SportsTop News

Serena Wiliams ਨੇ ਦਿੱਤੇ ਸੰਨਿਆਸ ਲੈਣ ਦੇ ਸੰਕੇਤ

ਨਿਊਯਾਰਕ : 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ Serena Wiliams ਟੈਨਿਸ ਤੋਂ ਜਲਦ ਹੀ ਸੰਨਿਆਸ ਲਵੇਗੀ। ਇਸ ਦਿੱਗਜ ਖਿਡਾਰੀ ਨੇ ਮੰਗਲਵਾਰ ਨੂੰ ਸ਼ੋਸਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ। ਵਿਲੀਅਮਜ਼ ਨੇ ਦੱਸਿਆ ਕਿ ਉਹ ਸਾਲ ਦੇ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਯੂਐੱਸ ਓਪਨ ਤੋਂ ਬਾਅਦ ਟੈਨਿਸ ਨੂੰ ਅਲਵਿਦਾ ਕਹਿਣ ਬਾਰੇ ਸੋਚ ਰਹੀ ਹੈ।

Khabran Da Sira : BJP ਦਾ ਸਫ਼ਾਇਆ, 164 MLA ਬਾਹਰ? PM ਦੀ ਜਾਊ ਕੁਰਸੀ? ਬੰਦੀ ਆਉਣਗੇ ਬਾਹਰ | D5 Channel Punjabi

ਸੇਰੇਨਾ ਫ਼ਿਲਹਾਲ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ’ਚ ਹਿੱਸਾ ਲੈ ਰਹੀ ਹੈ। ਜਿਸ ਵਿਚ ਉਸ ਨੇ ਫਰੈਂਚ ਓਪਨ 2021 ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕੀਤੀ। ਸੇਰੇਨਾ ਨੇ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਨੂਰੀਆ ਪਾਰੀਜਾਸ ਡਿਆਜ ਨੂੰ 6-3, 6-4 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। 40 ਸਾਲਾ ਸੇਰੇਨਾ ਦਾ ਇਹ ਸੈਸ਼ਨ ਦਾ ਸਿਰਫ਼ ਦੂਜਾ ਟੂਰਨਾਮੈਂਟ ਹੈ। ਉਨ੍ਹਾਂ ਨੇ ਇਕ ਮਹੀਨੇ ਪਹਿਲਾਂ ਹੀ ਵਿੰਬਲਡਨ ਵਿਚ ਵਾਪਸੀ ਕੀਤੀ ਸੀ ਪਰ ਪਹਿਲੇ ਗੇੜ ’ਚ ਹੀ ਹਾਰ ਕੇ ਬਾਹਰ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button