Breaking NewsD5 specialNewsPunjabTop News

Rupinder Ruby ਨੇ Harpal Cheema ਨੂੰ ਸੁਣਾਈਆਂ ਖਰੀਆਂ – ਖੋਟੀਆਂ, ‘ਜਦੋਂ ਬੋਲਣ ਦਾ ਸਮਾਂ ਸੀ ਉਦੋਂ ਤਾਂ ਬੋਲਿਆ ਨਹੀਂ ਗਿਆ, ਨਾਲ ਹੀ ਦਿੱਤਾ ਇਹ ਚੈਲੇਂਜ

ਚੰਡੀਗੜ੍ਹ : ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਸ ਤੋਂ ਬਾਅਦ ਪਾਰਟੀ ‘ਚ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ ‘ਆਪ’ ਵਿਧਾਇਕ ਹਰਪਾਲ ਚੀਮਾ ਨੇ ਟਵੀਟ ਕਰ ਰੂਬੀ ਦੇ ਪਾਰਟੀ ਛੱਡਣ ‘ਤੇ ਤੰਜ ਕੱਸਿਆ ਹੈ, ਜਿਸਦਾ ਜਵਾਬ ਦੇਣ ‘ਚ ਉਨ੍ਹਾਂ ਨੇ ਦੇਰੀ ਨਾ ਕੀਤੀ। ਰੂਬੀ ਨੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਜਦੋਂ ਬੋਲਣ ਦਾ ਸਮਾਂ ਸੀ ਉਦੋਂ ਤੁਹਾਡੇ ਤੋਂ ਬੋਲਿਆ ਨਹੀਂ ਗਿਆ। ਤੁਸੀਂ ਨਾ ਲੋਕਾਂ ਲਈ ਅਤੇ ਨਾ ਹੀ ਭਗਵੰਤ ਮਾਨ ਲਈ ਆਵਾਜ਼ ਚੁੱਕੀ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਵੀ ਪਤਾ ਹੈ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ। ਮੈਂ ਇਹ ਸਭ ਚੁਪਚਾਪ ਨਹੀਂ ਦੇਖ ਸਕਦੀ।

Kisan Andolan : ਕਿਸਾਨਾਂ ਨੇ ਘੇਰ ਲਿਆ ਬਾਦਲਾਂ ਦਾ ਕਾਫਲਾ! ਗੱਡੀਆਂ ਅੱਗੇ ਲਾਤੇ ਟਰੈਕਟਰ || D5 Channel Punjabi

ਉਨ੍ਹਾਂ ਨੇ ਕਿਹਾ ਕਿ ਜਿੱਥੇ ਤੱਕ ਟਿਕਟ ਦੀ ਗੱਲ ਹੈ ਤੁਸੀਂ ਮੇਰੇ ਖਿਲਾਫ ਚੋਣ ਲੜ ਸਕਦੇ ਹੋ। ਦੱਸ ਦਈਏ ਕਿ ਹਰਪਾਲ ਚੀਮਾ ਨੇ ਕਿਹਾ ਸੀ ਕਿ ​ਰੂਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਤੁਸੀ ਜਿੱਥੇ ਵੀ ਜਾਓ ਖੁਸ਼ ਰਹੋ। ਉਂਝ ਵੀ ਉਨ੍ਹਾਂ ਨੂੰ ਆਪ ਵੱਲੋਂ ਟਿਕਟ ਨਹੀਂ ਮਿਲਣ ਵਾਲੀ ਸੀ, ਇਸ ਲਈ ਰੂਬੀ ਕਾਂਗਰਸ ‘ਚ ਸ਼ਾਮਿਲ ਹੋਣ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button