਸੇਵਾਲਾ ਮਾਮਲੇ ’ਚ ਨਵਾਂ ਮੋੜ, ਗੈਂਗਸਟਰ ਨੇ ਮੰਨਿਆਂ ਸਾਰਾ ਸੱਚ? ਆਹ ਸੁਣੋ ਕਿੱਥੋਂ ਆਏ ਹਥਿਆਰ! D5 Channel Punjabi

ਮੂਸੇਵਾਲਾ ਨੂੰ ਗੀਤਾਂ ‘ਚ ਹਥਿਆਰ ਤੇ 5911 ਟਰੈਕਟਰ ਦੇ ਨਾਲ – ਨਾਲ ਕੁੱਤਿਆਂ ਦਾ ਵੀ ਬਹੁਤ ਸ਼ੌਕ ਸੀ ਅਤੇ ਉਹ ਸ਼ੇਰਾ ਅਤੇ ਬਘੀਰਾ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਵੀ ਉਹ ਘਰ ‘ਚ ਰਹਿੰਦੇ ਸਨ ਤਾਂ ਹਰ ਸਮੇਂ ਉਹ ਮੂਸੇਵਾਲਾ ਦੇ ਆਲੇ – ਦੁਆਲੇ ਘੁੰਮਦੇ ਰਹਿੰਦੇ ਸਨ। ਸ਼ੇਰਾ ਅਤੇ ਬਘੀਰਾ ਮੂਸੇਵਾਲਾ ਦੇ ਪੰਸਦੀਦਾ 5911 ਦੇ ਕੋਲ ਉਦਾਸ ਬੈਠੇ ਰਹਿੰਦੇ ਹੈ। ਮਾਯੂਸ ਕੁੱਤੇ ਕਿਤੇ ਬਾਹਰ ਨਾ ਨਿਕਲ ਜਾਣ, ਇਸ ਲਈ ਉਨ੍ਹਾਂ ਨੂੰ ਕਦੇ ਬੰਨ੍ਹ ਵੀ ਦਿੰਦੇ ਸਨ। ਹਾਲਾਂਕਿ ਉਨ੍ਹਾਂ ਦਾ ਖਾਣਾ ਭਾਂਡਿਆਂ ‘ਚ ਹੀ ਪਿਆ ਹੈ। ਉਹ ਕਦੇ – ਕਦੇ ਆਵਾਜ਼ ਜ਼ਰੂਰ ਕੱਢਦੇ ਹਨ, ਜਿਵੇਂ ਮੂਸੇਵਾਲੇ ਨੂੰ ਆਵਾਜ਼ ਦੇ ਰਹੇ ਹੋਣ ਕਿ ਕਿੱਥੇ ਚਲੇ ਗਏ ਹੋ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button