RBI ਦੀ ਬੈਂਕਾਂ ਨੂੰ ਵੱਡੀ ਰਾਹਤ, ਰਿਵਰਸ ਰੇਪੋ ਰੇਟ ‘ਚ 25 ਬੇਸਿਸ ਪੁਆਇੰਟ ਦੀ ਕਟੌਤੀ

ਨਵੀਂ ਦਿੱਲੀ : ਕੋਰੋਨਾ ਸੰਕਟ ਅਤੇ ਲਾਕਡਾਊਨ ਦੇ ਮੱਦੇਨਜਰ ਰਿਜ਼ਰਵ ਬੈਂਕ ਆਫ ਇੰਡੀਆ(ਆਰਬੀਆਈ) ਨੇ ਰਾਹਤ ਦਾ ਐਲਾਨ ਕੀਤਾ ਹੈ। ਰਿਵਰਸ ਰੇਪੋ ਰੇਟ ‘ਚ 25 ਬੇਸਿਸ ਪੁਆਇੰਟ ਦੀ ਕਟੌਤੀ ਅਤੇ ਐਨਬੀਐਫਸੀ ‘ਚ 50,000 ਕਰੋੜ ਰੁਪਏ ਦੇ ਆਸਵ ਦੇ ਰੂਪ ‘ਚ ਆਰਬੀਆਈ ਵੱਲੋਂ ਘੋਸ਼ਣਾਂ ਅਸਲ ‘ਚ ਇੱਕ ਸ਼ਲਾਘਾ ਯੋਗ ਕਦਮ ਹੈ। ਇਸ ਤੋਂ ਇਲਾਵਾ, ਰੀਅਲ ਇਸਟੇਟ ਪ੍ਰੋਜੈਕਟ ਦੇ ਲਈ ਲੋਨਾਂ ਦੇ 1 ਵਾਧੂ ਸਾਲ ਦੇ ਮੁੜ ਗਠਨ ਦੀ ਵੀ ਆਗਿਆ ਦਿੱਤੀ ਗਈ ਹੈ। ਜਿਹੜੀ ਨਿਸ਼ਚਿਤ ਰੂਪ ਨਾਲ ਲਿਕਵਿਡਿਟੀ ਦੀ ਘਾਟ ਨੂੰ ਘੱਟ ਕਰਨ ‘ਚ ਮਦਦ ਕਰੇਗੀ। ਗਵਰਨਰ ਵੱਲੋਂ ਕੀਤੀਆਂ ਗਈਆਂ ਘੋਸ਼ਣਾਵਾਂ ’ਤੇ ਅਸੀਂ ਆਰਬੀਆਈ ਵੱਲੋਂ ਆਦੇਸ਼ਾਂ ਦੀ ਉਡੀਕ ਕਰ ਰਹੇ ਹਾਂ।

ਕੋਰੋਨਾ ਵਾਇਰਸਸ ਦੀ ਐਮਰਜੰਸੀ ਦੇ ਕਾਰਨ ਰੀਅਲ ਇਸਟੇਟ ਸਮੇਤ ਹਰ ਸੈਕਟਰ ਦੇ ਅੰਦਰ ਨਗਦੀ ਦੇ ਪ੍ਰਵਾਹ ’ਤੇ ਬਹੁਤ ਮਾੜਾ ਅਸਰ ਪਿਆ ਹੈ। ਜ਼ਿਆਦਾਤਰ ਸੈਕਟਰ ਹੋਂਦ ਦੇ ਲਈ ਫਾਈਨੈਂਸ਼ੀਅਲ ਸੈਕਟਰ ’ਤੇ ਬਹੁਤ ਜ਼ਿਆਦਾ ਨਿਰਭਰ ਕਰ ਰਹੇ ਹਨ। ਅਜਿਹੇ ਹਾਲਾਤਾਂ ‘ਚ ਲਿਕਵਿਡਿਟੀ ਬਣਾਈ ਰੱਖਣਾ ਮਹੱਤਵਪੂਰਣ ਹੋ ਜਾਂਦਾ ਹੈ ਅਤੇ ਅੱਜ ਦੀ ਆਰਬੀਆਈ ਦੀਆਂ ਘੋਸ਼ਣਾਵਾਂ ਉਸੇ ਦਿਸ਼ਾ ‘ਚ ਕਦਮ ਹਨ। ਆਸ ਹੈ ਕਿ ਬੈਂਕ ਵੀ ਕੋਸ਼ਿਸ਼ ‘ਚ ਭਾਗ ਲੈਣਗੇ।

ਆਰਬੀਆਈ ਵੱਲੋਂ ਕੀਤੀਆਂ ਗਈਆਂ ਘੋਸ਼ਣਾਵਾਂ ਫਾਈਨੈਂਸ਼ੀਅਲ ਸੈਕਟਰ ਦੇ ਨਾਲ ਨਾਲ ਐਮਐਸਐਮਈ, ਖੇਤੀ ਆਦਿ ਹੋਰ ਰੁਜਗਾਰ ਦੇਣ ਵਾਲੇ ਖੇਤਰਾਂ ਦੇ ਲਈ ਵੀ ਕਾਫੀ ਵਧੀਆ ਹਨ। ਐਨਬੀਐਫਸੀ ’ਚ 50,000 ਕਰੋੜ ਰੁਪਏ ਮਿਲਣਾ ਰੀਅਲ ਇਸਟੇਟ ਸੈਕਟਰ ਦੇ ਲਈ ਬਿਹਤਰ ਸੰਕੇਤ ਹਨ, ਕਿਉਂਕਿ ਪਿਛਲੇ ਕੁਝ ਸਾਲਾਂ ’ਚ ਬੈਂਕ ਫਾਈਨੈਂਸ ’ਚ ਪੈਸੇ ਦਾ ਮੁੱਖ ਸਰੋਤ ਰਹੇ ਹਨ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.