EntertainmentPunjabTop News

Shahnaz Gill ਦੇ ਪਿਤਾ ਨੂੰ ਧਮਕੀ ਦੇਣ ਵਾਲਾ ਨਿਕਲਿਆ ਪੁਰਾਣਾ ਗੰਨਮੈਨ

ਪਟਿਆਲਾ : ਪੰਜਾਬੀ ਗਾਇਕ ਅਤੇ ਬਿੱਗ ਬੌਸ ਸੀਜ਼ਨ 13 ਦੀ ਫਾਈਨਲਿਸਟ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਇੱਕ ਅਣਪਛਾਤੇ ਮੋਬਾਈਲ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਾ ਰਹੀ ਭਾਲ ‘ਤੇ ਹੈ ਇਹ ਪਤਾ ਲੱਗਾ ਹੈ ਕਿ ਅਦਾਕਾਰਾ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਪੁਰਾਣਾ ਗੰਨਮੈਨ ਸੀ।

ਲਓ ਜੀ ਲੱਗ ਗਿਆ ਸਭ ਤੋਂ ਵੱਡਾ ਮੇਲਾ, ਵਿਦੇਸ਼ੀ ਵੀ ਪਹੁੰਚੇ ਪੰਜਾਬ, ਰੌਣਕਾਂ ਦੇਖ ਤੁਸੀਂ ਵੀ ਖਿੱਚ ਲਓ ਤਿਆਰੀ

ਦੱਸ ਦੇਈਏ ਕਿ ਸੰਤੋਖ ਗਿੱਲ ਨੂੰ ਫੋਨ ਕਰਨ ਵਾਲੇ ਮੁਲਜ਼ਮ ਨੇ ਦੀਵਾਲੀ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਜੰਡਿਆਲਾ ਗੁਰੂ ਇਲਾਕੇ ‘ਚ ਸੁੱਖ ‘ਤੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਕਾਰ ‘ਤੇ ਗੋਲੀਆਂ ਚਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਮਿੰਟਾਂ ‘ਚ ਭਖਿਆ ਨਵਾਂ ਮੁੱਦਾ, ਸਰਕਾਰ ਨੂੰ ਪਿਆ ਵਖ਼ਤ, ਕੱਢਣਾ ਪਊ ਹੱਲ ਨਹੀਂ ਤਾਂ…D5 Channel Punjabi

ਸੰਤੋਖ ਗਿੱਲ ਨੇ ਦੱਸਿਆ ਸੀ ਕਿ ਸ਼ੁੱਕਰਵਾਰ ਨੂੰ ਉਹ ਕਿਸੇ ਕੰਮ ਦੇ ਸਿਲਸਿਲੇ ‘ਚ ਆਪਣੀ ਕਾਰ ‘ਚ ਤਰਨਤਾਰਨ ਵੱਲ ਜਾ ਰਹੇ ਸੀ। ਇਸੇ ਦੌਰਾਨ ਉਸ ਦੇ ਮੋਬਾਈਲ ‘ਤੇ ਅਣਪਛਾਤੇ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਨੂੰ ਮਾਰ ਦੇਵੇਗਾ। ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਉਹ ਉਨ੍ਹਾਂ ਨੂੰ ਗੋਲੀਆਂ ਨਾਲ ਨਹੀਂ ਬਲਕਿ ਟੁਕੜਿਆਂ ਵਿੱਚ ਮਾਰੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button