EntertainmentPunjabTop News

Sidhu Moosewala ਦੇ ਗੀਤ ‘ਜਾਂਦੀ ਵਾਰ’ ਨੂੰ ਲੈ ਕੇ ਮੁਸ਼ਕਿਲਾਂ ‘ਚ ਘਿਰੇ Salim Merchant

ਪਟਿਆਲਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਆਖਰੀ ਗੀਤ ਦੇ ਰਿਲੀਜ਼ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਇਸ ਦੇ ਨਾਲ ਹੀ ਇਹ ਗੀਤ ਜ਼ਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਸਲੀਮ ਮਰਚੈਂਟ ਨੇ ਦਿੱਤੀ ਹੈ। ਸਲੀਮ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਪੋਸਟ ਕਰਕੇ ਦੱਸਿਆ ਕਿ ਉਹ ਜ਼ਲਦ ਹੀ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

Congress ਨੂੰ ਲੱਗਿਆ ਵੱਡਾ ਝਟਕਾ, Ghulam Nabi Azad ਨੇ ਕੀਤਾ Resign, ਦੱਸਿਆ ਕਾਰਨ | D5 Channel Punjabi

Bollywood ਦੇ ਮਸ਼ਹੂਰ ਸੰਗੀਤਕਾਰ Salim Merchant ਨੇ ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ Sidhu Moosewala ਦਾ ‘ਜਾਂਦੀ ਵਾਰ’ ਗੀਤ 2 ਸਤੰਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਇਹ ਗੀਤ ਸਾਲ 2021 ‘ਚ ਰਿਕਾਰਡ ਕੀਤਾ ਗਿਆ ਸੀ। ਹਾਲਾਂਕਿ ਇਸ ਦੀ ਰਿਲੀਜ਼ਿੰਗ ਦਾ ਐਲਾਨ ਕਰਦਿਆਂ ਹੀ ਵਿਵਾਦ ਖੜਾ ਹੋ ਗਿਆ ਹੈ। ਪੰਜਾਬੀ ਇੰਡਸਟਰੀ ਇਸ ਗੱਲ ‘ਤੇ ਸਵਾਲ ਚੁੱਕ ਰਹੀ ਹੈ ਕਿ ਮਰਚੈਂਟ ਨੇ ਇਸ ਗੀਤ ਨੂੰ ਮੂਸੇਵਾਲਾ ਦੇ ਪਰਿਵਾਰ ਨੂੰ ਕਿਉਂ ਨਹੀਂ ਸੌਂਪਿਆ, ਜਦੋਂਕਿ ਮੂਸੇਵਾਲਾ ਦੇ ਪਰਿਵਾਰ ਨੇ ਉਨ੍ਹਾਂ ਨੂੰ ਵਾਰ-ਵਾਰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਹਾਮੀ ਭਰਨ ਤੋਂ ਬਿਨ੍ਹਾਂ ਮੂਸੇਵਾਲਾ ਦਾ ਕੋਈ ਗੀਤ ਰਿਲੀਜ਼ ਨਹੀਂ ਕੀਤਾ ਜਾਵੇਗਾ।

Khalsa ਦੇ Akali Dal ਨੂੰ ਲੈਕੇ ਖੁਲਾਸੇ? ਕੁਰਬਾਨੀਆਂ ਕਿਸੇ ਦੀਆਂ ਤੇ ਰਾਜ ਕੋਈ ਹੋਰ ਕਰ ਗਿਆ | D5 Channel Punjabi

ਹੁਣ ਖ਼ਬਰਾਂ ਆ ਰਹੀਆਂ ਹਨ ਕਿ ਮੂਸੇਵਾਲਾ ਦਾ ਗੀਤ ਰਿਲੀਜ਼ ਕਰਨ ਨੂੰ ਲੈ ਕੇ ਸਲੀਮ ਮਰਚੈਂਟ ਨੂੰ ਲੀਗਲ ਨੋਟਿਸ ਭੇਜਿਆ ਜਾਵੇਗਾ। ਦੱਸ ਦਈਏ ਕਿ ਸਲੀਮ ਮਰਚੈਂਟ ਦੇ ਗੀਤ ਰਿਲੀਜ਼ ਕਰਨ ਦੇ ਐਲਾਨ ਤੋਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਨਾਖੁਸ਼ ਹੈ।

 

View this post on Instagram

 

A post shared by Kalakaar.io (@kalakaar_io)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button