Breaking NewsPunjabTop News

Sidhu Moosewala News : ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਸਰਕਾਰ ਨੂੰ ਅਲਟੀਮੇਟਮ, ਤੁਸੀ ਦੱਸੋਂ ਕਦੋ ਕਾਰਵਾਈ ਕਰੋਗੇ?, ਨਹੀਂ ਤਾਂ ਮੈਂ ਸਿੱਧੂ ਦੀ ਥਾਰ ਲੈ ਕੇ ਪੰਜਾਬ ‘ਚ ਘੁੰਮ ਕੇ ਇੰਸਾਫ਼ ਸੀ ਗੁਹਾਰ ਕਰਾਂਗਾ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੀ ਮੌਤ ਦੀ ਇੰਨਸਾਫ ਦੇ ਲਈ ਉਨ੍ਹਾਂ ਦੇ ਮਾਪੇ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੇ ਹਨ। ਹੁਣ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਧਰਨੇ ਵਾਲੀ ਥਾਂ ‘ਤੇ ਪਹੁੰਚੇ ਹਨ। ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਪੀਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਧਰਨਾ ਨਾ ਲਾਉਣ। ਸਰਕਾਰ ਤੁਹਾਡੇ ਨਾਲ ਹੈ। ਮੁੱਖ ਮੰਤਰੀ ਭਗਵੰਤ ਮਾਨ ਤੁਹਾਡਾ ਆਪਣਾ ਚੁਣਿਆ ਗਿਆ ਮੰਤਰੀ ਹੈ। ਸਰਕਾਰ ਨੇ ਹੁਣ ਤੱਕ 32 ਮੂਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅਚਾਨਕ ਵਿਧਾਨ ਸਭਾ ਪਹੁੰਚੇ ਮੂਸੇਵਾਲਾ ਦੇ ਮਾਪੇ, ਘੇਰ ਲਿਆ ਮੁੱਖ ਮੰਤਰੀ ! ਸਰਕਾਰ ਤੇ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਤੁਸੀ ਸਰਕਾਰ ‘ਤੇ ਭਰੋਸਾ ਰੱਖੋ, ਸਰਕਾਰ ਤੁਹਾਨੂੰ ਇੰਨਸਾਫ਼ ਜ਼ਰੂਰ ਦਿਲਾਓ। ਉਥੇ ਹੀ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਇੰਨਸਾਫ਼ ਲਈ ਸਰਕਾਰ ਅੱਗੇ ਗੁਹਾਰ ਲਗਾਉਦੇਂ ਲੱਗਬਗ 10 ਮਹੀਨੇ ਹੋ ਗਏ ਹਨ। ਜੇਕਰ ਤੁਸੀ ਮੈਨੂੰ ਇੰਨਸਾਫ਼ ਦੇ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਮੈਂ ਸਿੱਧੂ ਦੀ ਗੋਲੀ ਨਾਲ ਛਲਣੀ ਥਾਰ ਨੂੰ ਲੈ ਕੇ ਸਾਰਾ ਪੰਜਾਬ ਘੁੰਮਾਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਅੱਜ ਬਾਹਰ ਹੀ ਬੈਠਾ ਹਾਂ ਤੁਸੀ ਅੱਜ ਦੇ ਅੱਜ ਪੱਕਾ ਕਰ ਕੇ ਦੱਸੋ ਕਿ ਤੁਸੀ ਕਦੋਂ ਪੂਰੀ ਤਰ੍ਹਾਂ ਕਾਰਵਾਈ ਕਰੋਗੇ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button