Punjab Assembly Budget Session 2022: CM ਮਾਨ ਨੇ ਸਦਨ ‘ਚ ਕੀਤੇ ਵੱਡੇ ਐਲਾਨ

ਚੰਡੀਗੜ੍ਹ: CM ਮਾਨ ਨੇ ਸਦਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਾਤ-ਪਾਤ, ਧਰਮ ਤੋਂ ਉੱਪਰ ਉੱਠ ਕੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਇਕ ਮਾਲਾ ‘ਚ ਪਰੋਇਆ ਸੂਬਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰਾ ਉਤਰੇਗੀ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ।
Jattana News : Sumedh Saini ਨੇ ਮਰਵਾਇਆ Jattana ਦਾ ਪਰਿਵਾਰ? | D5 Channel Punjabi
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਬਣਨ ‘ਤੇ ਪਹਿਲੇ 100 ਦਿਨਾਂ ਅੰਦਰ ਉਨ੍ਹਾਂ ਦੀ ਸਰਕਾਰ ਵੱਲੋਂ ਬਹੁਤ ਵੱਡੇ, ਇਤਿਹਾਸਕ ਅਤੇ ਨਿਵੇਕਲੇ ਫ਼ੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚੋਂ ਭ੍ਰਿਸ਼ਟਾਚਾਰ, ਗੈਂਗਸਟਰਵਾਦ ਨੂੰ ਖ਼ਤਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਕ ਵਿਧਾਇਕ ਇਕ ਪੈਨਸ਼ਨ ਵਾਲਾ ਫ਼ੈਸਲਾ ਵੀ ਲਾਗੂ ਕੀਤਾ ਗਿਆ।
Moose Wala ਦੇ ਕਤਲ ਦੀ ਰੇਕੀ ‘ਚ Raja Warring ਦਾ ਹੱਥ! | D5 Channel Punjabi
ਮੁੱਖ ਮੰਤਰੀ ਵੱਲੋਂ ਕੀਤੇ ਗਏ ਵੱਡੇ ਐਲਾਨ
- ਪੰਜਾਬ ‘ਚ ਨਸ਼ਾ ਛੁਡਾਉ ਸੈਂਟਰ 200 ਤੋਂ ਵਧਾ ਕੇ 500 ਕੀਤੇ ਜਾਣਗੇ।
- ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
- ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕਾਇਆ-ਕਲਪ ਕੀਤਾ ਜਾਵੇਗਾ।
- ਨਿੱਜੀ ਸਕੂਲਾਂ ਵੱਲੋਂ ਲਈਆਂ ਜਾ ਰਹੀਆਂ ਵੱਧ ਫ਼ੀਸਾਂ ਨੂੰ ਵੀ ਨਿਯਮਬੱਧ ਕੀਤਾ ਜਾਵੇਗਾ।
- ਪੰਜਾਬ ਦੇ ਅਧਿਆਪਕਾਂ ਨੂੰ ਦੇਸ਼ਾਂ-ਵਿਦੇਸ਼ਾਂ ‘ਚ ਸਿਖਲਾਈ ਦਿਵਾਈ ਜਾਵੇਗੀ।
- 5994 ਈ. ਟੀ. ਟੀ. ਅਤੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਲਈ ਨੌਕਰੀਆਂ ਲਿਆਂਦੀਆਂ ਜਾਣਗੀਆਂ।
- ਅਧਿਆਪਕਾਂ ਕੋਲੋਂ ਸਿਰਫ ਟੀਚਿੰਗ ਦਾ ਕੰਮ ਲਿਆ ਜਾਵੇਗਾ।
- ਪੰਜਾਬ ‘ਚ 19 ਸਰਕਾਰੀ ਆਈ. ਟੀ. ਆਈਜ਼ ਖੋਲ੍ਹੀਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰ ਨਾ ਜਾਣ।
- 5400 ਨੌਜਵਾਨ ਨੂੰ ਸਵੈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
- ਗਿੱਦੜਬਾਹਾ ‘ਚ ਕੈਟਲ ਪਲਾਂਟ ਬਣਾਇਆ ਜਾਵੇਗਾ।
- ਨੌਜਵਾਨਾਂ ਨੂੰ ਡਿਗਰੀਆਂ ਮੁਤਾਬਕ ਕੰਮ ਦਿੱਤਾ ਜਾਵੇਗਾ।
- 7000 ਡੇਅਰੀ ਯੂਨਿਟ ਸਥਾਪਿਤ ਕੀਤੇ ਜਾਣਗੇ।
- ਗੈਂਗਸਟਰਾਂ ਦੇ ਖ਼ਾਤਮੇ ਲਈ ਵਿਸ਼ੇਸ਼ AGTF ਟੀਮ ਦਾ ਗਠਨ
- ਜੇਲ੍ਹਾਂ ਨੂੰ ਅਤਿ ਸੁਰੱਖਿਅਤ ਜੇਲ੍ਹਾਂ ਵੱਜੋਂ ਵਿਕਸਿਤ ਕੀਤਾ ਜਾਵੇਗਾ।
- ਆਈ. ਟੀ. ਆਈ. ਨਾਲ ਜੁੜੇ 44 ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ।
- ਕਮਜ਼ੋਰ ਵਰਗ ਲਈ 25000 ਨਵੇਂ ਘਰ ਬਣਾਏ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.