Breaking NewsD5 specialNewsPunjabTop News

SAD ਪ੍ਰਧਾਨ ਸੁਖਬੀਰ ਬਾਦਲ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਮਾਰਚ ਤੋਂ ਬਾਅਦ ਦਿੱਤੀ ਗ੍ਰਿਫ਼ਤਾਰੀ

ਚੰਡੀਗੜ੍ਹ : ਖੇਤੀਬਾੜੀ ਕਨੂੰਨਾਂ ਦੇ ਇੱਕ ਸਾਲ ਪੂਰਾ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਰੋਡ ਤੋਂ ਸੰਸਦ ਭਵਨ ਤੱਕ ਰੋਸ਼ ਮਾਰਚ ਕੱਢਿਆ। ਉਥੇ ਹੀ ਇਸ ਮਾਰਚ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਪੁਲਿਸ ਨੂੰ ਗ੍ਰਿਫ਼ਤਾਰੀ ਦੇ ਦਿੱਤੀ ਹੈ। ਦੱਸ ਦਈਏ ਕਿ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਸੀ। ਦਿੱਲੀ ਦੇ ਵੱਖਰੇ ਸਥਾਨਾਂ ‘ਤੇ ਪੁਲਿਸ ਨੇ ਬੈਰੀਗੇਟ ਲਗਾ ਕੇ ਰਸਤੇ ਬੰਦ ਕਰ ਦਿੱਤੇ ਸਨ।

ਮੁੱਖ ਮੰਤਰੀ ਨੇ ਸੱਦੀ ਵੱਡੀ ਮੀਟਿੰਗ, ਜਥੇਬੰਦੀਆਂ ਦੀ ਪੂਰੀਆਂ ਕਰੂ ਮੰਗਾਂ?

ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਕਿਹਾ ਕਿ ਮੈਂ ਧੰਨਵਾਦ ਅਦਾ ਕਰਨਾ ਚਾਹੁੰਦੀ ਹਾਂ, ਅਸੀ ਸੱਚ ਦੀ ਲੜਾਈ ਲਈ ਇਨ੍ਹੇ ਲੋਕ ਸਾਡੇ ਨਾਲ ਆਏ ਹਨ। ਸਰਕਾਰ ਕਹਿੰਦੀ ਸੀ ਸਭ ਦਾ ਸਾਥ ਸਭ ਦਾ ਵਿਸ਼ਵਾਸ ਪਰ ਉਨ੍ਹਾਂ ਨੇ ਕਿਸਾਨਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ। ਲਗਾਤਾਰ ਇੱਕ ਸਾਲ ਅਸੀਂ ਇਸ ਲੜਾਈ ਨੂੰ ਲੜਦੇ ਰਹੇ। ਉਹ ਨੌਜਵਾਨਾਂ,ਆਪਣੀਆਂ ਭੈਣਾਂ ਦਾ ਧੰਨਵਾਦ ਕਰੇਗੀ ਜਿਨ੍ਹਾਂ ਨੇ ਇਸ ਲੜਾਈ ‘ਚ ਉਨ੍ਹਾਂ ਨੇ ਪੂਰਾ ਸਾਥ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button