Breaking NewsD5 specialEntertainmentInternationalNewsPunjabTop News

Sidhu Moosewala ਦਾ ਕੈਨੇਡਾ ‘ਚ ਬਣੇਗਾ ਵੱਡਾ ਚਿੱਤਰ, ‘Walk of Fame’ ‘ਚ ਸ਼ਾਮਲ ਕਰਨ ‘ਤੇ ਵਿਚਾਰ

ਮਾਨਸਾ/ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਨੇ ਇਕ ਸਰਬਸੰਮਤੀ ਮਤਾ ਪਾਸ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ‘ਤੇ ਵੱਡਾ ਚਿੱਤਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸਿੱਧੂ ਮੂਸੇਵਾਲਾ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਬਰੈਂਪਟਨ ਤੋਂ ਹੀ ਕੀਤੀ ਸੀ। 8 ਜੂਨ ਨੂੰ ਜਦੋਂ ਪੰਜਾਬ ‘ਚ ਸਾਰੇ ਸਿੱਧੂ ਮੂਸੇਵਾਲਾ ਦੇ ਭੋਗ ਤੇ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਜਾ ਰਹੇ ਸਨ, ਉਦੋਂ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਮਤਾ ਪਾਸ ਕੀਤਾ। ਪੰਜਾਬੀ ਭਾਈਚਾਰੇ ਨੇ ਕੌਂਸਲ ਨੂੰ ਬੇਨਤੀ ਕੀਤੀ ਕਿ ਇਕ ਥਾਂ ਲੱਭ ਕੇ ਸਿੱਧੂ ਮੂਸੇਵਾਲਾ ਦੇ ਚਿੱਤਰ ਨੂੰ ਬਣਾਇਆ ਜਾਵੇ।

Khabran Da Sira : ਲਓ! ਫੜੇ ਗਏ ਵੱਡੇ ਗੈਂਗਸਟਰ! Goldy Brar ਵੀ ਆਇਆ ਅੜਿੱਕੇ! ਧਰਮਸੋਤ ਦੇ ਸਾਥੀ ਦੇ ਵੱਡੇ ਖ਼ੁਲਾਸੇ!

ਉਹ ਸਿੱਧੂ ਮੂਸੇਵਾਲਾ ਦੀ ਯਾਦ ’ਚ ਇਕ ਦਰੱਖਤ ਵੀ ਲਗਾਉਣਗੇ ਤੇ ਗਾਇਕ ਨੂੰ ਬਰੈਂਪਟਨ ਵਾਕ ਆਫ ਫੇਮ ’ਚ ਸ਼ਾਮਲ ਕਰਨ ’ਤੇ ਵੀ ਵਿਚਾਰ ਕਰਨਗੇ। ਦੱਸ ਦਈਏ ਕਿ ਬਰੈਂਪਟਨ ਦੇ ਵਸਨੀਕ ਸਿੱਧੂ ਦੇ ਕਤਲ ਕਾਰਨ ਬੇਹੱਦ ਦੁਖੀ ਹਨ ਤੇ ਸਿੱਧੂ ਲਈ ਇਥੇ ਇਕ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਬੀ. ਟੈੱਕ. ਕਰਨ ਮਗਰੋਂ ਬਰੈਂਪਟਨ ਚਲਾ ਗਿਆ ਸੀ। ਇਥੋਂ ਹੀ ਉਸ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ। ਸਿੱਧੂ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button