SAD-Congress ਦੋਵਾਂ ਨੇ Punjab ਨੂੰ ਲੁੱਟਿਆ : Jouramajra
ਦੋਵੇਂ ਪਾਰਟੀਆਂ ਨੇ ਲੋਕਾਂ ਦੇ ਅਧਿਕਾਰਾਂ ਦਾ ਕੀਤਾ ਸ਼ੋਸਣ : Jouramajra

ਸਮਾਣਾ : ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ, ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਸਮਾਣਾ ਵਿਧਾਨ ਸਭਾ ਹਲਕੇ ਤੋਂ Sanyukt Samaj Morcha ਅਤੇ Sanyukt Sangharsh Party ਦੇ ਉਮੀਦਵਾਰ Rashpal Singh Jouramajra ਨੇ ਅੱਜ ਸਮਾਣਾ ਦੇ ਵੱਖ-ਵੱਖ ਪਿੰਡ ਫਤਿਹਪੁਰ, ਕਾਕੜਾ, ਟੋਡਰਪੁਰ ਸਮੇਤ ਕਈ ਪਿੰਡਾਂ ਵਿਚ ਘਰ-ਘਰ ਜਾਕੇ ਚੋਣ ਪ੍ਰਚਾਰ ਕੀਤਾ ਤੇ ਵੋਟਰਾਂ ਨੂੰ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।
ਵੋਟਰਾਂ ਨੂੰ ਸੰਬੋਧਨ ਕਰਦਿਆਂ Rashpal Singh Jouramajra ਨੇ ਕਾਂਗਰਸ ਤੇ ਅਕਾਲੀ ਦਲ ‘ਤੇ ਵਾਰ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਨੇ ਪੰਜਾਬ ਨੂੰ ਮਿਲਕੇ ਲੁੱਟਿਆ ਹੈ ਤੇ ਹਮੇਸ਼ਾ ਹੀ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਸ਼ੋਸਣ ਕੀਤਾ ਹੈ ਤੇ ਜੋ ਪੈਸਾ ਲੋਕਾਂ ਦੀ ਸੇਵਾਵਾਂ ਵਿਚ ਵਰਤਿਆ ਜਾਣਾ ਸੀ ਉਹ ਪੈਸਾ ਇਨ੍ਹਾਂ ਦੋਵੇ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾਂ ‘ਤੇ ਖਰਚਿਆ ਹੈੈ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀਆਂ ਨੇ ਲੋਕਾਂ ਦੀ ਆਵਾਜ਼ ਵਿਧਾਨਸਭਾ ਵਿਚ ਕਦੀ ਨਹੀਂ ਉਠਾਈ ਹੁਣ ਕਿਸਾਨਾਂ ਦੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਦੇ ਉਮੀਦਵਾਰ ਚੋਣਾਂ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਲੋਕਾਂ ਦੀ ਆਵਾਜ਼ ਪੰਜਾਬ ਵਿਧਾਨਸਭਾ ਵਿਚ ਬਨਣਗੇ ਤੇ ਲੋਕਾਂ ਦੇ ਹਰ ਮੁੱਦੇ ਨੂੰ ਹੱਲ ਕਰਵਾਉਣਗੇ।
ਹਰ ਪਾਰਟੀ ਦੇ ਉਮੀਦਵਾਰ ਵੱਲੋਂ ਸਿਰਫ਼ ਲੋਕਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਅਜਿਹਾ ਨਹੀਂ ਹੁੰਦਾ ਤੇ ਲੋਕਾਂ ਨੂੰ ਆਪਣੀ ਗੱਲਾਂ ਵਿਚ ਲਗਾਕੇ ਉਹ ਹਰ ਵਾਰ ਜਿੱਤ ਜਾਂਦੇ ਹਨ ਪ੍ਰੰਤੂ ਇਸ ਵਾਰ ਅਜਿਹਾ ਨਹੀਂ ਹੋਵੇਗਾ ਪੰਜਾਬ ਦਾ ਵੋਟਰ ਹੁਣ ਰਵਾਇਤੀ ਪਾਰਟੀਆਂ ਦੀਆਂ ਗੱਲਾਂ ਵਿਚ ਨਹੀਂ ਆਵੇਗਾ ਤੇ ਹੁਣ ਵੋਟਰ ਰਵਾਇਤੀ ਪਾਰਟੀ ਤੋਂ ਉਪਰ ਉਠਕੇ ਨਵੀਂ ਸਰਕਾਰ ਯਾਨੀ ਕਿ ਕਿਸਾਨਾਂ ਦੀ ਪਾਰਟੀ ਨੂੰ ਜਿੱਤ ਦਵਾਉਂਗੇ। Rashpal Singh Jouramajra ਨੇ ਵੋਟਰਾਂ ਨੂੰ ਸਾਵਧਾਨੀ ਤੇ ਸਮਝਦਾਰੀ ਨਾਲ ਆਪਣੀ ਵੋਟ ਦੀ ਅਸਲ ਕੀਮਤ ਨੂੰ ਪਹਿਚਾਨਣ ਲਈ ਕਿਹਾ ਤੇ ਲੋਕਾਂ ਵੱਲੋਂ ਸਹੀ ਉਮੀਦਵਾਰ ਦੀ ਚੋਣ ਕਰਕੇ ਵਿਧਾਨਸਭਾ ਵਿਚ ਭੇਜਣ ਦੀ ਅਪੀਲ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.