InternationalBreaking NewsD5 specialIndiaNewsTop News

Russia ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀਐਮ ਮੋਦੀ ਨੂੰ ਦੱਸਿਆ, Ukraine ‘ਤੇ ਕਿਉਂ ਕਰਨਾ ਪਿਆ ਮਾਸਕੋ ਨੂੰ ਹਮਲਾ

ਰੂਸ/ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਦੇ ਵਿੱਚ ਬਣ ਰਹੇ ਹਾਲਾਤਾਂ ਨੇ ਨਾ ਸਿਰਫ ਦੋਵਾਂ ਦੇਸ਼ਾਂ, ਸਗੋਂ ਪੂਰੀ ਦੁਨੀਆ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਬੀਤੇ ਵੀਰਵਾਰ ਯੂਕਰੇਨ ਦੇ ਕਈ ਵੱਖ ਵੱਖ ਹਿੱਸਿਆਂ ‘ਚ ਧਮਾਕੇ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਸਨ। ਰੂਸ ਅਤੇ ਯੂਕਰੇਨ ਵਿਚਾਲੇ ਵਧਦੀ ਸਥਿਤੀ ਨੇ ਨਾ ਸਿਰਫ ਦੋਵਾਂ ਦੇਸ਼ਾਂ ਨੂੰ ਸਗੋਂ ਪੂਰੀ ਦੁਨੀਆ ਨੂੰ ਚਿੰਤਤ ਕੀਤਾ ਹੋਇਆ ਹੈ। ਵੀਰਵਾਰ ਨੂੰ ਯੂਕਰੇਨ ਦੇ ਕਈ ਵੱਖ – ਵੱਖ ਹਿੱਸਿਆਂ ‘ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਪਹਿਲੇ ਦਿਨ ਇੱਥੇ 137 ਲੋਕਾਂ ਦੀ ਮੌਤ ਹੋ ਗਈ।

ਯੂਕ੍ਰੇਨ ਤੇ ਰੂਸ ਦੀ ਲੜਾਈ ਨਾਲ ਵਧੇਗੀ ਮਹਿੰਗਾਈ, ਮਜੀਠੀਆ ਨੇ ਜੇਲ੍ਹ ’ਚ ਕੱਟੀ ਪਹਿਲੀ ਰਾਤ | D5 Channel Punjabi

ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਯੂਕਰੇਨ ‘ਤੇ ਹਮਲਾ ਕਿਉਂ ਕਰਨਾ ਪਿਆ। ਰੂਸੀ ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਮੁਤਾਬਕ ਪੁਤਿਨ ਨੇ ਪੀਐਮ ਮੋਦੀ ਨੂੰ ਕਿਹਾ ਕਿ ਕੀਵ ਸਥਿਤ ਸਰਕਾਰ ਨੇ ਡੋਨਬਾਸ ਦੇ ਆਮ ਨਾਗਰਿਕਾਂ ਦੇ ਖਿਲਾਫ ਹਮਲਾਵਰ ਕਾਰਵਾਈ ਕੀਤੀ।

ਯੂਕੇ੍ਰਨ ਫਸੇ ਦੀ ਬੱਚੇ ਵੀਡੀਓ ਆਈ ਸਾਹਮਣੇ, ਕਿਸਾਨ ਆਗੂ ਚੜੂਨੀ ਦਾ ਵੱਡਾ ਐਲਾਨ

ਅਮਰੀਕਾ ਅਤੇ ਨਾਟੋ ਦੀ ਮਦਦ ਨਾਲ ਯੂਕਰੇਨ ਵਿੱਚ ਚੱਲ ਰਹੀਆਂ ਰਣਨੀਤਿਕ ਗਤੀਵਿਧੀਆਂ ਤੋਂ ਇਲਾਵਾ ਮਿੰਸਕ ਸਮਝੌਤੇ ਦੀ ਵੀ ਉਲੰਘਣਾ ਕੀਤੀ ਗਈ ਸੀ। ਇਸ ਸਭ ਕਾਰਨ ਰੂਸ ਨੂੰ ਫੌਜੀ ਕਾਰਵਾਈ ਦਾ ਫੈਸਲਾ ਲੈਣਾ ਪਿਆ। ਰਾਸ਼ਟਰਪਤੀ ਪੁਤਿਨ ਨਾਲ ਪੀਐਮ ਮੋਦੀ ਦੀ ਗੱਲਬਾਤ ਦਾ ਆਧਾਰ ਵੀ ਯੂਕਰੇਨ ਵੱਲੋਂ ਦਿੱਲੀ ਵਿੱਚ ਕੀਤੀ ਗਈ ਇਹ ਭਾਵਨਾਤਮਕ ਅਪੀਲ ਸੀ। ਜਿਸ ਵਿੱਚ ਯੂਕਰੇਨ ਦੇ ਰਾਜਦੂਤ ਨੇ ਭਾਰਤ ਅਤੇ ਰੂਸ ਦੇ ਬਿਹਤਰ ਸਬੰਧਾਂ ਦੀ ਯਾਦ ਦਿਵਾਉਂਦੇ ਹੋਏ ਪੀਐਮ ਮੋਦੀ ਨੂੰ ਗੱਲਬਾਤ ਕਰਨ ਅਤੇ ਤਣਾਅ ਖਤਮ ਕਰਨ ਦੀ ਅਪੀਲ ਕੀਤੀ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button