ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਨੂੰ ਅੱਜ ਪੂਰਾ ਇਕ ਸਾਲ ਹੋ ਗਿਆ।ਅੱਜ ਸਿੱਧੂ ਦੀ ਪਹਿਲੀ ਬਰਸੀ ਵੀ ਹੈ॥ ਇਕ ਸਾਲ ਪੂਰਾ ਹੋ ਗਿਆ ਪਰ ਸਿੱਧੂ ਮੂਸੇਵਾਲਾ ਪਰਿਵਾਰ ਅਜੇ ਵੀ ਇੰਨਸਾਫ਼ ਦਾ ਇੰਤਜ਼ਾਰ ਕਰ ਰਿਹਾ। ਜਵਾਹਰਕੇ ਪਿੰਡ, ਜੋ ਕਿ ਮੂਸੇਵਾਲਾ ਦੀ ਲਾਸਟ ਰਾਈਡ ਬਣਿਆ ਸੀ ਉਥੇ ਅੱਜ ਵੀ ਵੀ ਗੋਲੀਆਂ ਦੇ ਨਿਸ਼ਾਨ ਹਨ ਜਿਨ੍ਹਾਂ ਨੇ 29 ਮਈ, 2022 ਨੂੰ ਮੂਸੇਵਾਲਾ ਦੇ ਸਰੀਰ ਨੂੰ ਵਿੰਨ੍ਹਿਆ ਸੀ।
ਸਿਖ਼ਰ ਦੁਪਹਿਰੇ ਖੇਤਾਂ ‘ਚ ਪਹੁੰਚੇ Kisan, ਸੱਦ ਲਿਆ ਪੱਤਰਕਾਰ | Faridkot Farmers News | D5 Channel Punjabi
ਅੱਜ ਸਿੱਧੂ ਦੀ ਬਰਸੀ ਮੌਕੇ ਸੈਂਕੜੇ ਲੋਕ ਉਨ੍ਹਾਂ ਨੂੰ ਯਾਦ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਇਕੱਠੇ ਹੋਏ। ਜ਼ਿਆਦਾਤਰ ਵਿਵਾਦਪੂਰਨ ਮੁੱਦਿਆਂ ‘ਤੇ ਅਧਾਰਤ, ਉਸਦੇ ਗੀਤਾਂ ਦੁਆਰਾ ਪੈਦਾ ਹੋਏ ਵਿਵਾਦ ਦੇ ਬਾਵਜੂਦ, ਪ੍ਰਸ਼ੰਸਕ ਉਸਦੀ ਪਹਿਲੀ ਬਰਸੀ ‘ਤੇ ਉਸਨੂੰ ਯਾਦ ਕਰਨ ਲਈ ਉਸਦੇ ਪਿੰਡ ਵਿੱਚ ਪਹੁੰਚ ਰਹੇ ਹਨ।
Moosewala ਦੀ ਬਰਸੀ ‘ਤੇ ਗੈਂਗਵਾਰ ? ਨਾਮੀ ਗੈਂਗਸਟਰ ਨੂੰ ਮਾਰੀ ਗੋ.ਲੀ | D5 Channel Punjabi
ਐਤਵਾਰ ਨੂੰ, ਜਵਾਹਰ ਕੇ ਪਿੰਡ ਵਿੱਚ ਇੱਕ ਯਾਦੀ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿੱਥੇ ਉਸ ਨੂੰ ਸ਼ਾਰਪ ਸ਼ੂਟਰਾਂ ਦੁਆਰਾ ਮਾਰਿਆ ਗਿਆ ਸੀ। ਮਾਪੇ ਅਜੇ ਤੱਕ ਇਸ ਦੁਖਾਂਤ ਤੋਂ ਉਭਰ ਨਹੀਂ ਸਕੇ ਹਨ ਅਤੇ ਆਪਣੇ ਨੌਜਵਾਨ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਸਿੱਧੂ ਦੀ ਮਾਂ ਚਰਨ ਕੌਰ ਨੇ ਸ਼ੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ ਕਿ “ਆਹ ਦੇਖ ਲੋ ਮੇਰੇ ਪੁੱਤ ਨੂੰ ਸਾਲ ਹੋ ਗਿਆ ਸਾਥੋਂ ਦੂਰ ਕੀਤੇ ਨੂੰ ਤੁਸੀ ਆਪ ਹੀ ਦੇਖ ਲੋ ਇਨਸਾਫ ਕਿੱਥੇ ਖੜੈ।”
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.