Press ReleasePunjabTop News

ਰਾਜਾ ਵੜਿੰਗ ਨੇ ਕੇਜਰੀਵਾਲ ਦੇ ਬਿਆਨ ਦਾ ਕੀਤਾ ਤਿੱਖਾ ਵਿਰੋਧ

ਕੇਜਰੀਵਾਲ ਵਾਰ-ਵਾਰ ਪੰਜਾਬੀਆਂ ਦਾ ਅਪਮਾਨ ਕਰਨਾ ਤੇ ਧਮਕਾਉਣਾ ਬੰਦ ਕਰਨ : ਰਾਜਾ ਵੜਿੰਗ

ਜਲੰਧਰ (ਬਿੰਦੂ ਸਿੰਘ) : ਬੀਤੇ ਦਿਨੀ ਜਲੰਧਰ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਬਿਆਨ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੱਖਾ ਵਿਰੋਧ ਜਤਾਇਆ ਹੈ, ਇਥੇ ਜਾਰੀ ਇੱਕ ਪ੍ਰੈੱਸ ਨੋਟ ਰਾਹੀਂ ਰਾਜਾ ਵੜਿੰਗ ਨੇ ਕਿਹਾ ਕਿ ਬੀਤੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਪੰਜਾਬੀਆਂ ਨੂੰ ਧਮਕੀ ਦੇਣ ਦੇ ਬਰਾਬਰ ਹੈ, ਜਿਸ ‘ਚ ਕੇਜਰੀਵਾਲ ਇੱਕ ਹੰਕਾਰੇ ਸ਼ਾਸਕ ਵਾਂਗ ਕਹਿ ਰਹੇ ਹਨ ਕਿ ਕੰਮ ਕਰਵਾਉਣ ਤਾਂ ਸਾਡੇ ਕੋਲ ਹੀ ਆਉਣਾ ਪਵੇਗਾ।

ਜਲੰਧਰ ‘ਚ ਹਰਿਆਣਵੀਆਂ ਨੇ ਸੰਭਾਲਿਆ ਮੋਰਚਾ,ਬਾਦਲਾਂ ‘ਤੇ ਉੱਠੇ ਵੱਡੇ ਸਵਾਲ,ਸੁਖਬੀਰ ਬਾਦਲ ਗਾਇਬ! | D5 Channel Punjabi

ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਲੋਕਰਾਜ ਹੈ ਕੋਈ ਰਾਜਾਸ਼ਾਹੀ ਜਾਂ ਤਾਨਾਸ਼ਾਹੀ ਨਹੀਂ ਕਿ ਤੁਸੀਂ ਇਸ ਕਦਰ ਵੋਟਰਾਂ ਖਾਸਕਰ ਪੰਜਾਬੀਆਂ ਨੂੰ ਇਸ ਕਦਰ ਧਮਕੀਆਂ ਵਾਲੇ ਬਿਆਨ ਦੇਵੋਗੇ, ਆਪ ਸੁਪਰੀਮੋ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬੀ ਪਿਆਰ ਨਾਲ ਤਾਂ ਜਾਨ ਵੀ ਦੇ ਦਿੰਦੇ ਹਨ ਪਰ ਧਮਕਾਉਣ ਨਾਲ ਕੁੱਝ ਨਹੀਂ ਮਿਲਣਾ, ਇਸ ਲਈ ਕੇਜਰੀਵਾਲ ਵਾਰ-ਵਾਰ ਪੰਜਾਬੀਆਂ ਦਾ ਅਪਮਾਨ ਕਰਨਾ ਤੇ ਧਮਕਾਉਣਾ ਬੰਦ ਕਰਨ।

ਕੰਬੋਜ ਦੇ ਪਿਤਾ ‘ਤੇ ਰਿਸ਼ਵਤ ਤੋਂ ਬਾਅਦ ਲੱਗੇ ਗੰਭੀਰ ਇਲਜ਼ਾਮ, CM ਦਾ ਬਿਆਨ || D5 Channel Punjabi

ਉਹਨਾ ਕਿਹਾ ਕਿ ਇਹ ਦੂਜਾ ਮੌਕਾ ਹੈ ਜਦੋਂ ਕੇਜਰੀਵਾਲ ਨੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ, ਇਸ ਤੋਂ ਪਹਿਲਾਂ ਕੇਜਰੀਵਾਲ ਨੇ ਵਿਧਾਨ ਚੋਣਾਂ ਦੇ ਪ੍ਰਚਾਰ ਦੇ ਰੋਡ ਸ਼ੌ ਦੌਰਾਨ ਘਟੀਆ ਟਿੱਪਣੀ ਕੀਤੀ ਸੀ, ਅਜਿਹਾ ਕਰਨਾ ਕੇਜਰੀਵਾਲ ਤੇ ਉਹਨਾਂ ਦੀ ਟੀਮ ਦੀ ਫਿਤਰਤ ਹੈ ਤੇ ਸੱਚ ਕਦੇ ਨਾ ਕਦੇ ਜ਼ੁਬਾਨ ਤੇ ਆ ਹੀ ਜਾਂਦਾ ਹੈ, ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਜਲੰਧਰ ਸੀਟ ਵੱਡੇ ਵਕਫ਼ੇ ਨਾਲ ਜਿੱਤ ਰਹੀ ਹੈ ਤੇ ਇਸ ਲਈ ਵਿਰੋਧੀ ਪਾਰਟੀਆਂ ਖਾਸਕਰ ਸੱਤਾਧਿਰ ਵਾਰ-ਵਾਰ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਜਲੰਧਰ ਦੇ ਸੂਝਵਾਨ ਵੋਟਰ ਇਹਨਾਂ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button