SportsBreaking NewsD5 specialNewsTop News

Rishabh Pant ਹੋਏ 1.6 ਕਰੋੜ ਦੀ ਧੋਖਾਧੜੀ ਦਾ ਸ਼ਿਕਾਰ

ਮੁੰਬਈ : ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਵਿਕੇਟਕੀਪਰ ਰਿਸ਼ਭ ਪੰਤ (Rishabh Pant) ਅਤੇ ਉਨ੍ਹਾਂ ਦੇ ਮੈਨੇਜਰ ਨੇ ਹਰਿਆਣਾ ਦੇ ਕ੍ਰਿਕੇਟਰ ਮ੍ਰਿਨਾਕ ਸਿੰਘ ਦੇ ਖਿਲਾਫ 1.63 ਕਰੋੜ ਦੀ ਧੋਖਾਧੜੀ (Rishabh Pant Fraud Case ) ਦੀ ਸ਼ਿਕਾਇਤ ਦਰਜ ਕਰਵਾਈ ਹੈ।ਰਿਸ਼ਭ ਪੰਤ ਨੂੰ ਸਸਤੇ ਭਾਅ ਤੇ ਮਹਿੰਗੀਆਂ ਲਗਜ਼ਰੀ ਘੜੀਆਂ ਖ਼ਰੀਦਣ ਦਾ ਝਾਂਸਾ ਦਿੱਤਾ ਗਿਆ ਸੀ। ਮ੍ਰਿਨਾਕ ਪਹਿਲਾਂ ਹੀ ਇੱਕ ਕਾਰੋਬਾਰੀ ਨਾਲ 6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ।

ਬੱਚੇ ਹੋਣ ਜਾਂ ਵੱਡੇ ਧਿਆਨ ਨਾਲ ਸੁਣ ਲੈਣ ਡਾਕਟਰ ਦੀਆਂ ਗੱਲਾਂ | D5 Channel Punjabi

ਰਿਸ਼ਭ ਪੰਤ ਦੀ ਸ਼ਿਕਾਇਤ ਮੁਤਾਬਕ ਜਨਵਰੀ 2021 ਵਿੱਚ ਮ੍ਰਿਨਾਕ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮੈਨੇਜਰ ਨੂੰ ਦੱਸਿਆ ਸੀ ਕਿ ਉਸ ਨੇ ਮਹਿੰਗੀਆਂ ਚੀਜ਼ਾਂ ਜਿਵੇਂ ਕਿ ਲਗਜ਼ਰੀ ਘੜੀਆਂ, ਬੈਗ ਅਤੇ ਗਹਿਣੀਆਂ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਉਸ ਨੇ ਕਈ ਕ੍ਰਿਕੇਟਰਾਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਉਹ ਸਾਰੇ ਉਸ ਦੇ ਗ੍ਰਾਹਕ ਹੈ। ਨਾਲ ਹੀ ਮ੍ਰਿਨਾਕ ਨੇ ਉਨ੍ਹਾਂ ਨਾਲ ਝੂਠਾ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਘੱਟ ਕੀਮਤ ਤੇ ਬ੍ਰਾਂਡੇਡ ਘੜੀਆਂ ਦਿਵਾਏਗਾ। ਦੋਸ਼ੀ ਮ੍ਰਿਨਾਕ ਦੀ ਕਹਾਣੀ ਤੇ ਭਰੋਸਾ ਕਰਦੇ ਹੋਏ ਫਰਵਰੀ 2021 ਚ ਰਿਸ਼ਭ ਪੰਤ ਨੇ ਘੜੀਆਂ ਦੇ ਐਡਵਾਂਸ ਦੇ ਇਲਾਵਾ, ਮ੍ਰਿਨਾਕ ਨੂੰ 66 ਲੱਖ ਰੁਪਏ ਦੀ ਕੀਮਤ ਦਾ ਲਗਜ਼ਰੀ ਸਾਮਾਨ ਅਤੇ ਗਹਿਣੇ ਵੀ ਰੀਸੇਲ ਲਈ ਦਿੱਤੇ ਸਨ ਪਰ ਦੋਸ਼ੀ ਨੇ ਅਜੇ ਤੱਕ ਉਹ ਵੀ ਵਾਪਸ ਨਹੀਂ ਕੀਤੇ। ਰਿਪੋਰਟ ਮੁਤਾਬਕ ਮ੍ਰਿਨਾਕ ਨੇ ਬਾਊਂਸ ਚੈੱਕ ਰਾਹੀਂ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ।

ਮੰਤਰੀ ਤੋਂ ਬਾਅਦ ਫਸਿਆ MLA! ਹੋਊ ਪਰਚਾ? ਨਵੇਂ ਐਕਸ਼ਨ ਦੀ ਤਿਆਰੀ ’ਚ ਮਾਨ | D5 Channel Punjabi

ਇਸ ਮਹੀਨੇ ਦੀ ਸ਼ੁਰੂਆਤ ‘ਚ ਜੁਹੂ ਪੁਲਿਸ ਨੇ ਮ੍ਰਿਨਾਕ ਨੂੰ 6 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਰਿਸ਼ਭ ਪੰਤ ਇਸ ਖਿਡਾਰੀ ਤੋਂ ਫਰੈਂਕ ਮੂਲਰ ਵੈਨਗਾਰਡ ਯਾਚਿੰਗ ਸੀਰੀਜ਼ ਦੀ ਇਕ ਘੜੀ 36 ਲੱਖ 25 ਹਜ਼ਾਰ ਰੁਪਏ ਅਤੇ ਰਿਚਰਡ ਮਿਲ ਦੀ ਘੜੀ ਸਾਢੇ 62 ਲੱਖ ਰੁਪਏ ਵਿਚ ਖ਼ਰੀਦਣਾ ਚਾਹੁੰਦੇ ਸਨ। ਇਸ ਲਈ ਮ੍ਰਿਨਾਕ ਨੂੰ ਪੈਸੇ ਦਿੱਤੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button